ਅੰਮ੍ਰਿਤਸਰ (ਦੀਪਕ ਸ਼ਰਮਾ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਨੂੰ ਵੀ ਮੈਂਬਰ ਯੋਗ ਸਮਝਣਗੇ ਉਸ ਕੋਲੋ ਸੇਵਾ ਲੈ ਲੈਣਗੇ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸੰਬਧਤ 100 ਦੇ ਕਰੀਬ ਮੈਂਬਰਾਂ ਨਾਲ ਗਲ ਕਰਨ ਅਤੇ ਉਨਾਂ ਦੀ ਰਾਏ ਜਾਨਣ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਮੈਂਬਰਾਂ ਨੇ ਉਨ੍ਹਾਂ ਨੂੰ ਪ੍ਰਧਾਨ ਚੁਨਣ ਦੇ ਅਧਿਕਾਰ ਦੇ ਦਿੱਤੇ ਹਨ ਪਰ ਫਿਰ ਵੀ ਹਾਉਸ ਵਿਚ ਮੈਂਬਰ ਹੀ ਆਪਣਾ ਪ੍ਰਧਾਨ ਤੇ ਬਾਕੀ ਆਹੁਦੇਦਾਰ ਚੁਨਣਗੇ। ਕਮੇਟੀ ਆਹੁਦੇਦਾਰਾਂ ਦੀ ਚੋਣ ਵਿਚ ਭਾਰੂ ਲਿਫਾਫਾ ਕਲਚਰ ਬਾਰੇ ਬਾਦਲ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਕੋਲ ਕੋਈ ਲਿਫਾਫਾ ਹੈ ਅਤੇ ਨਾ ਹੀ ਉਹ ਪੈਨ ਰਖਦੇ ਹਨ, ਜਿਸ ਨਾਲ ਕਿਸੇ ਦਾ ਨਾਮ ਲਿਖ ਕੇ ਲਿਫਾਫੇ ਵਿਚ ਪਾਇਆ ਜਾ ਸਕੇ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਅੱਜ ਹੋਵੇਗੀ SGPC ਦੇ ਪ੍ਰਧਾਨ ਦੀ ਚੋਣ, ਚਰਚਾ ’ਚ ਹਨ ਇਹ ਨਾਂ
ਉਨ੍ਹਾਂ ਨੇ ਬੀਬੀ ਜਗੀਰ ਕੌਰ ਦੇ ਇਕ ਸਾਲ ਦੇ ਕਾਰਜਕਾਲ ਦੀ ਭਰਪੂਰ ਪ੍ਰਸ਼ਸ਼ਾਂ ਕਰਦਿਆਂ ਕਿਹਾ ਕਿ ਬੀਬੀ ਜੀ ਨੇ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਹੈ ਅਤੇ ਉਨ੍ਹਾਂ ਨੂੰ ਰਾਜਨੀਤੀ ਦੇ ਖੇਤਰ ਵਿਚ ਬੀਬੀ ਜੀ ਦੀਆਂ ਸੇਵਾਵਾਂ ਦੀ ਵੀ ਲੋੜ ਹੈ। ਇਸ ਮੌਕੇ ਬਾਦਲ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਇਕੱਤਰਤਾ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਸ਼੍ਰੋਮਣੀ ਕਮੇਟੀ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ, ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ, ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ, ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ, ਸੰਤ ਬਲਬੀਰ ਸਿੰਘ ਘੁੰਨਸ ਆਦਿ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਖੰਨਾ ਤੋਂ ਵੱਡੀ ਖ਼ਬਰ: ਗੁਰਸਿਮਰਨ ਮੰਡ ਨੂੰ ਮਲੇਸ਼ੀਆ ਦੇ ਗੈਂਗਸਟਰ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਮਿਲੀ ਧਮਕੀ
ਨਕੋਦਰ: ਭੈਣ ਦੇ ਪਿੰਡ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਹ ਤੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
NEXT STORY