ਜਲੰਧਰ (ਰਮਨਦੀਪ ਸੋਢੀ) : ਰੇਤ ਖੱਡ ਨਿਲਾਮੀ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਮਾਮਲੇ 'ਚ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਣਾ ਗੁਰਜੀਤ ਮਾਮਲੇ 'ਚ ਦਿੱਤੇ ਜਾਂਚ ਦੇ ਹੁਕਮਾਂ 'ਤੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਇਸ ਜਾਂਚ ਦੀ ਯੋਜਨਾ ਪਹਿਲਾਂ ਤੋਂ ਹੀ ਬਣਾ ਲਈ ਗਈ ਸੀ।
'ਜਗ ਬਾਣੀ' ਨਾਲ ਖਾਸ ਗੱਲਬਾਤ ਕਰਦੇ ਹੋਏ ਸੁਖਬੀਰ ਨੇ ਖੁਲਾਸਾ ਕੀਤਾ ਕਿ ਸਿਰਫ ਰਾਣਾ ਗੁਰਜੀਤ ਹੀ ਨਹੀਂ, ਸਗੋਂ ਕਾਂਗਰਸ ਦੇ 11 ਹੋਰ ਵਿਧਾਇਕ ਵੀ ਰੇਤ ਖਨਨ ਮਾਮਲੇ 'ਚ ਸ਼ਾਮਲ ਹਨ। ਸੁਖਬੀਰ ਮੁਤਾਬਕ 26 ਕਰੋੜ ਰੁਪਏ ਕੋਈ ਛੋਟੀ ਰਕਮ ਨਹੀਂ ਹੈ। ਇਸ 26 ਕਰੋੜ 'ਚੋਂ ਉਨ੍ਹਾਂ ਨੇ 13 ਕਰੋੜ ਰੁਪਏ ਜਮ੍ਹਾ ਕਰਵਾਏ ਹਨ। ਮੀਡੀਆ 'ਚ ਇਸ ਬਾਰੇ ਸਾਰੀ ਡਿਟੇਲ ਵੀ ਛਪੀ ਹੈ ਅਤੇ ਜਾਂਚ ਕਮਿਸ਼ਨ 'ਚ ਜਿਸ ਜੱਜ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਰਾਣਾ ਗੁਰਜੀਤ ਸਿੰਘ ਦਾ ਪਰਿਵਾਰਕ ਦੋਸਤ ਹੈ, ਜਿਸ ਨਾਲ ਰਾਣਾ ਗੁਰਜੀਤ ਸਿੰਘ ਰੋਜ਼ਾਨਾ ਡਿਨਰ ਕਰਦੇ ਹਨ। ਉਸ ਜੱਜ ਦਾ ਪੁੱਤਰ ਰਾਣਾ ਗੁਰਜੀਤ ਦੇ ਪਰਿਵਾਰ ਦਾ ਵਕੀਲ ਹੈ। ਇਹ ਸਾਰੀ ਪਲਾਨਿੰਗ ਹੈ।
ਪੁਲਸ ਨੇ ਮਹਿਲਾ ਦੇ ਸਾਹਮਣੇ ਉਸ ਦੇ ਪਤੀ ਦੀ ਕੀਤੀ ਕੁੱਟਮਾਰ ਤੇ ਸ਼ਰੇਆਮ ਕੱਢੀਆਂ ਗਾਲ੍ਹਾਂ
NEXT STORY