ਲੁਧਿਆਣਾ(ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਮਿਆਰੀ ਸੂਤਰਾਂ ਨੇ ਅੱਜ ਇਥੇ ਵੱਡਾ ਇਸ਼ਾਰਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਭਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨੂੰ ਹਰੀ ਝੰਡੀ ਦੇ ਦਿੱਤੀ ਤੇ ਇਸਦਾ ਐਲਾਨ ਕਿਸੇ ਸਮੇਂ ਵੀ ਹੋ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਕਾਰਜ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਨੇ ਮੀਡੀਏ ਤੇ ਨਿੱਜੀ ਤੌਰ 'ਤੇ ਉਨ੍ਹਾਂ ਕੋਲ ਪੁੱਜੀਆਂ ਸ਼ਿਕਾਇਤਾਂ ਨੂੰ ਮੁੱਖ ਰੱਖ ਕੇ ਫੌਰੀ ਕੀਤਾ ਜਾ ਰਿਹਾ ਹੈ। ਕਿਉਂਕਿ ਉਨ੍ਹਾਂ ਕੋਲ ਇਹ ਸ਼ਿਕਾਇਤਾਂ ਪੁੱਜੀਆਂ ਸਨ ਕਿ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਗਿਣਤੀ ਆਟੇ 'ਚ ਲੂਣ ਦੇ ਬਰਾਬਰ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਵਿਰੋਧੀ ਧਿਰ ਦੀ ਕੁਰਸੀ ਤੋਂ ਵੀ ਵਾਂਝਾ ਹੋ ਗਿਆ ਹੈ। ਰਹਿੰਦੇ-ਖੂੰਹਦੇ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਤੋਂ ਬਾਅਦ ਕੁਝ ਦੇਣ ਦੀ ਬਜਾਏ ਸਾਰੀਆਂ ਜਥੇਬੰਦੀਆਂ ਭੰਗ ਕਰ ਕੇ ਅਕਾਲੀ ਨੇਤਾਵਾਂ ਨੂੰ ਕੱਖੋਂ ਹੌਲੇ ਕੀਤਾ ਹੋਇਆ ਹੈ। ਇਸਦਾ ਅਸਰ ਹੁਣ ਅੱਗੇ ਆ ਰਹੀਆਂ ਚਾਰ ਨਗਰ ਨਿਗਮ ਚੋਣਾਂ 'ਚ ਪੈਣ ਦੇ ਡਰੋਂ ਪਾਰਟੀ ਪ੍ਰਧਾਨ ਨੇ ਪੁਰਾਣੇ ਅਤੇ ਨਵੇਂ ਆਗੂਆਂ ਦੀ ਇਕ ਲੰਮੀ ਚੌੜੀ ਲਿਸਟ ਜਾਰੀ ਕਰਨ ਦਾ ਆਪਣੀ ਟੀਮ ਨੂੰ ਹੁਕਮ ਸੁਣਾ ਦਿੱਤਾ ਹੈ। ਮਿਆਰੀ ਸੂਤਰਾਂ ਨੇ ਦੱਸਿਆ ਕਿ ਇਸਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਇਸ ਲਿਸਟ 'ਚ ਜ਼ਿਲਾ ਪ੍ਰਧਾਨ, ਯੂਥ ਵਿੰਗ ਪ੍ਰਧਾਨ, ਇਸਤਰੀ ਵਿੰਗ ਪ੍ਰਧਾਨ ਵੀ ਸ਼ਾਮਿਲ ਹੋਣਗੇ। ਲੁਧਿਆਣੇ 'ਚ ਦੋ ਪ੍ਰਧਾਨਾਂ ਦੇ ਨਾਵਾਂ 'ਤੇ ਵੀ ਮੋਹਰ ਲੱਗਣ ਦੀ ਸੰਭਾਵਨਾ ਹੈ।
ਰੇਲਵੇ ਕਰਮਚਾਰੀ ਨੇ ਫਾਹਾ ਲੈ ਕੇ ਕੀਤੀ ਆਤਮ-ਹੱਤਿਆ
NEXT STORY