ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ)- ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਮਾਤਾ ਲਖਵਿੰਦਰ ਕੌਰ ਪਤਨੀ ਮਨਜੀਤ ਸਿੰਘ ਬਰਕੰਦੀ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਿੰਡ ਬਰਕੰਦੀ ਵਿਖੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ। ਲਖਵਿੰਦਰ ਕੌਰ 76 ਸਾਲ ਦੇ ਸਨ ਅਤੇ ਬੀਤੇ ਕਰੀਬ ਚਾਰ ਸਾਲਾਂ ਤੋਂ ਬਿਮਾਰ ਸਨ। ਉਨ੍ਹਾਂ ਦੀ ਅੰਤਿਮ ਅਰਦਾਸ 21 ਅਗਸਤ ਦਿਨ ਸ਼ਨੀਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਵਿਖੇ ਦੁਪਿਹਰ 11 ਤੋਂ 1 ਵਜੇ ਤੱਕ ਹੋਵੇਗੀ।
ਇਹ ਵੀ ਪੜ੍ਹੋ: ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਅੰਤਿਮ ਅਰਦਾਸ ਮੌਕੇ ਪੁੱਜੇ ਸੁਖਬੀਰ ਸਿੰਘ ਬਾਦਲ, ਤਸਵੀਰ ਵੇਖ ਹੋਏ ਭਾਵੁਕ

ਰੋਜ਼ੀ ਬਰਕੰਦੀ ਮੁਤਾਬਕ ਉਨ੍ਹਾਂ ਦੀ ਮਾਤਾ ਜੀ ਨੇ ਹਰ ਸਥਿਤੀ ਦਾ ਸਾਹਮਣਾ ਡਟ ਕੇ ਕੀਤਾ ਸੀ ਅਤੇ ਉਨ੍ਹਾਂ ਦੇ ਸਾਥ ਬਦੌਲਤ ਹੀ ਉਹ ਸਿਆਸਤ ’ਚ ਕਾਮਯਾਬ ਹੋ ਸਕੇ। ਦੁੱਖ਼ ਦੀ ਘੜੀ ’ਚ ਪਰਿਵਾਰ ਨਾਲ ਅਫਸੋਸ ਕਰਨ ਲਈ ਲਗਾਤਾਰ ਸਿਆਸੀ ਸਖਸ਼ੀਅਤਾਂ ਦਾ ਪਹੁੰਚਣਾ ਜਾਰੀ ਹੈ ਅਤੇ ਹੁਣ ਤੱਕ ਸਾਬਕਾ ਮੰਤਰੀ ਜਨਮੇਜ਼ਾ ਸਿੰਘ ਸੇਖੋਂ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਮਹਿੰਦਰ ਸਿੰਘ, ਮਨਤਾਰ ਬਰਾੜ, ਜਗਦੀਪ ਨਕੱਈ, ਹਰਪ੍ਰੀਤ ਕੋਟਭਾਈ, ਜੀਤ ਮਹਿੰਦਰ ਸਿੱਧੂ, ਜੋਗਿੰਦਰ ਸਿੰਘ ਜਿੰਦੂ, ਪ੍ਰਕਾਸ਼ ਭੱਟੀ, ਪਰਮਬੰਸ ਸਿੰਘ ਬੰਟੀ ਰੋਮਾਣਾ, ਕੈਪਟਨ ਸੰਦੀਪ ਸੰਧੂ, ਸਨੀ ਬਰਾੜ ਫਰੀਦਕੋਟ, ਕਰਨ ਕੌਰ ਬਰਾੜ ਸਮੇਤ ਵਰਦੇਵ ਸਿੰਘ ਮਾਨ, ਰਿਪਜੀਤ ਬਰਾੜ, ਡਿੰਪੀ ਢਿੱਲੋਂ ਅਤੇ ਅਫਸਰਸ਼ਾਹੀ ਸਮੇਤ ਸਮੁੱਚੇ ਹਲਕੇ ਤੋਂ ਲੋਕ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: 'ਆਪ' ਦੇ ਵਿਧਾਇਕ ਸੰਦੋਆ ਦੇ ਪਿੰਡ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ ਅਤੇ ਝੰਡਾ, ਬਣਿਆ ਦਹਿਸ਼ਤ ਦਾ ਮਾਹੌਲ


ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਅੰਤਿਮ ਅਰਦਾਸ ਮੌਕੇ ਪੁੱਜੇ ਸੁਖਬੀਰ ਸਿੰਘ ਬਾਦਲ, ਤਸਵੀਰ ਵੇਖ ਹੋਏ ਭਾਵੁਕ
NEXT STORY