ਪਠਾਨਕੋਟ (ਧਰਮਿੰਦਰ)—ਜ਼ਿਲਾ ਪਠਾਨਕੋਟ 'ਚ ਪੈਂਦੇ ਹਲਕਾ ਸੁਜਾਨਪੁਰ ਸ਼ਹਿਰ ਦੇ ਵਿਚੋਂ 'ਚ ਰੇਲਵੇ ਲਾਈਨ ਨਿਕਲਣ ਨਾਲ ਸਥਾਨਕ ਲੋਕਾਂ ਨੂੰ ਕਾਫੀ ਸਮੇਂ ਤੱਕ ਫਾਟਕ ਬੰਦ ਹੋਣ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ 5 ਦਰਜਨ ਦੇ ਕਰੀਬ ਗੱਡੀਆਂ ਜੰਮੂ ਤੋਂ ਆਉਂਦੀਆਂ-ਜਾਂਦੀਆਂ ਹਨ। ਜਿਸ ਨੂੰ ਲੈ ਕੇ ਹਲਕਾ ਸੁਜਾਨਪੁਰ 'ਚ ਇਕ ਸੰਘਰਸ਼ ਕਮੇਟੀ ਵੀ ਬਣਾਈ ਗਈ ਸੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਰੇਲਵੇ ਫਾਟਕ ਦੇ ਉਪਰੋਂ ਰੇਲਵੇ ਬ੍ਰਿਜ ਬਣਾਉਣ ਦੀ ਮੰਗ ਕਰ ਰਹੀ ਸੀ। ਕਈ ਸਰਕਾਰਾਂ ਆਈਆਂ ਅਤੇ ਕਈ ਚਲੀਆਂ ਗਈਆਂ, ਪਰ ਸੁਜਾਨਪੁਰ ਵਾਸੀਆਂ ਦੀ ਇਹ ਮੰਗ ਪੂਰਾ ਨਾ ਹੋ ਸਕੀ। ਹੁਣ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜ ਚੁੱਕੇ ਭਾਜਪਾ ਨੇਤਾ ਸਵਰਨ ਸਲਾਰੀਆ ਨੇ ਇਸ 'ਚ ਪਹਿਲ ਕਰਦੇ ਹੋਏ ਕੇਂਦਰ ਸਰਕਾਰ ਤੋਂ ਇਸ ਰੇਲਵੇ ਫਾਟਕ ਦੇ ਉਪਰੋਂ ਬ੍ਰਿਜ ਬਣਾਉਣ ਦੀ ਮੰਗ ਨੂੰ ਹਰੀ ਝੰਡੀ ਦਿਵਾਈ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਸੁਜਾਨਪੁਰ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਵਲੋਂ ਜਿੱਥੇ ਜਲਦ ਹੀ ਓਵਰ ਬ੍ਰਿਜ ਬਣਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ, ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਂਸਦ ਸੁਨੀਲ ਜਾਖੜ ਨੂੰ ਵੀ ਲੰਮੇ ਹੱਥੀ ਲਿਆ ਅਤੇ ਉਨ੍ਹਾਂ ਨੂੰ ਚੋਣਾਂ ਦੇ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਨੂੰ ਕਿਹਾ।
ਇਸ ਬਾਰੇ 'ਚ ਸਥਾਨਕ ਨਿਵਾਸੀਆਂ ਨੇ ਕਿਹਾ ਕਿ ਉਸ ਦੀ ਸੰਘਰਸ਼ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਰੇਲਵੇ ਫਾਟਕ ਦੇ ਉਪਰੋਂ ਪੁੱਲ ਬਣਾਉਣ ਦੀ ਮੰਗ ਕਰ ਰਹੀ ਸੀ ਪਰ ਹੁਣ ਤੱਕ ਉਹ ਮੰਗ ਪੂਰੀ ਨਹੀਂ ਹੋਈ। ਹੁਣ ਸਾਨੂੰ ਸਵਰਨ ਸਲਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਪੁੱਲ ਬਣਾਇਆ ਜਾਵੇਗਾ।ਦੂਜੇ ਪਾਸੇ ਭਾਜਪਾ ਨੇਤਾ ਸਵਰਨ ਸਲਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਦੀ ਪੁੱਲ ਦੀ ਜੋ ਮੰਗ ਸੀ ਉਸ ਨੂੰ ਮੈਂ ਰੇਲਵੇ ਮੰਤਰੀ ਦੇ ਸਾਹਮਣੇ ਰੱਖਿਆ ਸੀ, ਜਿਨ੍ਹਾਂ ਨੇ ਇਸ ਦੀ ਮਨਜ਼ੂਰੀ ਦੇਣ ਦੀ ਗੱਲ ਕਹੀ ਹੈ।
ਅੰਮ੍ਰਿਤਸਰ : ਚਾਈਨਾ ਡੋਰ ਸਮੇਤ ਤਿੰਨ ਨੌਜਵਾਨ ਕਾਬੂ
NEXT STORY