ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਕਰਨੀ ਸੀ ਪਰ ਅਚਾਨਕ ਇਸ ਦਾ ਪ੍ਰੋਗਰਾਮ ਬਦਲ ਕੇ ਚੁੱਪ-ਚੁਪੀਤੇ ਉਨ੍ਹਾਂ ਇਤਿਹਾਸ ਦੀਆਂ ਕਿਤਾਬਾਂ ਦੇ ਮੁੱਦੇ 'ਤੇ ਕੈਪਟਨ ਦੀ ਕੋਠੀ ਘੇਰਨ ਦੀ ਰਣਨੀਤੀ ਘੜ ਲਈ। ਮੀਡੀਆ ਕੋਲ ਸੁਖਬੀਰ ਦੀ ਪ੍ਰੈਸ ਕਾਨਫਰੰਸ ਬਾਰੇ ਹੀ ਸੂਚਨਾ ਸੀ ਪਰ ਬਾਅਦ 'ਚ ਅਚਾਨਕ ਸੁਖਬੀਰ ਨੇ ਆਪਣਾ ਪਲਾਨ ਬਦਲ ਲਿਆ।
ਅਸਲ 'ਚ ਬੀਤੇ ਦਿਨ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸ਼ਕਤੀ ਪ੍ਰਦਰਸ਼ਨ ਦੌਰਾਨ ਸੁਖਬੀਰ ਬਾਦਲ ਦਾ ਕਾਫੀ ਵਿਰੋਧ ਕੀਤਾ ਗਿਆ। ਬ੍ਰਹਮਪੁਰਾ ਨੇ ਕਿਹਾ ਸੀ ਕਿ ਸੁਖਬੀਰ ਅਤੇ ਮਜੀਠੀਆ ਪਾਰਟੀ 'ਚ ਆਪਣੀ ਮਰਜ਼ੀਆਂ ਕਰਦੇ ਹਨ ਅਤੇ ਟਕਸਾਲੀ ਆਗੂਆਂ ਦੀ ਇਕ ਨਹੀਂ ਚੱਲਦੀ। ਉਨ੍ਹਾਂ ਕਿਹਾ ਸੀ ਕਿ ਇੱਥੋਂ ਤੱਕ ਸੁਖਬੀਰ ਬਾਦਲ ਆਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਵੀ ਨਹੀਂ ਸੁਣਦਾ। ਸੁਖਬੀਰ ਬਾਦਲ ਨੂੰ ਪ੍ਰੈਸ ਕਾਨਫਰੰਸ ਦੌਰਾਨ ਇਹ ਸਭ ਸਵਾਲ ਪੁੱਛੇ ਜਾਣੇ ਸਨ। ਸ਼ਾਇਦ ਇਨ੍ਹਾਂ ਗੱਲਾਂ ਦਾ ਜਵਾਬ ਦੇਣ ਤੋਂ ਸੁਖਬੀਰ ਡਰ ਗਏ, ਇਸ ਲਈ ਅਚਾਨਕ ਹੀ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਬਦਲ ਲਿਆ।
'ਆਪ' ਨੂੰ ਮੁਅੱਤਲ ਕਰਨ ਲਈ ਖਹਿਰਾ ਵਲੋਂ 3 ਮੈਂਬਰੀ ਕਮੇਟੀ ਦਾ ਗਠਨ
NEXT STORY