ਚੰਡੀਗੜ੍ਹ, (ਹਾਂਡਾ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਜ਼ਿਲਾ ਅਦਾਲਤ ਚੰਡੀਗੜ੍ਹ ਵਿਚ ਮਾਨਹਾਨੀ ਦਾ ਕੇਸ ਚੱਲ ਰਿਹਾ ਹੈ। ਜਦੋਂ ਸੁਖਬੀਰ ਬੁੱਧਵਾਰ ਨੂੰ ਵੀ ਕੋਰਟ ਵਿਚ ਪੇਸ਼ ਨਹੀਂ ਹੋਏ ਤਾਂ ਅਦਾਲਤ ਨੇ ਉਨ੍ਹਾਂ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਇਸ ਤੋਂ ਬਾਅਦ ਸੁਖਬੀਰ ਨੇ ਬੁੱਧਵਾਰ ਸ਼ਾਮ ਨੂੰ ਅਦਾਲਤ ਵਿਚ ਸਰੰਡਰ ਕਰ ਦਿੱਤਾ। ਇਸ ਦੇ ਨਾਲ ਹੀ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਵੀ ਦਰਜ ਕਰ ਦਿੱਤੀ। ਅਦਾਲਤ ਨੇ ਸੁਖਬੀਰ ਦੀ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰੀ ਦਿੰਦਿਆਂ 20 ਹਜ਼ਾਰ ਰੁਪਏ ਬੇਲ ਬੌਂਡ ਭਰਨ ਦਾ ਹੁਕਮ ਦਿੱਤਾ। ਬੇਲ ਬਾਂਡ ਭਰਨ ਤੋਂ ਬਾਅਦ ਸੁਖਬੀਰ ਨੂੰ ਜ਼ਮਾਨਤ ਦਿੱਤੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 617 ਨਵੇਂ ਮਾਮਲੇ ਆਏ ਸਾਹਮਣੇ, 16 ਦੀ ਮੌਤ
ਸੁਖਬੀਰ ਖਿਲਾਫ਼ ਕੇਸ ਦਰਜ ਕਰਨ ਵਾਲੇ ਰਾਜਿੰਦਰਪਾਲ ਦੇ ਵਕੀਲ ਪੀ. ਆਈ. ਪੀ. ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲਾ ਅਦਾਲਤ ਨੇ ਸੁਖਬੀਰ ਬਾਦਲ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ। ਉਥੇ ਹੀ ਸੁਖਬੀਰ ਬਾਦਲ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਅਦਾਲਤ ਤੋਂ ਪਹਿਲਾਂ ਜਾਰੀ ਕੀਤੇ ਹੋਏ ਜ਼ਮਾਨਤੀ ਵਾਰੰਟ ਖਿਲਾਫ਼ ਪਟੀਸ਼ਨ ਦਰਜ ਕਰ ਦਿੱਤੀ। ਹਾਈਕੋਰਟ ਨੇ ਬੁੱਧਵਾਰ ਦੁਪਹਿਰ ਜ਼ਿਲਾ ਅਦਾਲਤ ਤੋਂ ਜਾਰੀ ਕੀਤੇ ਜ਼ਮਾਨਤੀ ਵਾਰੰਟ ’ਤੇ ਸਟੇਅ ਲਗਾ ਦਿੱਤੀ। ਬਾਅਦ ਵਿਚ ਜ਼ਿਲਾ ਅਦਾਲਤ ਨੂੰ ਜਦੋਂ ਹਾਈਕੋਰਟ ਦੇ ਹੁਕਮਾਂ ਬਾਰੇ ਪਤਾ ਲੱਗਿਆ ਤਾਂ ਜ਼ਿਲਾ ਅਦਾਲਤ ਜੱਜ ਤੇਜਪ੍ਰਤਾਪ ਸਿੰਘ ਰੰਧਾਵਾ ਨੇ ਕੋਰਟ ਸਟਾਫ਼ ਨੂੰ ਗੈਰ-ਜ਼ਮਾਨਤੀ ਵਾਰੰਟ ਵਾਲੇ ਆਰਡਰ ਜਾਰੀ ਨਾ ਕਰਨ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ: ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
ਇਹ ਹੈ ਮਾਮਲਾ
ਪੰਜਾਬ ਅਤੇ ਚੰਡੀਗੜ੍ਹ ਵਿਚ ਰਜਿਸਟਰਡ ਅਖੰਡ ਕੀਰਤਨੀ ਜਥੇ ਦੇ ਇਕ ਮੈਂਬਰ ਰਾਜਿੰਦਰਪਾਲ ਨੇ ਦੋਸ਼ ਲਗਾਏ ਹਨ ਕਿ 4 ਜਨਵਰੀ, 2017 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਘਰ ਸਵੇਰ ਦੇ ਸਮੇਂ ਉਨ੍ਹਾਂ ਨੂੰ ਮਿਲਣ ਆਏ ਸਨ। ਉਨ੍ਹਾਂ ਵਿਚਕਾਰ ਆਮ ਜਿਹੀ ਗੱਲਬਾਤ ਹੋਈ। ਇਹ ਗੱਲ ਕਈ ਅਖ਼ਬਾਰਾਂ ਵਿਚ ਛਪੀ। ਇਸ ਤੋਂ ਬਾਅਦ ਇਕ ਅਖ਼ਬਾਰਾਂ ਨੂੰ ਇੰਟਰਵਿਊ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਤੋਂ ਚੋਣ ਲੜਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਪੰਜਾਬ ਦੀ ਪ੍ਰਕਿਰਤੀ, ਪਰੰਪਰਾ ਅਤੇ ਪੰਥ ਬਾਰੇ ਕੁੱਝ ਨਹੀਂ ਪਤਾ। ਭਗਵਾਨ ਨਾ ਕਰੇ ਜੇਕਰ ਪੰਜਾਬ ਵਿਚ ‘ਆਪ’ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ‘ਆਪ’ ਇਥੇ ਅਰਾਜਕਤਾ ਫੈਲਾ ਦੇਵੇਗੀ। ਕੇਜਰੀਵਾਲ ਨੇ ਪੰਜਾਬ ਵਿਚ ਅਖੰਡ ਕੀਰਤਨੀ ਜਥੇ ਦੇ ਨਾਲ ਬ੍ਰੇਕਫਾਸਟ ਕੀਤਾ। ਬੱਬਰ ਖਾਲਸਾ ਜੋ ਵਿਸ਼ਵ ਪੱਧਰ ’ਤੇ ਇਕ ਅੱਤਵਾਦੀ ਸੰਗਠਨ ਹੈ, ਅਖੰਡ ਕੀਰਤਨੀ ਜਥਾ ਉਸ ਦਾ ਰਾਜਨੀਤਿਕ ਚਿਹਰਾ ਹੈ। ਇਸ ਦੇ ਨਾਲ ਹੀ ਕਿਹਾ ਸੀ ਕਿ ਸਰਬਤ ਖਾਲਸਾ ਜਿਸ ਨੂੰ ਖਾਲਿਸਤਾਨ ਐਲਾਨਿਆ ਗਿਆ ਹੈ, ਉਸ ਦੇ ਜਥੇਦਾਰਾਂ ਨਾਲ ਡਿਨਰ ਕੀਤਾ ਹੈ। ਹੁਣ ਰਾਜਿੰਦਰਪਾਲ ਨੇ ਸ਼ਿਕਾਇਤ ਵਿਚ ਦੱਸਿਆ ਕਿ ਸੁਖਬੀਰ ਬਾਦਲ ਨੇ ਜਾਣ-ਬੁੱਝ ਕੇ ਅਜਿਹਾ ਕੀਤਾ ਹੈ। ਇਸ ਨਾਲ ਉਨ੍ਹਾਂ ਦੀ ਇਮੇਜ ਖ਼ਰਾਬ ਹੋਈ ਹੈ। ਉਨ੍ਹਾਂ ਦਾ ਬੱਬਰ ਖਾਲਸਾ ਸੰਗਠਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਕਿਸਾਨ ਅੰਦੋਲਨ ਸੰਬੰਧੀ ਵੇਖੋ ਜੋਗਿੰਦਰ ਉਗਰਾਹਾਂ ਦਾ ਹਰ ਸਵਾਲ ‘ਤੇ ਖੁੱਲ੍ਹਾ ਇੰਟਰਵਿਊ (ਵੀਡੀਓ)
NEXT STORY