ਚੰਡੀਗੜ੍ਹ- ਹਿੰਦੂ ਧਰਮ ’ਚ ਨਰਾਤੇ ਦਾ ਤਿਉਹਾਰ ਖ਼ਾਸ ਮਹੱਤਵ ਰੱਖਦਾ ਹੈ। ਪੰਚਾਂਗ ਅਨੁਸਾਰ ਇਸ ਸਾਲ ਨਰਾਤੇ 7 ਅਕਤੂਬਰ ਦਿਨ ਵੀਰਵਾਰ ਨੂੰ ਆਰੰਭ ਹੋਣਗੇ ਅਤੇ ਇਸਦੀ ਸਮਾਪਤੀ 15 ਅਕਤੂਬਰ ਸ਼ੁੱਕਰਵਾਰ ਨੂੰ ਹੋਵੇਗੀ।
ਇਹ ਵੀ ਪੜ੍ਹੋ- ਟਰਾਂਸਪੋਰਟ ਵਿਭਾਗ ਦੀਆਂ ਨਿੱਜੀ ਕੰਪਨੀਆਂ 'ਤੇ ਵੱਡੀ ਕਾਰਵਾਈ, ਬਿਨਾਂ ਟੈਕਸ ਚਲ ਰਹੀਆਂ 15 ਬੱਸਾਂ ਜ਼ਬਤ
ਸੂਤਰਾਂ ਮੁਤਾਬਕ ਸ਼੍ਰੋਮਣੀ ਅਕਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਭਲਕੇ ਪਹਿਲੇ ਨਰਾਤੇ ਮੌਕੇ ਚਿੰਤਪੁਰਨੀ ਨਤਮਸਤਕ ਹੋ ਸਕਦੇ ਹਨ। ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਪਹਿਲੇ ਨਰਾਤੇ ਮੌਕੇ ਉਹ ਮਾਤਾ ਚਿੰਤਪੁਰਨੀ ਤੋਂ ਆਸ਼ੀਰਵਾਦ ਲੈਣਗੇ ਅਤੇ ਦੁਪਿਹਰ ਤੱਕ ਉਹ ਵਾਪਸੀ ਕਰ ਲੈਣਗੇ।
ਇਹ ਵੀ ਪੜ੍ਹੋ- ਪਾਰਟੀ ਦੀਆਂ ਮਜਬੂਰੀਆਂ ਤੋਂ ਉੱਚੇ ਉੱਠ ਕੇ ਲਖੀਮਪੁਰ ਖੀਰੀ ਮਾਮਲੇ 'ਤੇ ਯੂ.ਪੀ ਸਰਕਾਰ ਦੇਵੇ ਇਨਸਾਫ : ਬਾਦਲ (ਵੀਡੀਓ)
ਬੇਸ਼ੱਕ ਸੁਖਬੀਰ ਬਾਦਲ ਦੇ ਅਮਲੇ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਚਰਚਾ ਹੈ ਕਿ ਉਹ ਹਿੰਦੂ ਧਰਮ ਦੇ ਇਸ ਪਾਵਨ ਮੌਕੇ ਚਿੰਤਪੁਰਨੀ ਜਾ ਸਕਦੇ ਹਨ।
ਪਾਰਟੀ ਦੀਆਂ ਮਜਬੂਰੀਆਂ ਤੋਂ ਉੱਚੇ ਉੱਠ ਕੇ ਲਖੀਮਪੁਰ ਖੀਰੀ ਮਾਮਲੇ 'ਤੇ ਯੂ.ਪੀ ਸਰਕਾਰ ਦੇਵੇ ਇਨਸਾਫ : ਬਾਦਲ (ਵੀਡੀਓ)
NEXT STORY