ਫ਼ਰੀਦਕੋਟ (ਰਾਜਨ) : ਸਥਾਨਕ ਰਾਜਸਥਾਨ ਨਹਿਰ ’ਚ ਚੱਲਦੇ ਸਰਚ ਆਪ੍ਰੇਸ਼ਨ ਦੌਰਾਨ ਬਰਾਮਦ ਹੋਈ ਇੱਕ ਅਣਪਛਾਤੀ ਲਾਸ਼ ਜਿਸਨੂੰ ਇੱਥੋਂ ਦੇ ਪੁਲਸ ਵਿਭਾਗ ਵੱਲੋਂ ਸ਼ਨਾਖ਼ਤ ਲਈ ਮੈਡੀਕਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਸੀ। ਲਾਸ਼ ਦੇ ਪੋਸਟਮਾਰਟਮ ਦੌਰਾਨ ਮ੍ਰਿਤਕ ਦੀ ਜੇਬ੍ਹ ’ਚੋਂ ਇੱਕ ਸੁਸਾਇਡ ਨੋਟ ਬਰਾਮਦ ਹੋਣ ’ਤੇ ਮ੍ਰਿਤਕ ਦੀ ਪਛਾਣ ਹੋਈ। ਇਹ ਮਾਮਲਾ ਸੁਸਾਇਡ ਨਾਲ ਜੁੜਿਆ ਪਾਏ ਜਾਣ ’ਤੇ ਸਥਾਨਕ ਥਾਣਾ ਸਦਰ ਵਿਖੇ ਤਰਨਤਾਰਨ ਨਿਵਾਸੀ ਦੋ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰਕੇ ਥਾਣਾ ਸਿਟੀ ਤਰਨਤਾਰਨ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ 7 ਅਗਸਤ ਨੂੰ ਕੋਟਕਪੂਰਾ ਦਾ ਇੱਕ ਵਪਾਰੀ ਜਿਸਦਾ ਮੋਟਰਸਾਈਕਲ ਸਥਾਨਕ ਰਾਜਸਥਾਨ ਫੀਡਰ ਨਹਿਰ ਦੇ ਕੰਢੇ ’ਤੇ ਮਿਲਿਆ ਸੀ, ਉਸਦੇ ਵਾਰਿਸਾਂ ਦੀ ਮੰਗ ’ਤੇ ਇੱਥੋਂ ਦੀ ਸਮਾਜਸੇਵੀ ਸੰਸਥਾ ਦੇ ਮੈਂਬਰਾਂ ਅਤੇ ਪੁਲਸ ਪ੍ਰਸਾਸ਼ਨ ਵੱਲੋਂ ਨਹਿਰ ’ਚੋਂ ਲਾਸ਼ ਲੱਭਣ ਲਈ ਸਰਚ ਮੁਹਿੰਮ ਜਾਰੀ ਸੀ ਤਾਂ ਮਚਾਕੀ ਮੱਲ ਸਿੰਘ ਕੋਲ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ’ਤੇ ਇਸਨੂੰ ਪਾਣੀ ’ਚੋਂ ਬਾਹਰ ਕੱਢ੍ਹ ਕੇ ਮੈਡੀਕਲ ਹਸਪਤਾਲ ਦੀ ਮੋਰਚਰੀ ’ਚ ਸ਼ਨਾਖ਼ਤ ਲਈ ਰਖਵਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪੰਜਾਬ ਬਾਰਡਰ ’ਤੇ ਚੌਕਸ ਰਹਿਣ ਦੀ ਲੋੜ : ਅਮਰਿੰਦਰ
ਪੁਲਸ ਪ੍ਰਸਾਸ਼ਨ ਵੱਲੋਂ ਜਦ ਇਸ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਮ੍ਰਿਤਕ ਦੀ ਜੇਬ੍ਹ ਵਿੱਚੋਂ ਇੱਕ ਸੁਸਾਇਡ ਨੋਟ ਮਿਲਣ ’ਤੇ ਮ੍ਰਿਤਕ ਦੀ ਪਛਾਣ ਦੀਪਕ ਜੀਤ ਅਰੋੜਾ ਵਾਸੀ ਜਗਤ ਰਾਮ ਸੂਤਰ ਵਾਲੀ ਗਲੀ, ਗੁਰੂ ਬਜਾਰ ਤਰਨਤਾਰਨ ਵਜੋਂ ਹੋਈ। ਸੁਸਾਇਡ ਨੋਟ ਵਿੱਚ ਮ੍ਰਿਤਕ ਵੱਲੋਂ ਇਹ ਲਿਖਿਆ ਗਿਆ ਸੀ ਕਿ ਉਸਨੇ ਬਿੱਟੂ ਪੁੱਤਰ ਨੰਦ ਲਾਲ ਵਾਸੀ ਗਲੀ ਸਿਨੇਮਾ ਵਾਲੀ ਤਰਨਤਾਰਨ ਅਤੇ ਰਾਜੂ ਸਾਹੀ ਕਮੇਟੀਆਂ ਵਾਲਾ ਪੁੱਤਰ ਬਹਾਲ ਸਿੰਘ ਵਾਸੀ ਗਲੀ ਗਿੱਲਾਂ ਵਾਲੀ, ਤਰਨਤਾਰਨ ਤੋਂ 6 ਲੱਖ ਰੁਪਏ ਲੈਣੇ ਹਨ ਅਤੇ ਇਹ ਪੈਸੇ ਦੇਣ ਤੋਂ ਟਾਲ ਮਟੋਲ ਕਰਦੇ ਆ ਰਹੇ ਹਨ। ਇਸ ਮਾਮਲੇ ਦੇ ਤਫਤੀਸ਼ੀ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਤੱਥ ਸਾਹਮਣੇ ਆਉਣ ’ਤੇ ਪੁਲਸ ਵੱਲੋਂ ਤਫਤੀਸ਼ ਦੌਰਾਨ ਇਸਦੇ ਵਾਰਸਾਂ ਨਾਲ ਸੰਪਰਕ ਕੀਤਾ ਗਿਆ ਤਾਂ ਮ੍ਰਿਤਕ ਦੀਪਕ ਜੀਤ ਅਰੋੜਾ ਦੀ ਪਤਨੀ ਮਮਤਾ ਰਾਣੀ ਵਾਸੀ ਤਰਨਤਾਰਨ ਦੇ ਬਿਆਨਾਂ ’ਤੇ ਉਕਤ ਦੋਹਾਂ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਪੁਲਸ ਕਾਰਵਾਈ ਲਈ ਤਰਨਤਾਰਨ ਥਾਣਾ ਸਿਟੀ ਨੂੰ ਤਬਦੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੋਰੀ, ਰਿਵਾਲਵਰ ਵੀ ਲੈ ਗਏ ਚੋਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਨਾਕੇਬੰਦੀ ਦੌਰਾਨ ਪੁਲਸ ਹੱਥ ਲੱਗੀ ਸਫ਼ਲਤਾ : ਦੋ ਪਿਸਟਲਾਂ ਤੇ 3 ਜ਼ਿੰਦਾ ਰੌਂਦ ਸਣੇ 2 ਗ੍ਰਿਫ਼ਤਾਰ
NEXT STORY