ਜਲੰਧਰ (ਜਲੋਟਾ, ਪ੍ਰੀਤ)— ਸੋਮਵਾਰ ਤੜਕੇ ਐੱਸ. ਟੀ. ਐੱਫ ਵੱਲੋਂ ਕੀਤੀ ਗਈ ਰੇਡ 'ਚ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰੋਂ ਹਥਿਆਰ ਅਤੇ ਨਸ਼ੀਲਾ ਪਦਾਰਥ ਵੀ ਬਰਮਾਦ ਕੀਤਾ। ਦੱਸਣਯੋਗ ਹੈ ਕਿ ਇੰਦਰਜੀਤ ਗੈਂਗਸਟਰਾਂ ਨੂੰ ਫੜਨ ਲਈ ਮਸ਼ਹੂਰ ਰਿਹਾ ਹੈ। ਮੁਲਜ਼ਮ ਇੰਦਰਜੀਤ ਸਿੰਘ ਮੀਡੀਆ 'ਚ ਉਦੋਂ ਭਾਰੀ ਚਰਚਾ ਦਾ ਵਿਸ਼ਾ ਬਣ ਗਿਆ ਸੀ, ਜਦ ਸ਼ਾਰਪਸ਼ੂਟਰ ਸੁੱਖਾ ਕਾਹਲਵਾਂ ਨੇ ਖੁੱਲ੍ਹੇ- ਆਮ ਇੰਦਰਜੀਤ ਸਿੰਘ ਨੂੰ ਚੈਲੇਂਜ ਕਰਦੇ ਹੋਏ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਆਪਣੀ ਜਗ੍ਹਾ 'ਤੇ ਚੁਣ ਕੇ ਮਾਰੇਗਾ। ਹਾਲਾਂਕਿ ਇਸ ਤੋਂ ਬਾਅਦ ਦਾਅਵਾ ਕੀਤਾ ਗਿਆ ਸੀ ਕਿ ਦੋਹਾਂ ਵਿਚਾਲੇ ਸੁਲਾਹ ਹੋ ਗਈ ਸੀ ਪਰ ਦੋਹਾਂ ਵਿਚਾਲੇ ਛੱਤੀ ਦਾ ਅੰਕੜਾ ਬਣਿਆ ਰਿਹਾ। ਇਸਦੇ ਬਾਅਦ ਸੁੱਖਾ ਕਾਹਲਵਾਂ ਦੀ ਹੱਤਿਆ ਫਗਵਾੜਾ 'ਚ ਹੀ ਉਸ ਦੇ ਵਿਰੋਧੀ ਵਿੱਕੀ ਗੌਂਡਰ ਗੈਂਗ ਵਲੋਂ ਕੀਤੀ ਗਈ ਸੀ।
ਵਿਵਾਦਾਂ 'ਚ ਰਿਹਾ ਹੈ ਪੁਰਾਣਾ ਰਿਸ਼ਤਾ
ਹਕੀਕਤ ਇਹ ਵੀ ਹੈ ਕਿ ਮੁਲਜ਼ਮ ਇੰਸਪੈਕਟਰ 'ਤੇ ਕਈ ਵਾਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਵੀ ਲੱਗੇ ਹਨ ਤੇ ਮਾਮਲੇ ਡੀ. ਜੀ. ਪੀ. ਦਫਤਰ ਚੰਡੀਗੜ੍ਹ ਤਕ ਵੀ ਪਹੁੰਚਦੇ ਰਹੇ ਹਨ। ਕਈ ਮਾਮਲਿਆਂ 'ਚ ਕੋਰਟ ਵਲੋਂ ਇੰਦਰਜੀਤ ਸਿੰਘ ਨੂੰ ਬਰੀ ਵੀ ਕੀਤਾ ਗਿਆ ਅਤੇ ਕਈਆਂ ਦੀ ਪੁਲਸ ਜਾਂਚ ਜਾਰੀ ਹੈ ਪਰ ਹੁਣ ਜੋ ਗੱਲ ਖੁੱਲ੍ਹ ਕੇ ਸਾਹਮਣੇ ਆਈ ਹੈ ਉਹ ਬੇਹੱਦ ਗੰਭੀਰ ਅਤੇ ਖਤਰਨਾਕ ਘਟਨਾਕ੍ਰਮ ਹੈ। ਜਾਣਕਾਰਾਂ ਦੀ ਰਾਏ 'ਚ ਹੁਣ ਇਸ ਤੋਂ ਬਚ ਕੇ ਬਾਹਰ ਆਉਣਾ ਬੇਹੱਦ ਕਠਿਨ ਹੋਵੇਗਾ, ਕਿਉਂਕਿ ਜਿਹੜੀਆਂ ਧਾਰਾਵਾਂ ਦੇ ਤਹਿਤ ਐੱਸ. ਟੀ. ਐੱਫ. ਨੇ ਪੁਲਸ ਕੇਸ ਦਰਜ ਕੀਤਾ ਹੈ ਉਹ ਬੇਹੱਦ ਗੰਭੀਰ ਹੈ ਅਤੇ ਜੋ ਰਿਕਵਰੀ ਹੋਈ ਹੈ ਉਸ ਨੂੰ ਨਜ਼ਰਅੰਦਾਜ਼ ਕਰਨਾ ਨਾਮੁਮਕਿਨ ਹੈ।
3 ਮਹੀਨਿਆਂ 'ਚ ਹੀ ਕਾਂਗਰਸ ਸਰਕਾਰ ਦੀ ਬਿੱਲੀ ਥੈਲਿਓਂ ਬਾਹਰ ਆਈ : ਚੰਦੂਮਾਜਰਾ
NEXT STORY