ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਪੁੱਜੇ। ਸੁਖਬੀਰ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ ਦੀ ਮਾਤਾ ਬਬੀਸ਼ ਰਾਏ ਢਾਂਡ ਦੀ ਅੰਤਿਮ ਅਰਦਾਸ 'ਚ ਸਵੇਰੇ 11.25 ਵਜੇ ਪੁੱਜੇ ਅਤੇ ਠੀਕ 25 ਮਿੰਟ ਬਾਅਦ ਢਾਂਡਾ ਨਾਲ ਦੁੱਖ ਦਾ ਇਜ਼ਹਾਰ ਕਰ ਕੇ ਰਵਾਨਾ ਹੋ ਗਏ। ਲੁਧਿਆਣਾ ਦੇ ਮੀਡੀਆ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ।
ਆਖਰ ਸੁਖਬੀਰ ਸਿੰਘ ਬਾਦਲ ਜ਼ਿਆਦਾ ਗਰਮੀ ਕਾਰਨ ਮੀਡੀਆ ਨਾਲ ਕੋਈ ਗੱਲਬਾਤ ਕੀਤੇ ਬਿਨਾਂ ਸੁੱਚੇ ਮੂੰਹ ਹੀ ਰਵਾਨਾ ਹੋ ਗਏ। ਸੁਖਬੀਰ ਬਾਦਲ ਦੇ ਚਿਹਰੇ 'ਤੇ ਖੁਸ਼ੀ ਨਹੀਂ ਸੀ। ਸ਼ਾਇਦ ਉਨ੍ਹਾਂ ਨਾਲ ਉਸ ਵੇਲੇ ਮਹੇਸ਼ ਇੰਦਰ ਸਿੰਘ ਗਰੇਵਾਲ, ਜੋ ਹੁਣੇ ਹੀ ਲੋਕ ਸਭਾ ਚੋਣ ਹਾਰੇ ਹਨ, ਮੌਜੂਦ ਸਨ। ਉਨ੍ਹਾਂ ਦੀ ਹਾਰ ਦਾ ਅਸਰ ਸੁਖਬੀਰ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਿਹਾ ਸੀ। ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਸੁਖਬੀਰ ਬਾਦਲ ਦੇ ਚਿਹਰੇ 'ਤੇ ਉਦਾਸੀ ਦਿਖੀ ਹੋਵੇ।
ਲੁਧਿਆਣਾ ਦੀ ਕੇਂਦਰੀ ਜੇਲ 'ਚ ਖੂਨੀ ਝੜਪ, ਲਗਾਤਾਰ ਚੱਲ ਰਹੀਆਂ ਗੋਲੀਆਂ (ਵੀਡੀਓ)
NEXT STORY