ਜਲੰਧਰ, ਅੰਮਿ੍ਰਤਸਰ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਇਕ ਮਹੀਨੇ ਤੋਂ ਕਿਸਾਨ ਸਿੰਘੂ ਬਾਰਡਰ ’ਤੇ ਡਟੇ ਹੋਏ ਹਨ ਅਤੇ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡਣ ਨੂੰ ਤਿਆਰ ਨਹੀਂ ਹੈ। ਇਸ ਸਬੰਧ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਜਗ ਬਾਣੀ’ ਨਾਲ ਖ਼ਾਸ ਮੁਲਾਕਾਤ ਦੌਰਾਨ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਹੁਣ ਸਿਰਫ਼ ਕਿਸਾਨ ਨਹੀਂ , ਸਗੋਂ ਸਾਰੇ ਲੋਕ ਇਨ੍ਹਾਂ ਦੇ ਵਿਰੋਧ ’ਚ ਉੱਤਰ ਆਏ ਹਨ। ਇਸ ਦੌਰਾਨ ਜਦੋਂ ਸੁਖਬੀਰ ਬਾਦਲ ਨੂੰ ਇਹ ਸਵਾਲ ਕੀਤਾ ਗਿਆ ਕਿ ਕੀ ਇਨ੍ਹਾਂ ਬਿੱਲਾਂ ਬਾਰੇ ਤੁਹਾਨੂੰ ਪਹਿਲਾਂ ਤੋਂ ਪਤਾ ਸੀ ਤਾਂ ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ, ਜੋ ਕਿ ਲੰਬੇ ਸਮੇਂ ਤੋਂ ਭਾਜਪਾ ਦੀ ਭਾਈਵਾਲ ਪਾਰਟੀ ਸੀ, ਨੂੰ ਪੁੱਛਿਆ ਤਕ ਨਹੀਂ ਗਿਆ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ’ਤੇ ਸੁਖਬੀਰ ਬਾਦਲ ਦਾ ਬਿਆਨ, ਕਿਹਾ ਪ੍ਰਧਾਨ ਮੰਤਰੀ ਨੇ ਸਭ ਤੋਂ ਵੱਡੇ ਗੁਨਾਹਗਾਰ
ਉਨ੍ਹਾਂ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਕੋਈ ਫ਼ੈਸਲਾ ਕਰਦੇ ਸਨ ਤਾਂ ਭਾਜਪਾ ਨੂੰ ਉਸ ਫ਼ੈਸਲੇ ਬਾਰੇ ਦੱਸਦੇ ਸਨ ਅਤੇ ਉਨ੍ਹਾਂ ਨੂੰ ਮਨਾਉਂਦੇ ਵੀ ਸਨ ਕਿ ਅਸੀਂ ਇਹ ਕੁਝ ਕਰਨ ਜਾ ਰਹੇ ਹਨ। ਤੁਹਾਡੀ ਕੀ ਰਾਏ ਹੈ ਪਰ ਭਾਜਪਾ ਨੇ ਖੇਤੀਬਾੜੀ ਬਿੱਲਾਂ ਉਤੇ ਫ਼ੈਸਲਾ ਲੈਂਦੇ ਸਮੇਂ ਸਾਨੂੰ ਬੁਲਾਇਆ ਤਕ ਨਹੀਂ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਲੋਕ ਤਾਂ ਕਹਿੰਦੇ ਹਨ ਕਿ ਬੀਬੀ ਹਰਸਿਮਰਤ ਕੌਰ ਨੇ ਬਿੱਲਾਂ ਉਤੇ ਹਸਤਾਖ਼ਰ ਕੀਤੇ ਹਨ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਨੂੰ ਚੈਲੰਜ ਕਰਦਾ ਹਾਂ ਕਿ ਤੁਸੀਂ ਮੈਨੂੰ ਹਸਤਾਖਰ ਵਿਖਾ ਦਿਓ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਾਜਪਾ ਵਾਲੇ ਕਹਿ ਰਹੇ ਹਨ ਕਿ ਸੁਖਬੀਰ ਬਾਦਲ ਕਿਸਾਨਾਂ ਦੀ ਹਮਦਰਦੀ ਲੈ ਰਹੇ ਹਨ। ਉਨ੍ਹਾਂ ਨੂੰ ਸਭ ਕੁਝ ਪਤਾ ਹੈ । ਪਹਿਲਾਂ ਉਹ ਬਿੱਲਾਂ ਦੇ ਹੱਕ ’ਚ ਸਨ ਅਤੇ ਹੁਣ ਆਪਣੀ ਕੁਰਸੀ ਅਤੇ ਸਿਆਸੀ ਜ਼ਮੀਨ ਨੂੰ ਬਚਾਉਣ ਲਈ ਡਰਾਮਾ ਕਰ ਰਹੇ ਹਨ। ਕੋਈ ਖ਼ਿਲਾਫ਼ ਬੋਲੇ ਤਾਂ ਭਾਜਪਾ ਉਸ ਨੂੰ ਦੇਸ਼-ਵਿਰੋਧੀ ਕਹਿ ਦਿੰਦੀ ਹੈ ਭਾਜਪਾ ਦੇ ਖ਼ਾਲਿਸਤਾਨੀ, ਅੱਤਵਾਦੀ ਅਤੇ ਮਾਓਵਾਦੀ ਵਰਗੇ ਦੋਸ਼ਾਂ ਨੂੰ ਤੁਸੀ ਕਿਵੇਂ ਵੇਖਦੇ ਹੋ, ਤਾਂ ਸੁਖਬੀਰ ਨੇ ਕਿਹਾ ਕਿ ਜੋ ਕੋਈ ਵੀ ਭਾਜਪਾ ਦੇ ਖ਼ਿਲਾਫ਼ ਬੋਲਦਾ ਹੈ, ਉਸ ਨੂੰ ਉਹ ਐਂਟੀ ਨੈਸ਼ਨਲ (ਦੇਸ਼ ਵਿਰੋਧੀ) ਕਹਿ ਦਿੰਦੇ ਹਨ। ਕੋਈ ਵੀ ਪਾਰਟੀ ਉਨ੍ਹਾਂ ਦੇ ਖ਼ਿਲਾਫ਼ ਬੋਲੇ, ਉਹ ਕਹਿ ਦਿੰਦੇ ਹਨ ਕਿ ਇਨ੍ਹਾਂ ਦਾ ਸਬੰਧ ਚੀਨ ਅਤੇ ਪਾਕਿਸਤਾਨ ਨਾਲ ਹੈ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਚੰਗੇ ਭਵਿੱਖ ਲਈ ਕੈਨੇਡਾ ਗਏ ਮਾਪਿਆ ਦੇ ਇਕਲੌਤੇ ਪੁੱਤ ਦੀ ਹਾਦਸੇ ’ਚ ਮੌਤ
ਉਨ੍ਹਾਂ ਕਿਹਾ ਕਿ ਕੀ ਹੁਣ ਭਾਜਪਾ ਕੋਲੋਂ ਇਹ ਸਰਟੀਫਿਕੇਟ ਲੈਣਾ ਪਵੇਗਾ ਕਿ ਅਸੀ ਦੇਸ਼ ਦੇ ਹੱਕ ਵਿਚ ਹਾਂ। ਭਾਜਪਾ ਜਿਵੇਂ ਦੂਸਰੇ ਧਰਮਾਂ ਨਾਲ ਕਰਦੀ ਹੈ ਕਿ ਇਸ ਅੰਦੋਲਨ ਨੂੰ ਸਿੱਧ ਕਰ ਦਿੱਤਾ ਜਾਵੇ ਕਿ ਇਹ ਸਿਰਫ ਸਿੱਖਾਂ ਦਾ ਅੰਦੋਲਨ ਹੈ। ਸਿੱਖਾਂ ’ਚ ਫ਼ਿਰ ਇਹ ਖਾਲਿਸਤਾਨੀਆਂ ਦੀ ਮੂਵਮੈਂਟ ਸ਼ੋਅ ਕੀਤੀ ਜਾਵੇ ਅਤੇ ਲੋਕ ਟੁੱਟ ਜਾਣ ਪਰ ਮੈਂ ਸਾਰੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਭਾਜਪਾ ਦੀ ਇਹ ਚਾਲ ਕਾਮਯਾਬ ਨਹੀਂ ਹੋਣ ਦਿੱਤੀ। ਵੱਡੀ ਗੱਲ ਹੈ ਕਿ ਕਿਸਾਨ ਬੜੀ ਸ਼ਾਂਤੀ ਦੇ ਨਾਲ ਅੰਦੋਲਨ ਕਰ ਰਹੇ ਹਨ, ਕਿ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਇਸ ਧਰਨੇ ਤੋਂ ਕੋਈ ਸਮੱਸਿਆ ਨਹੀਂ ਹੈ । ਲੋਕ ਖੁਸ਼ ਹਨ। ਲੋਕ ਕਿਸਾਨਾਂ ਨੂੰ ਆਪਣੇ ਘਰ ਰਹਿਣ ਨੂੰ ਦੇ ਰਹੇ ਹਨ।
ਇਹ ਵੀ ਪੜ੍ਹੋ : ਸਾਲ 2020 ’ਚ ਗੁਰੂ ਦੀ ਨਗਰੀ ਨੂੰ ਦੁੱਖ ਭਰੇ ਦਿਨ ਦੇਖਣ ਨੂੰ ਮਿਲੇ
ਹਿਮਾਚਲ ਵਿਖੇ ਬਰਫਬਾਰੀ ’ਚ ਫਸੇ ਸੈਲਾਨੀਆਂ ਨੂੰ ਵਾਪਸ ਲਿਆਉਣ ਵਿਚ ਪੰਜਾਬ ਰੋਡਵੇਜ਼ ਬਣ ਰਹੀ ਮਦਦਗਾਰ
NEXT STORY