ਪਟਿਆਲਾ, (ਬਲਜਿੰਦਰ)- ਥਾਣਾ ਤ੍ਰਿਪੜੀ ਦੀ ਪੁਲਸ ਨੇ ਧੋਖਾਦੇਹੀ ਦੇ ਦੋਸ਼ ਵਿਚ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।
ਮੁਲਜ਼ਮਾਂ ਵਿਚ ਇੰਦਰਜੀਤ ਸਿੰਘ ਵਾਸੀ ਆਨੰਦ ਨਗਰ-ਏ ਪਟਿਆਲਾ ਅਤੇ ਸਤਨਾਮ ਸਿੰਘ ਸ਼ਾਮਲ ਹਨ। ਇਸ ਸਬੰਧੀ ਪ੍ਰੀਤਇੰਦਰ ਸ਼ਰਮਾ ਪੁੱਤਰ ਘਨਸ਼ਾਮ ਵਾਸੀ ਪਿੰਡ ਬਠੋਈ ਖੁਰਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੀ ਪਤਨੀ ਹਰਸ਼ਾ ਰਾਣੀ ਨੂੰ ਐੈੱਸ. ਐੈੱਸ. ਬੋਰਡ ਵਿਚ ਸਰਕਾਰੀ ਨੌਕਰੀ ਦਿਵਾਉਣ ਲਈ 2 ਲੱਖ ਰੁਪਏ ਲਏ ਸਨ। ਬਾਅਦ ਵਿਚ ਨਾ ਨੌਕਰੀ ਦਿਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਦੋਵਾਂ ਖਿਲਾਫ 420 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲਾਹਣ ਤੇ ਨਾਜਾਇਜ਼ ਸ਼ਰਾਬ ਸਣੇ 2 ਗ੍ਰਿਫਤਾਰ
NEXT STORY