ਚੰਡੀਗੜ੍ਹ (ਹਰਪ੍ਰੀਤ ਜੱਸੋਵਾਲ)-ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ, ਜਿਥੋਂ ਈ. ਡੀ. ਦੇ ਅਧਿਕਾਰੀ ਉਨ੍ਹਾਂ ਨੂੰ ਮੋਹਾਲੀ ਅਦਾਲਤ ਤੋਂ ਸਿੱਧਾ ਦਿੱਲੀ ਲੈ ਕੇ ਜਾਣਗੇ। ਸੁਖਪਾਲ ਖਹਿਰਾ ਨੂੰ ਕੱਲ੍ਹ ਈ. ਡੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਦਾ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ, ਜਦਕਿ 14 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ। ਅੱਜ ਉਨ੍ਹਾਂ ਨੂੰ 10 ਵਜੇ ਅਦਾਲਤ ’ਚ ਪੇਸ਼ ਕੀਤਾ ਗਿਆ ਤੇ 4 ਦਿਨ ਦਾ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤਕ ਬਿਠਾ ਕੇ ਰੱਖਿਆ ਤੇ 8 ਵਜੇ ਫ਼ੈਸਲਾ ਸੁਣਾਇਆ ਕਿ ਉਨ੍ਹਾਂ ਨੂੰ 7 ਦਿਨ ਲਈ ਈ. ਡੀ. ਨੂੰ ਰਿਮਾਂਡ ’ਤੇ ਦਿੱਤਾ ਜਾਂਦਾ ਹੈ ਤਾਂ ਈ. ਡੀ. ਅੱਜ ਉਨ੍ਹਾਂ ਨੂੰ ਲੈ ਕੇ ਸਿੱਧਾ ਦਿੱਲੀ ਲਈ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : CM ਚੰਨੀ ਵੱਲੋਂ SAD ’ਤੇ ਲਾਏ ਇਲਜ਼ਾਮਾਂ ’ਤੇ ਭੜਕੇ ਹਰਸਿਮਰਤ ਬਾਦਲ, ਕੀਤੇ ਵੱਡੇ ਸਵਾਲ
ਸੁਖਪਾਲ ਸਿੰਘ ਤੇ ਪਾਲ ਸਿੰਘ ਖਹਿਰਾ ਦੇ ਵਕੀਲਾਂ ਨੇ ਦੱਸਿਆ ਕਿ ਜਾਣਬੁੱਝ ਕੇ ਉਨ੍ਹਾਂ ਦਾ ਸਿਆਸੀ ਜੀਵਨ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ’ਚ ਪੰਜਾਬ ਦੇ ਮੰਤਰੀ ਦਾ ਹੱਥ ਹੈ।
ਨੋਟ-ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਕਾਂਗਰਸ ਸਰਕਾਰ ਹੀ ਅਸਲ ’ਚ ਆਮ ਆਦਮੀ ਦੀ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ
NEXT STORY