ਅੰਮ੍ਰਿਤਸਰ (ਬਿਊਰੋ)—ਨਸ਼ਾ ਸਮੱਗਲਰਾਂ ਖਿਲਾਫ ਪੁਲਸ ਵਲੋਂ ਵਿੱਢੀ ਮੁਹਿੰਮ ਉਸ ਸਮੇਂ ਸਵਾਲਾਂ ਦੇ ਘੇਰੇ 'ਚ ਆ ਗਈ, ਜਦੋਂ ਇਕ ਨੌਜਵਾਨ ਨੇ ਪੁਲਸ ਵਲੋਂ ਉਸ ਨੂੰ ਨਾਜਾਇਜ਼ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਤੇ ਪੁਲਸ ਦੀ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਕਤ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ 5 ਸਾਲ ਪਹਿਲਾਂ ਹੀ ਨਸ਼ੇ ਤੋਂ ਤੋਬਾ ਕਰ ਲਈ ਸੀ, ਪਰ ਪੁਲਸ ਅਜੇ ਵੀ ਉਸ ਨੂੰ ਤੰਗ ਕਰ ਰਹੀ ਹੈ। ਉਸ ਦੀ ਆਪਣੀ ਵੈਲਡਿੰਗ ਦੀ ਦੁਕਾਨ ਹੈ। ਪਿੰਡ ਵਾਸੀ ਵੀ ਉਕਤ ਨੌਜਵਾਨ ਦੇ ਹੱਕ 'ਚ ਹਨ, ਉਨ੍ਹਾਂ ਨੇ ਵੀ ਨੌਜਵਾਨ ਨੂੰ ਨਿਰਦੋਸ਼ ਦੱਸਿਆ ਹੈ।
ਦੱਸਣਯੋਗ ਹੈ ਕਿ ਜਦੋਂ ਇਸ ਬਾਰੇ ਐੱਸ.ਐੱਸ.ਪੀ. ਪਰਮਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਜਾਂਚ ਕੀਤੀ ਜਾਵੇਗੀ।
ਦਿਲਪ੍ਰੀਤ ਨੂੰ ਪਨਾਹ ਦੇਣ ਵਾਲੇ ਸੰਨੀ ਦੇ ਪਿਤਾ ਨੇ ਪੁਲਸ 'ਤੇ ਲਗਾਏ ਗੰਭੀਰ ਦੋਸ਼ (ਵੀਡੀਓ)
NEXT STORY