ਚੰਡੀਗੜ੍ਹ (ਮਨਮੋਹਨ) : ਸ਼ਹਿਰ 'ਚ ਪਿਛਲੇ ਦਿਨਾਂ ਤੋਂ ਬੱਦਲਵਾਈ ਅਤੇ ਬੂੰਦਾਬਾਂਦੀ ਹੋਣ ਦੇ 4 ਦਿਨਾਂ ਬਾਅਦ ਸ਼ਨੀਵਾਰ ਨੂੰ ਖਿੜੀ ਹੋਈ ਧੁੱਪ ਨਿਕਲੀ ਤਾਂ ਖੂਬਸੂਰਤ 'ਸੁਖਨਾ ਝੀਲ' 'ਤੇ ਨਜ਼ਾਰੇ ਹੀ ਬੱਝ ਗਏ। ਇੰਨੇ ਦਿਨਾਂ ਦੀ ਸਰਦੀ ਦੇ ਠਾਰੇ ਹੋਏ ਲੋਕਾਂ ਨੇ ਝੀਲ 'ਤੇ ਪੁੱਜ ਕੇ ਧੁੱਪ ਦਾ ਨਿੱਘ ਲਿਆ ਤਾਂ ਝੀਲ ਦੇ ਹਰ ਪਾਸੇ ਰੌਣਕਾਂ ਲੱਗ ਗਈਆਂ। ਬਹੁਤ ਸਾਰੇ ਸੈਲਾਨੀ ਵੀ ਦੂਰੋਂ-ਦੂਰੋਂ ਧੁੱਪ ਤੇ ਕੁਦਰਤੀ ਨਜ਼ਾਰਿਆਂ ਦਾ ਮਜ਼ਾ ਲੈਣ ਲਈ ਝੀਲ 'ਤੇ ਪੁੱਜੇ। ਝੀਲ ਦਾ ਨਜ਼ਾਰਾ ਦੇਖਿਆਂ ਹੀ ਬਣਦਾ ਸੀ। ਦੱਸ ਦੇਈਏ ਕਿ ਧੁੱਪ ਨਿਕਲਣ ਕਾਰਨ ਪੂਰੇ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ। ਬੀਤੇ ਕਈ ਦਿਨਾਂ ਤੋਂ ਲੋਕ ਸਰਦੀ ਕਾਰਨ ਠੁਰ-ਠੁਰ ਕਰ ਰਹੇ ਸਨ ਪਰ ਜਿਵੇਂ ਹੀ ਧੁੱਪ ਨਿਕਲੀ ਤਾਂ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਆਏ ਅਤੇ ਧੁੱਪ ਦਾ ਰੱਜ ਕੇ ਆਨੰਦ ਮਾਣਿਆ।
ਮਕਾਨ ਮਾਲਕ ਤੋਂ ਤੰਗ ਪੂਰੇ ਪਰਿਵਾਰ ਨੇ ਖਾਧਾ ਜ਼ਹਿਰ, 2 ਦੀ ਮੌਤ
NEXT STORY