ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਸਦੀ ਸੈਸ਼ਨ 'ਚੋਂ ਫਰਲੇ ਮਾਰਨ 'ਚ ਸਭ ਤੋਂ ਮੋਹਰੀ ਹੋ ਗਏ ਹਨ ਜਦਕਿ ਸੰਸਦ ਮੈਂਬਰ ਸੰਨੀ ਦਿਓਲ ਨੇ ਵੀ ਸੁਖਬੀਰ ਦੀ ਪੈੜ 'ਤੇ ਪੈੜ ਰੱਖਿਆ ਹੈ। 17ਵੀਂ ਲੋਕ ਸਭਾ ਦੀ ਮੁੱਢਲੀ ਕਾਰਗੁਜ਼ਾਰੀ ਤੋਂ ਇਹ ਤੱਥ ਉੱਭਰੇ ਹਨ ਕਿ ਸੰਸਦ 'ਚ ਸਭ ਤੋਂ ਵੱਧ ਗ਼ੈਰਹਾਜ਼ਰੀ ਸੁਖਬੀਰ ਸਿੰਘ ਬਾਦਲ ਦੀ ਰਹੀ ਹੈ। ਜਦਕਿ ਬਹੁਤੇ ਕਾਂਗਰਸੀ ਮੈਂਬਰਾਂ ਨੇ ਲੰਮਾ ਸਮਾਂ ਸੰਸਦ 'ਚ ਕੱਢਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਦੌਰਾਨ ਸਿਰਫ਼ ਪੰਜ ਦਿਨ ਹੀ ਹਾਜ਼ਰ ਰਹੇ ਜਦਕਿ ਉਨ੍ਹਾਂ ਦੀ ਸਮੁੱਚੀ ਹਾਜ਼ਰੀ ਸਿਰਫ਼ 29 ਫੀਸਦੀ ਬਣਦੀ ਹੈ ਜੋ ਪੰਜਾਬ ਦੇ ਸਭ ਸੰਸਦ ਮੈਂਬਰਾਂ ਤੋਂ ਘੱਟ ਹੈ। ਹੁਣ ਤੱਕ ਸੁਖਬੀਰ ਬਾਦਲ ਨੇ ਸਿਰਫ਼ ਤਿੰਨ ਸਵਾਲ ਸੰਸਦ ਵਿਚ ਪੁੱਛੇ ਹਨ ਅਤੇ ਚਾਰ ਵਾਰ ਬਹਿਸ ਵਿਚ ਹਿੱਸਾ ਲਿਆ ਹੈ। 17ਵੀਂ ਲੋਕ ਸਭਾ ਦੀ ਸਮੁੱਚੀ ਕਾਰਗੁਜ਼ਾਰੀ ਦੇਖੀਏ ਤਾਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਵੀ ਲੋਕਾਂ ਦੀ ਸੰਸਦ ਵਿਚ ਆਵਾਜ਼ ਨਹੀਂ ਬਣ ਸਕੇ। ਸਨੀ ਦਿਓਲ ਫਿਲਮੀ ਕਾਰੋਬਾਰ ਵਿਚ ਉਲਝੇ ਹੋਏ ਹਨ। ਸੰਸਦ ਮੈਂਬਰ ਸਨੀ ਦਿਓਲ ਦੀ ਹੁਣ ਤੱਕ ਦੀ ਹਾਜ਼ਰੀ ਸਿਰਫ਼ 38 ਫੀਸਦੀ ਬਣਦੀ ਹੈ ਜਦਕਿ ਉਨ੍ਹਾਂ ਅਜੇ ਤੱਕ ਸੰਸਦ ਵਿਚ ਮੂੰਹ ਨਹੀਂ ਖੋਲਿਆ ਹੈ ਅਤੇ ਨਾ ਹੀ ਕੋਈ ਸਵਾਲ ਪੁੱਛਿਆ ਹੈ।
ਦੂਜੇ ਪਾਸੇ 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਵੀ ਐਤਕੀਂ ਪੱਛੜ ਗਏ ਹਨ। ਭਾਵੇਂ ਸਰਦ ਰੁੱਤ ਸੈਸ਼ਨ ਵਿਚ ਉਨ੍ਹਾਂ ਦੀ ਹਾਜ਼ਰੀ | 52 ਫੀਸਦੀ ਰਹੀ ਹੈ ਪਰ 17ਵੀਂ ਲੋਕ ਸਭਾ ਚੋਣਾਂ ਸਮੁੱਚੀ ਹਾਜ਼ਰੀ ਸਿਰਫ਼ 43 ਫੀਸਦੀ ਰਹੀ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਹਾਲੇ ਤੱਕ ਸੰਸਦ ਵਿਚ ਕੋਈ ਲਿਖਤੀ ਸਵਾਲ ਨਹੀਂ ਪੁੱਛਿਆ ਹੈ ਪਰ ਉਨ੍ਹਾਂ 15 ਵਾਰ ਬਹਿਸ ਵਿਚ ਜ਼ਰੂਰ ਹਿੱਸਾ ਲਿਆ ਹੈ ਜਿਸ ਦੀ ਚਰਚਾ ਵੀ ਹੋਈ ਹੈ। ਚੌਥਾ ਨੰਬਰ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦਾ ਹੈ ਜਿਨ੍ਹਾਂ ਦੀ ਸਮੁੱਚੀ ਹਾਜ਼ਰੀ 71 ਫੀਸਦੀ ਰਹੀ ਹੈ ਜਦਕਿ ਉਨ੍ਹਾਂ ਨੇ ਦੋ ਸਵਾਲ ਪੁੱਛੇ ਹਨ ਤੇ 5 ਵਾਰ ਬਹਿਸ 'ਚ ਹਿੱਸਾ ਲਿਆ ਹੈ।
ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਵੀ ਅਜੇ ਤੱਕ ਸੰਸਦ ਵਿਚ ਕੋਈ ਲਿਖਤੀ ਸਵਾਲ ਨਹੀਂ ਪੁੱਛਿਆ ਹੈ।ਜਦਕਿ ਉਨ੍ਹਾਂ ਦੀ ਹਾਜ਼ਰੀ 88 ਫੀਸਦੀ ਰਹੀ ਹੈ। 17ਵੀਂ ਲੋਕ ਸਭਾ ਵਿਚ ਸਭ ਤੋਂ ਵੱਧ ਹਾਜ਼ਰੀ ਸੰਸਦ ਮੈਂਬਰ ਅਮਰ ਸਿੰਘ ਦੀ 98 ਫੀਸਦੀ ਰਹੀ ਹੈ ਜਦਕਿ ਐੱਮ. ਪੀ. ਰਵਨੀਤ ਬਿੱਟੂ ਤੇ ਸੰਤੋਖ ਚੌਧਰੀ ਦੀ ਹਾਜ਼ਰੀ 96-96 ਫੀਸਦੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੀ ਹਾਜ਼ਰੀ 95 ਫੀਸਦੀ ਰਹੀ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਗੁਰਜੀਤ ਔਜਲਾ 93-93 ਫੀਸਦੀ ਰਹੀ ਹੈ।
ਬਰਨਾਲਾ ਦਾ ਕਿਸਾਨ ਡ੍ਰੈਗਨ ਫਰੂਟ ਦੀ ਖੇਤੀ ਨਾਲ ਕਮਾ ਰਿਹੈ ਲੱਖਾਂ ਰੁਪਏ
NEXT STORY