ਮੋਗਾ (ਵਿਪਨ) : ਸੁੱਖਾ ਕਾਹਲਵਾਂ ਗੈਂਗ ਵਲੋਂ ਬੀਤੇ ਦਿਨੀਂ ਫੇਸਬੁਕ 'ਤੇ ਲਾਈਵ ਕਰਕੇ ਬੇਅੰਤ ਬਰਾੜ ਨਾਮ ਦੇ ਨੌਜਵਾਨ ਦੀ ਕੀਤੀ ਗਈ ਕੁੱਟਮਾਰ ਤੋਂ ਬਾਅਦ ਉਕਤ ਨੌਜਵਾਨ ਮੀਡੀਆ ਸਾਹਮਣੇ ਆ ਗਿਆ ਹੈ। ਮੋਗਾ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਬੇਅੰਤ ਬਰਾੜ ਨਾਮ ਦੇ ਉਕਤ ਨੌਜਵਾਨ ਨੇ ਕਿਹਾ ਹੈ ਕਿ ਕੁਝ ਨੌਜਵਾਨ ਉਸ ਨੂੰ ਆਪਣੇ ਨਾਲ ਲੈ ਗਏ ਸਨ, ਜਿੱਥੇ ਨਾ ਸਿਰਫ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸਗੋਂ ਪਿਸਤੌਲ ਦੀ ਨੌਕ 'ਤੇ ਉਸ ਕੋਲੋਂ ਜ਼ਬਰਨ ਗਲਤ ਗੱਲਾਂ ਬੁਲਵਾਈਆਂ ਗਈ। ਉਕਤ ਨੌਜਵਾਨ ਦਾ ਕਹਿਣਾ ਹੈ ਕਿ ਗੈਂਗਸਟਰ ਪ੍ਰੀਤ ਫਗਵਾੜਾ ਅਤੇ ਰਾਜਾ ਪਹਾੜੀਆਂ ਲਗਾਤਾਰ ਉਨ੍ਹਾਂ ਨਾਲ ਫੋਨ 'ਤੇ ਗੱਲਬਾਤ ਕਰ ਰਹੇ ਸਨ ਜਿਨ੍ਹਾਂ ਦੇ ਕਹਿਣ 'ਤੇ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਅਤੇ ਜੋ ਉਹ ਕਹਿ ਰਹੇ ਸਨ, ਉਸ ਕੋਲੋਂ ਜ਼ਬਰਨ ਬੁਲਵਾਇਆ ਜਾ ਰਿਹਾ ਸੀ।
ਦੂਜੇ ਪਾਸੇ ਸ਼ੇਰਾਖੁੱਬਣ ਗਰੁੱਪ ਵਲੋਂ ਵੀ ਫੇਸਬੁਕ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਇਸ ਆਪਣੇ ਇਸ ਸੁਪੋਰਟਰ ਦਾ ਸਾਥ ਦੇਣ ਦੀ ਗੱਲ ਆਖੀ ਹੈ। ਪੋਸਟ ਵਿਚ ਲਿਖਿਆ ਗਿਆ ਹੈ ਕਿ ਉਹ ਮੁੰਡਾ ਬਰਾੜ ਮੋਗੇ ਵਾਲਾ ਸਿਰਫ ਸਾਨੂੰ ਸੁਪੋਰਟ ਕਰਦਾ ਸੀ ਅਤੇ ਸਾਡੇ ਵੀਰਾਂ ਦੀਆਂ ਤਸਵੀਰਾਂ ਫੇਸਬੁਕ 'ਤੇ ਸ਼ੇਅਰ ਕਰਦਾ ਸੀ, ਜਿਸ ਨਾਲ ਸਾਡਾ ਕੋਈ ਲਿੰਕ ਨਹੀਂ ਹੈ। ਨਾਲ ਹੀ ਸ਼ੇਰਾਖੁੱਬਣ ਗਰੁੱਪ ਨੇ ਪੁਲਸ ਨੂੰ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਸ਼ੇਰਾਖੁੱਬਣ ਨਾਮ ਦੇ ਫੇਸਬੁਕ ਪੇਜ 'ਤੇ ਲਿਖਿਆ ਗਿਆ ਹੈ ਕਿ ਗੈਂਗਸਟਰ ਕੋਈ ਇਸ ਤਰ੍ਹਾਂ ਹੀ ਨਹੀਂ ਬਣ ਜਾਂਦਾ, ਇਹ ਸਭ ਸਰਕਾਰ ਅਤੇ ਪੁਲਸ ਕਰਕੇ ਹੁੰਦਾ ਹੈ ਅਤੇ ਜੇਕਰ ਹੁਣ ਪੁਲਸ ਨੇ ਇਸ ਮਾਮਲੇ 'ਤੇ ਸਖਤ ਕਾਰਵਾਈ ਨਾ ਕੀਤੀ ਤਾਂ ਸ਼ੇਰਾਖੁੱਬਣ ਗੈਂਗ ਆਪਣੇ ਤਰੀਕੇ ਨਾਲ ਇਨਸਾਫ ਕਰੇਗਾ। ਗੈਂਗਸਟਰਾਂ ਵਲੋਂ ਸ਼ਰੇਆਮ ਸੋਸ਼ਲ ਮੀਡੀਆ 'ਤੇ ਜੰਗ ਛੇੜੀ ਹੋਈ ਹੈ। ਆਏ ਦਿਨ ਉਨ੍ਹਾਂ ਦੀਆਂ ਪੋਸਟਾਂ ਅਤੇ ਲਾਈਵ ਵੀਡੀਓਜ਼ ਇਹ ਬਿਆਨ ਕਰ ਰਹੇ ਹਨ ਕਿ ਗੈਂਗਸਟਰਾਂ ਵਿਚ ਪੁਲਸ ਦਾ ਕੋਈ ਡਰ ਨਹੀਂ ਹੈ।
ਦਸੂਹਾ ਦੇ ਵਾਰਡਾਂ 'ਤੇ ਮੁਹੱਲਿਆਂ 'ਚ ਫੌਗਿੰਗ ਸ਼ੁਰੂ
NEXT STORY