ਚੀਮਾ ਮੰਡੀ (ਤਰਲੋਚਨ ਗੋਇਲ): ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਤੇ ਪਾਰਟੀ ਦੇ ਹਿੱਤਾਂ ਨੂੰ ਕਦੇ ਵੀ ਕੁਰਬਾਨ ਨਹੀਂ ਹੋਣ ਦੇਵਾਂਗੇ ਤੇ ਪਾਰਟੀ ਦਾ ਮੁੱਖ ਮਕਸਦ ਪੰਜਾਬ ਤੇ ਪੰਜਾਬ ਦੇ ਹਿੱਤਾਂ ਲਈ ਲੜਨਾ ਤੇ ਸਿੱਖ ਕੌਮ ਦੀ ਚੜਦੀ ਕਲਾਂ ਲਈ ਯਤਨ ਕਰਨਾ ਹੀ ਹੋਵੇਗਾ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਸਾਬਕਾ ਵਿੱਤ ਮੰਤਰੀ ਤੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਸਬੇ 'ਚ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕੀਤਾ, ਉਹ ਇੱਥੇ ਭਾਕਿਯੂ ਦੇ ਮ੍ਰਿਤਕ ਕਿਸਾਨ ਜੋਗਿੰਦਰ ਸਿੰਘ ਭੋਲਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਆਏ ਸਨ।ਉਨ੍ਹਾਂ ਕਿਹਾ ਕਿ ਸਾਡੀ ਲੜਾਈ ਸ਼ੁਰੂ ਤੋਂ ਹੀ ਸਿਧਾਂਤਾਂ ਦੇ ਹੱਕ 'ਚ ਰਹੀ ਹੈ ਤੇ ਜਿਹੜੇ ਸਿਧਾਂਤ ਬਾਦਲ ਦਲ ਨੇ ਤਿਲਾਂਜਲੀ ਦੇ ਕੇ ਛੱਡ ਦਿੱਤੇ ਹਨ ਅਸੀਂ ਅਕਾਲੀ ਦਲ ਦੇ ਸਿਧਾਂਤਾਂ ਤੇ ਡੱਟ ਕੇ ਪਹਿਰਾ ਦੇਵਾਂਗੇ।
ਉਨ੍ਹਾਂ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ ਤੰਜ ਕੱਸਦਿਆਂ ਕਿਹਾ ਕਿ ਇਹ ਉਹ ਅਕਾਲੀ ਦਲ ਰਿਹਾ ਹੀ ਨਹੀਂ ਅਸੀਂ ਹਮੇਸ਼ਾ ਕੇਂਦਰ ਤੋਂ ਸੂਬਿਆਂ ਨੂੰ ਵੱਧ ਅਧਿਕਾਰ ਲੈਣ ਦੀ ਗੱਲ ਕਰਦੇ ਹਾਂ ਪਰ ਖੇਤੀ ਆਰਡੀਨੈਂਸਾਂ ਸਮੇਤ ਪੰਜਾਬ ਦੇ ਹਿੱਤਾਂ ਨੂੰ ਪਾਸੇ ਰੱਖ ਕੇ ਕੇਂਦਰ ਸਰਕਾਰ ਦੇ ਹੱਕ 'ਚ ਖੜ੍ਹ ਕੇ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਨੇ ਸਿਧਾਂਤਾਂ ਤੋਂ ਭੱਜਣ ਦਾ ਸਬੂਤ ਦਿੱਤਾ ਹੈ। ਸੂਬੇ 'ਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਪੰਜਾਬ ਦਾ ਹਰ ਵਰਗ ਦੁੱਖੀ ਹੈ ਤੇ ਕੈਪਟਨ ਸਾਬ੍ਹ ਨੇ ਹੁਣ ਤੱਕ ਲਾਰੇ ਹੀ ਲਾਰੇ ਨੇ, 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਨਾਲ ਕੀਤੇ ਜਾਣ ਵਾਲੇ ਗਠਜੋੜ ਸਬੰਧੀ ਪੁੱਛੇ ਗਏ ਸਵਾਲ ਤੇ ਢੀਂਡਸਾ ਨੇ ਕਿਹਾ ਕਿ ਬਾਕਿ ਤਾਂ ਸਮਾਂ ਆਉਣ ਤੇ ਪਤਾ ਚੱਲੇਗਾ ਪਰ ਅਸੀ ਤਾਂ ਖੁੱਲ੍ਹੀ ਸੋਚ ਨਾਲ ਚੱਲੇ ਹਾਂ ਅਸੀਂ ਤਾਂ ਚਾਹਾਂਗੇ ਕਿ ਕਾਂਗਰਸ ਤੇ ਬਾਦਲ ਦਲ ਤੋਂ ਬਿਨਾਂ ਸਾਰੀਆਂ ਧਿਰਾਂ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਲਈ ਉਪਰਾਲੇ ਕਰੀਏ।ਇਸ ਅਮਨਵੀਰ ਸਿੰਘ ਚੈਰੀ, ਨਗਰ ਪੰਚਾਇਤ ਚੀਮਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਮਾੜੂ, ਪੀ ਪੀ ਐਸ ਚੀਮਾ ਦੇ ਐਮ ਡੀ ਜਸਵੀਰ ਸਿੰਘ ਚੀਮਾ, ਸਰਬਜੀਤ ਸਿੰਘ ਬਾਗ ਵਾਲੇ, ਨਿਰਮਲ ਸਿੰਘ ਚੀਮਾ, ਰਵਿੰਦਰ ਬਾਂਸਲ, ਜਥੇਦਾਰ ਲੀਲਾ ਸਿੰਘ, ਗੁਰਦੀਪ ਸਿੰਘ ਔਲਖ, ਗੁਗਨੀ, ਭੋਲਾ ਸਿੰਘ ਨਹਿਰੂ, ਰਾਮ ਸਿੰਘ ਸਾਬਕਾ ਐਮ ਸੀ, ਬਲਜੀਤ ਸਿੰਘ ਤੋਗਾਵਾਲ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਇੰਦੌਰ 'ਚ ਗ੍ਰਿਫ਼ਤਾਰ
NEXT STORY