ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅੱਜ ਆਪਣੇ ਸਥਾਪਨਾ ਦੀ 102ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਪਾਰਟੀ ਦੀ ਇਸ 102ਵੀਂ ਵਰੇਗੰਢ ਮੌਕੇ ਪ੍ਰੈੱਸ ਕਾਨਫਰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 102 ਸਾਲ ਪਹਿਲਾਂ ਪੰਥ ਨੂੰ ਬਚਾਉਣ ਵਾਸਤੇ, ਪੰਥ ਲਈ ਲੜਾਈ ਲੜਣ ਵਾਸਤੇ ਅਤੇ ਗੁਰੂ ਘਰਾਂ ਦੀ ਸੇਵਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਪਤ ਕੀਤੀਆਂ ਗਈਆਂ । ਅਕਾਲੀ ਦਲ ਨੇ ਆਜ਼ਾਦੀ ਵੇਲੇ ਵੀ ਸਭ ਤੋਂ ਵੱਧ ਯੋਗਦਾਨ ਪਾਇਆ ਸੀ ਅਤੇ ਆਜ਼ਾਦੀ ਤੋਂ ਬਾਅਦ ਜੋ ਦੇਸ਼ ,ਕੌਮ ਅਤੇ ਪੰਥ ਦੇ ਮਸਲੇ ਸਨ, ਉਨ੍ਹਾਂ ਦੀ ਪਹਿਰੇਦਾਰੀ ਖਾਤਰ ਲੜਾਈ ਲੜੀ। ਪੰਜਾਬ ਸਰਕਾਰ ਵਲੋਂ ਬਾਦਲਾਂ ਦੀ ਮਲਕੀਅਤ ਵਾਲੀਆਂ ਕੰਪਨੀਆਂ ਦੀਆਂ ਬੱਸਾਂ ਦੇ ਚੰਡੀਗੜ੍ਹ ਵਿਚ ਦਾਖਲਾ ਬੰਦ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਟਰਾਂਸਪੋਰਟ ਮੰਤਰੀ ’ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਨੂੰ ਮਾਫ਼ੀਆ ਬੋਲਦੀ ਹੈ ਤਾਂ ਇਨ੍ਹਾਂ ਨੂੰ ਸ਼ਰਮ ਆਉਂਣੀ ਚਾਹੀਦੀ ਹੈ। ਸਾਡੀ ਆਪਣੀ ਕੰਪਨੀ 1947 ਦੀ ਹੈ, ਸਾਨੂੰ ਭਾਵੇ ਰੱਦ ਕਰਦੋ ਸਾਨੂੰ ਕੋਈ ਪਰਵਾਹ ਨਹੀਂ। ਇਸ ਮਾਮਲੇ 'ਚ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਲੀਗਲ ਨੋਟਿਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਕਿੱਤਾ ਪੰਜਾਬੀਆਂ ਦਾ ਕਿੱਤਾ ਹੈ, ਦੇਸ਼-ਵਿਦੇਸ਼ 'ਚ ਪੰਜਾਬੀ ਟਰਾਂਸਪੋਰਟ ਦਾ ਕੰਮ ਕਰਦੇ ਹਨ ਕੀ ਉਹ ਸਾਰੇ ਵੀ ਮਾਫ਼ੀਆ ਹਨ। ਅਸੀਂ ਇਸ ਲਈ ਲੀਗਲ ਨੋਟਿਸ ਦੇ ਰਹੇ ਹਾਂ ਅਤੇ ਸਰਕਾਰ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- ਦਿਨ ਚੜ੍ਹਦੇ ਅਬੋਹਰ 'ਚ ਵਾਪਰਿਆ ਭਿਆਨਕ ਹਾਦਸਾ, 2 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
ਇਸ ਮੌਕੇ ਸੁਖਬੀਰ ਬਾਦਲ ਨੇ ਸਰਕਾਰ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮੈਂ ਬੀਤੇ ਦਿਨੀਂ ਸੂਬੇ ਦੇ ਕਈ ਥਾਵਾਂ 'ਤੇ ਗਿਆ ਤੇ ਉੱਥੇ ਜਿਸ ਤਰ੍ਹਾਂ ਦਾ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਹ ਪਿਛਲੇ 50 ਸਾਲਾਂ 'ਚ ਕਦੇ ਨਹੀਂ ਦੇਖਿਆ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਸਗੋਂ ਗੈਂਗਸਟਰ ਮੁੱਖ ਮੰਤਰੀ ਹਨ ਅਤੇ ਉਹੀ ਫ਼ੈਸਲਾ ਕਰਦੇ ਹੈ ਕਿ ਕਿਸ ਨੂੰ ਮਾਰਨਾ ਹੈ ਤੇ ਕਿਸ ਨੂੰ ਜਿਉਂਦਾ ਰਹਿਣ ਦੇਣਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨਿਖੇਧ ਅਤੇ ਨਿਕੰਮਾ ਮੁੱਖ ਮੰਤਰੀ ਹੈ , ਜੋ ਸਰਕਾਰੀ ਪੈਸਿਆਂ ਦੀ ਵਰਤੋਂ ਕਰਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਦੁਨੀਆ ਭਰ 'ਚ ਕਰ ਰਿਹਾ ਹੈ। 'ਆਪ' ਨੇ ਝੂਠੇ ਵਾਅਦਿਆਂ ਦੇ ਬਲ 'ਤੇ ਲੋਕਾਂ ਦਾ ਭਰੋਸਾ ਜਿੱਤ ਕੇ ਬਹੁਮਤ ਹਾਸਲ ਕੀਤੀ ਹੈ ਪਰ 8 ਮਹੀਨਿਆਂ 'ਚ ਪੰਜਾਬ ਨੂੰ ਡੋਬ ਦਿੱਤਾ ਹੈ। ਸੁਖਬੀਰ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਦੀ ਅਜਿਹੀ ਮਾੜੀ ਕਾਰਗੁਜ਼ਾਰੀ ਕਾਰਨ ਗੈਂਗਸਟਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਨਿਕੰਮੀ ਸਰਕਾਰ ਕੋਲੋਂ ਕੁਝ ਨਹੀਂ ਹੋਣਾ। ਕੀ ਇਹ ਸਰਕਾਰ ਹੈ? ਜੇਕਰ ਇਹ ਹਾਲਾਤ ਰਹੇ ਤਾਂ 4 ਸਾਲਾਂ 'ਚ ਪੰਜਾਬ ਬਿਲਕੁਲ ਬਰਬਾਦ ਹੋ ਜਾਵੇਗਾ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਖੋਹ ਲਈਆਂ ਖੁਸ਼ੀਆਂ, 7 ਦਿਨ ਪਹਿਲਾਂ ਵਿਆਹੇ ਮੁੰਡੇ ਅਤੇ ਬਾਪ ਦੀ ਇਕੱਠਿਆਂ ਗਈ ਜਾਨ
ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਜੋ ਵੀ ਤਰੱਕੀ ਹੋਈ ਹੈ ਭਾਵੇਂ ਉਹ ਬਿਜਲੀ, ਸੜਕਾਂ ਜਾਂ ਫਿਰ ਸ਼ਹਿਰਾਂ ਦਾ ਨਿਵੇਸ਼ ਹੋਵੇ, ਜਿੰਨਾਂ ਕੁਝ ਵੀ ਪੰਜਾਬ 'ਚ ਬਣਿਆ ਹੈ, ਉਹ ਪੰਥ ਦੀ ਇਸ ਜਥੇਬੰਦੀ ਨੇ ਬਣਾਇਆ ਹੈ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ। ਕੇਂਦਰ ਨੇ ਜੇਕਰ ਕੋਈ ਵੀ ਧੱਕਾ ਕੀਤਾ ਹੈ , ਉਸ ਖ਼ਿਲਾਫ਼ ਵੀ ਲੜਾਈ ਅਕਾਲੀ ਦਲ ਨੇ ਲੜੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਿਉਂਕਿ ਸ਼ਹਾਦਤ ਦੇਣ ਵਾਸਤੇ ਤੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਇਸ 'ਤੇ ਵੀ ਸਾਨੂੰ ਮਾਣ ਹੈ। ਇਸ ਮੌਕੇ ਉਨ੍ਹਾਂ ਕੌਮ ਅਤੇ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਸਾਡੇ 'ਚ ਜਿੰਨੀ ਮਰਜ਼ੀ ਨਾਰਾਜ਼ਗੀ ਹੋਵੇ ਪਰ ਅਕਾਲੀ ਦਲ ਸਮੁੱਚੇ ਪੰਥ ਦੀ ਜਥੇਬੰਦੀ ਹੈ ਤੇ SGPC ਸਾਡੀ ਪਾਰਲੀਮੈਂਟ ਹੈ ਪਰ ਬਹੁਤ ਸਾਰੀਆਂ ਤਾਕਤਾਂ ਇਸ ਵੇਲੇ ਕੌਮ ਦੀਆਂ ਇਨ੍ਹਾਂ ਜਥੇਬੰਦੀਆਂ ਨੂੰ ਤੋੜਨ ਦੇ ਯਤਨ ਕਰ ਰਹੀਆਂ ਹਨ, ਇਸ ਲਈ ਸਭ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਲੁਧਿਆਣਾ 'ਚ ਕੋਰੀਅਰ ਬੁਆਏ ਨੂੰ ਦੌੜਾ-ਦੌੜਾ ਕੇ ਕੁੱਟਿਆ, CCTV 'ਚ ਕੈਦ ਹੋਈ ਸਾਰੀ ਘਟਨਾ
NEXT STORY