ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਕਿਸਾਨਾਂ, ਜਨਤਾ ਅਤੇ ਵਿਰੋਧੀ ਧਿਰ ਦੇ ਸਵਾਲਾਂ ਤੋਂ ਭੱਜਣ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ : ਡਾ. ਓਬਰਾਏ ਨੇ ਕਿਸੇ ਵੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਕੀਤੀ ਨਾਂਹ
ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬੇ ਵਿਚ ਮਾਰੂ ਮਾਫ਼ੀਆ ਰਾਜ ਦੀਆਂ ਜੜ੍ਹਾਂ ਸਥਾਪਿਤ ਕਰਕੇ ਅੱਜ ‘ਪੰਜਾਬ ਦੀ ਗੱਲ’ ਕਰ ਰਹੇ ਸੁਖਬੀਰ ਬਾਦਲ ਸਵਾਲਾਂ ਦੇ ਜਵਾਬ ਦੇਣ ਤੋਂ ਇਸ ਲਈ ਬੌਖ਼ਲਾ ਰਹੇ ਹਨ, ਕਿਉਂਕਿ ‘ਚੋਰ ਦੇ ਪੈਰ’ ਨਹੀਂ ਹੁੰਦੇ। ‘ਆਪ’ ਆਗੂਆਂ ਮੁਤਾਬਕ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਦੇ 10 ਸਾਲਾਂ ਦੇ ਮਾਫ਼ੀਆ ਰਾਜ ਦੀਆਂ ਕਰਤੂਤਾਂ ਨੂੰ ਦਹਾਕੇ ਤਾਂ ਕੀ ਸਦੀਆਂ ਤੱਕ ਨਹੀਂ ਭੁੱਲ ਸਕਦੇ ਕਿਉਂਕਿ ਇਨ੍ਹਾਂ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ। ਇਸ ਘੋਰ ਬੇਅਦਬੀ ਦੇ ਇਨਸਾਫ਼ ਲਈ ਸ਼ਾਂਤੀ ਪੂਰਵਕ ਰੋਸ ਧਰਨੇ ’ਤੇ ਬੈਠੀ ਨਾਨਕ ਨਾਮ ਲੇਵਾ ਸੰਗਤ ’ਤੇ ਜਲਿ੍ਹਆਂਵਾਲਾ ਬਾਗ ਵਾਂਗ ਗੋਲੀਆਂ ਚਲਾਈਆਂ ਗਈਆਂ ਸਨ।
ਇਹ ਵੀ ਪੜ੍ਹੋ : ਨਾਬਾਲਗ ਨੂੰ ਅਗਵਾ ਕਰ ਕੇ ਮੰਗੀ 3 ਲੱਖ ਦੀ ਫਿਰੌਤੀ, ਪੁਲਸ ਨੇ 4 ਘੰਟਿਆਂ 'ਚ ਕੀਤਾ ਰਿਕਵਰ
‘ਆਪ‘ ਆਗੂਆਂ ਨੇ ਕਿਹਾ ਕਿ ਜਦੋਂ ਅੱਜ ਲੋਕ ਸੁਖਬੀਰ ਬਾਦਲ ਨੂੰ ਤੱਤਕਾਲੀ ਗ੍ਰਹਿ ਮੰਤਰੀ ਹੋਣ ਦੇ ਨਾਤੇ ਸਵਾਲ ਕਰਦੇ ਹਨ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲਾ ‘ਜਨਰਲ ਡਾਇਰ’ ਕੌਣ ਸੀ? ਸੁਖਬੀਰ ਬਾਦਲ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈ। ਇਸੇ ਤਰ੍ਹਾਂ ਸੁਖਬੀਰ ਬਾਦਲ ਕੋਲੋਂ ਬਤੌਰ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਬਾਰੇ ਆਰਡੀਨੈਂਸ ’ਤੇ ਖੂਨੀ ਦਸਤਖ਼ਤ ਕਰਨ ਬਾਰੇ ਲੋਕ ਸਵਾਲ ਪੁੱਛ ਰਹੇ ਹਨ। ਇਸ ਸਵਾਲ ਦਾ ਕੋਈ ਜਵਾਬ ਬਾਦਲ ਪਰਿਵਾਰ ਕੋਲ ਨਹੀਂ ਹੈ। ਇਸੇ ਤਰ੍ਹਾਂ ਬਾਦਲਾਂ ਕੋਲੋਂ ਐੱਸ. ਵਾਈ. ਐੱਲ. ਸਮੇਤ ਆਮ ਆਦਮੀ ਪਾਰਟੀ ਵਲੋਂ ਪੁੱਛੇ ਗਏ 14 ਸਵਾਲਾਂ ਵਿਚੋਂ ਕਿਸੇ ਇਕ ਦਾ ਵੀ ਜਵਾਬ ਨਹੀਂ ਮਿਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਕਾਂਗਰਸੀਆਂ ਦਾ ਆਪਸੀ ਮਤਭੇਦ : ਚੀਮਾ
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਨੂੰ ਚੁਣੌਤੀ ਭਰੇ ਹਲਾਤਾਂ ਵਿਚ ਸੁੱਟ ਕੇ ਬਰਬਾਦ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਬਾਦਲ ਐਂਡ ਕੰਪਨੀ ‘ਆਪ’, ਕਿਸਾਨਾਂ ਅਤੇ ਸਾਰੇ ਵਰਗਾਂ ਵਲੋਂ ਪੁੱਛੇ ਜਾ ਰਹੇ ਸਵਾਲਾਂ ਤੋਂ ਬਚ ਨਹੀਂ ਸਕਦੀ।
ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਕਾਂਗਰਸੀਆਂ ਦਾ ਆਪਸੀ ਮਤਭੇਦ : ਚੀਮਾ
NEXT STORY