ਮਹਿਲ ਕਲਾਂ (ਹਮੀਦੀ)- ਪਿੰਡ ਟਿੱਬਾ ਅਤੇ ਠੁੱਲੀਵਾਲ ਦੇ ਵਿਚਕਾਰ ਲੰਘ ਰਹੀ ਡਰੇਨ ਦੀ ਪੱਟੜੀ ਉੱਪਰ ਇਕ ਨੌਜਵਾਨ ਵੱਲੋਂ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਥਾਣਾ ਸ਼ੇਰਪੁਰ ਦੇ ਮੁਖੀ ਇੰਸਪੈਕਟਰ ਗੁਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਟਿੱਬਾ ਤੋਂ ਠੁੱਲੀਵਾਲ ’ਚ ਦੀ ਲੰਘਦੀ ਡਰੇਨ ਦੀ ਪੱਟੜੀ ਉੱਪਰੋਂ ਇਕ ਨੌਜਵਾਨ ਦੀ ਲਾਸ਼ ਦਰੱਖਤ ਦੇ ਨਾਲ ਲਟਕ ਰਹੀ ਹੈ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਦਰੱਖਤ ਤੋਂ ਉਤਾਰ ਕੇ ਆਪਣੇ ਕਬਜ਼ੇ ’ਚ ਲਿਆ। ਮ੍ਰਿਤਕ ਦੀ ਪਛਾਣ ਬਹਾਦਰ ਸਿੰਘ (28 ਸਾਲ) ਵਾਸੀ ਪਿੰਡ ਹਰਦਾਸਪੁਰਾ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦੀ ਕੋਸ਼ਿਸ਼ ਮਗਰੋਂ MP ਔਜਲਾ ਨੇ UNO ਤੇ PM ਮੋਦੀ ਅੱਗੇ ਰੱਖੀ ਇਹ ਮੰਗ
ਥਾਣਾ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਨੇ ਆਪਣੇ ਗਲ ’ਚ ਇਕ ਬੱਦਰੀ ਪਾ ਕੇ ਦਰੱਖਤ ਨਾਲ ਲਟਕ ਕੇ ਜੀਵਨ ਲੀਲਾ ਖਾਤਮ ਕਰ ਲਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਹਰਦਾਸਪੁਰਾ ਵਿਖੇ ਵਾਪਰੀ ਘਟਨਾ ਦੇ ਮਾਮਲੇ ’ਚ ਥਾਣਾ ਮਹਿਲ ਕਲਾਂ ਵਿਖੇ ਉਕਤ ਨੌਜਵਾਨ ਨੂੰ ਮੁਕੱਦਮੇ ’ਚ ਨਾਮਜ਼ਦ ਕੀਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸੀ ਪਿਸਤੌਲ ਤੇ ਨਸ਼ੇ ਨਾਲ ਫੜੇ ਗਏ ਪਤੀ-ਪਤਨੀ
NEXT STORY