ਸੰਗਰੂਰ (ਪ੍ਰਿੰਸ) : ਦਿੜ੍ਹਬਾ ਪੁਲਸ ਨੇ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਕਰਨ ਘੁਮਾਣ ਕੈਨੇਡਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਨੂੰ ਰੋਕਣ ਅਤੇ ਪੁਲਸ ਨਾਲ ਮੁੱਠਭੇੜ ਦੇ ਮਾਮਲੇ 'ਚ ਸੁਨਾਮ ਕੋਰਟ ਵਿਚ ਪੇਸ਼ ਕੀਤਾ। ਚੋਣਾਂ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਹਿੰਮ ਦਿੜ੍ਹਬਾ ਤੋਂ ਲਹਿਰਾਗਾਗਾ ਜਾ ਰਹੀ ਸੀ ਤਾਂ ਮੁੱਖ ਮੰਤਰੀ ਦੇ ਰੋਡ ਸ਼ੋਅ ਨੂੰ ਦਿੜ੍ਹਬਾ 'ਚ ਰੋਕਣ ਤੇ ਪੁਲਸ ਨਾਲ ਮੁੱਠਭੇੜ ਕਰਨ ਵਾਲੇ ਦੋਸ਼ੀ ਕਰਨ ਘੁਮਾਣ ਜੋ ਕਿ ਸੁਖਬੀਰ ਬਾਦਲ ਦੇ ਕਰੀਬੀ ਮੰਨੇ ਜਾਂਦੇ ਹਨ, ਨੂੰ ਕੱਲ੍ਹ ਦਿੜ੍ਹਬਾ ਪੁਲਸ ਨੇ ਕਾਬੂ ਕੀਤਾ ਸੀ।
ਇਹ ਵੀ ਪੜ੍ਹੋ : ਗੰਭੀਰ ਵਿੱਤੀ ਸੰਕਟ 'ਚ ਪੰਜਾਬੀ ਯੂਨੀਵਰਸਿਟੀ, ਵਿਕਣ ਤੱਕ ਦੀ ਆ ਸਕਦੀ ਹੈ ਨੌਬਤ
ਅੱਜ ਦਿੜ੍ਹਬਾ ਪੁਲਸ ਵੱਲੋਂ ਕਰਨ ਘੁਮਾਣ ਕੈਨੇਡਾ ਨੂੰ ਸੁਨਾਮ ਦੀ ਅਦਾਲਤ 'ਚ ਕੀਤਾ ਗਿਆ ਪੇਸ਼
ਦਿੜ੍ਹਬਾ ਦੇ ਥਾਣਾ ਮੁਖੀ ਐੱਸ. ਐੱਚ. ਓ. ਵਿਜੇ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਗਵੰਤ ਮਾਨ ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ਦੇ ਰੋਡ ਸ਼ੋਅ ਨੂੰ ਰੋਕਣ ਅਤੇ ਪੁਲਸ ਨਾਲ ਮੁੱਠਭੇੜ ਕਰਨ ਦੇ ਦੋਸ਼ 'ਚ ਪੁਲਸ ਮੁਲਾਜ਼ਮਾਂ ਦੀ ਸ਼ਿਕਾਇਤ 'ਤੇ ਪਰਚਾ ਦਰਜ ਕੀਤਾ ਗਿਆ ਸੀ। ਇਸੇ ਮਾਮਲੇ 'ਚ ਪੁਲਸ ਨੇ ਪਹਿਲਾਂ ਵੀ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਉਸੇ ਮਾਮਲੇ 'ਚ ਪੁਲਸ ਨੇ ਕਰਨ ਘੁਮਾਣ ਕੈਨੇਡਾ ਨੂੰ ਫੜਿਆ ਹੈ ਤੇ ਅੱਜ ਉਸ ਨੂੰ ਸੁਨਾਮ ਦੀ ਅਦਾਲਤ ਵਿ'ਚ ਪੇਸ਼ ਕਰਨ ਲਈ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ : ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੇ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਨਾਲ ਵਾਪਰਿਆ ਭਾਣਾ
ਜਦੋਂ ਦੋਸ਼ੀ ਕਰਨ ਘੁਮਾਣ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੈਨੂੰ ਅਦਾਲਤ 'ਤੇ ਪੂਰਾ ਭਰੋਸਾ ਹੈ, ਮੈਨੂੰ ਫਸਾਇਆ ਗਿਆ ਹੈ। ਸਰਕਾਰ ਵੱਲੋਂ ਧੱਕਾ ਕੀਤਾ ਗਿਆ ਹੈ। ਜਦੋਂ ਉਸ ਦੇ ਵਕੀਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰਨ ਘੁਮਾਣ ਨੂੰ ਇਸ ਕੇਸ ਵਿਚ ਫਸਾਇਆ ਗਿਆ ਹੈ, ਪੁਲਸ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਜੱਜ ਸਾਬ ਨੇ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇੰਨਾ ਸਮਾਂ ਪਹਿਲਾਂ ਕਰਨ ਘੁਮਾਣ ਦਾ ਕੋਈ ਨਾਂ ਨਹੀਂ ਆਇਆ ਤੇ ਹੁਣ ਪੁਲਸ ਉਸ ਨੂੰ ਮਾਸਟਰਮਾਈਂਡ ਦੱਸ ਰਹੀ ਹੈ। ਪਹਿਲਾਂ ਫੜੇ ਗਏ 7 ਲੋਕਾਂ ਨੇ ਵੀ ਕਿਸੇ ਬਿਆਨ 'ਚ ਕਰਨ ਦਾ ਨਾਂ ਨਹੀਂ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਜਪਾ ਆਗੂ ਅਰਵਿੰਦ ਖੰਨਾ ਨੇ CM ਮਾਨ ਨੂੰ ਲਿਖੀ ਚਿੱਠੀ, ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਲੈ ਕੇ ਕੀਤੀ ਇਹ ਮੰਗ
NEXT STORY