ਚੰਡੀਗੜ੍ਹ— ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਸਰਕਾਰੀ ਕੋਠੀ ਅੱਜ ਕੱਲ੍ਹ ਚਰਚਾ 'ਚ ਹੈ। ਪਤਾ ਲੱਗਾ ਹੈ ਕਿ ਮਨਪ੍ਰੀਤ ਬਾਦਲ ਨੂੰ ਅਲਾਟ ਸਰਕਾਰੀ ਕੋਠੀ 'ਚ 27 ਏ. ਸੀ. ਲੱਗੇ ਹਨ। ਕਮਰੇ ਛੇ ਹਨ ਅਤੇ ਗਰਮ ਪਾਣੀ ਲਈ ਲੱਗੇ ਗੀਜ਼ਰਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਹੈ।
ਸੂਬੇ ਦੇ ਖਜ਼ਾਨੇ 'ਚ ਘਾਟੇ ਦਾ ਰੌਲਾ ਪਾਉਣ ਵਾਲੇ ਅਤੇ ਆਪਣੇ ਦਫਤਰ 'ਚ ਆਏ ਮਹਿਮਾਨਾਂ ਨੂੰ ਚਾਹ ਪਿਲਾਉਣ ਤੋਂ ਗੁਰੇਜ਼ ਕਰਨ ਵਾਲੇ ਮੰਤਰੀ ਮਨਪ੍ਰੀਤ ਬਾਦਲ ਦੇ ਸ਼ਾਹੀ ਠਾਠ 'ਤੇ ਵਿਰੋਧੀ ਸਰਗਰਮ ਹੋ ਗਏ ਹਨ। ਸ਼ਨੀਵਾਰ ਨੂੰ ਪਟਿਆਲਾ ਵਿਖੇ ਅਕਾਲੀ ਦਲ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ 'ਚ ਮਨਪ੍ਰੀਤ ਦੇ ਏ. ਸੀ. ਹੀ ਛਾਏ ਰਹੇ। ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੇ ਇਸ 'ਤੇ ਖੂਬ ਚੁਟਕੀ ਲਈ। ਵੀਡੀਓ 'ਚ ਦੇਖੋ ਕਿਵੇਂ ਕੱਸੇ ਤੰਜ...
ਪੰਜਾਬ ਤੇ ਹਰਿਆਣਾ 'ਚ ਕੜਾਕੇ ਦੀ ਠੰਡ
NEXT STORY