ਬਾਘਾ ਪੁਰਾਣਾ (ਚਟਾਨੀ): ਪਿਛਲੇ ਡੇਢ ਦਹਾਕੇ ਤੋਂ ਸੁਖਪਾਲ ਸਿੰਘ ਖਹਿਰਾ ਸਿਆਸੀ ਉਥਲ-ਪੁਥਲ ਦਾ ਸ਼ਿਕਾਰ ਹੁੰਦਾ ਦਿਖਾਈ ਦੇ ਰਿਹਾ ਹੈ। ਬੇਸ਼ੱਕ ਸੁਖਪਾਲ ਸਿੰਘ ਖਹਿਰਾ ਤੇਜ਼ ਤਰਾਰ ਅਤੇ ਤੀਖਣ ਬੁੱਧੀ ਦਾ ਮਾਲਕ ਹੈ ਅਤੇ ਉਸ ਅੰਦਰਲੇ ਅਜਿਹੇ ਗੁਣਾਂ ਕਰਕੇ ਹੀ ਉਸ ਨੂੰ ਹਰੇਕ ਨਵੀਂ ਅਤੇ ਪੁਰਾਣੀ ਪਾਰਟੀ ਸੌਖਿਆਂ ਹੀ ਸਵੀਕਾਰ ਕਰ ਲੈਂਦੀ ਹੈ, ਪਰ ਲਗਦਾ ਹੈ ਕਿ ਹੁਣ ਉਸ ਦੀਆਂ ਅਜਿਹੀਆਂ ਸਿਆਸੀ ਛੜੱਪੇਬਾਜ਼ੀਆਂ ਦਾ ਲਗਭਗ ਅੰਤ ਆ ਗਿਆ ਹੈ। ਉਸ ਦਾ ਕਾਂਗਰਸ ਅੰਦਰ ਕੈਪਟਨ ਵੱਲੋਂ ਪ੍ਰਵੇਸ਼ ਕਰਵਾਉਣਾ ਅਮਰਿੰਦਰ ਸਿੰਘ ਦੀ ਇਸ ਵੇਲੇ ਇਸ ਕਰ ਕੇ ਵੱਡੀ ਮਜ਼ਬੂਰੀ ਸੀ ਕਿ ਮੁੱਖ ਮੰਤਰੀ ਨੇ ਸੂਬੇ ਅੰਦਰਲੀਆਂ ਉਸ ਖ਼ਿਲਾਫ਼ ਉਠਣ ਵਾਲੀਆਂ ਬਗਾਵਤੀ ਸੁਰਾਂ ਨੂੰ ਮੱਠਾ ਪਾਉਣ ਲਈ ਹੀ ਖਹਿਰਾ ਅਤੇ ਉਸ ਦੇ ਦੋਹਾਂ ਸਾਥੀਆਂ ਲਈ ਪਾਰਟੀ ਦੇ ਦਰਵਾਜੇ ਪੂਰੀ ਤਰ੍ਹਾਂ ਖੋਲ੍ਹ ਦਿੱਤੇ।
ਇਹ ਵੀ ਪੜ੍ਹੋ: ਹਲਕਾ ਭੁਲੱਥ 'ਚ ਲੱਗੇ ਵਿਧਾਇਕ ਖਹਿਰਾ ਦੇ ਇਤਰਾਜ਼ਯੋਗ ਪੋਸਟਰ
ਕੈਪਟਨ ਅਮਰਿੰਦਰ ਸਿੰਘ ਦੀ ਅਜਿਹੀ ਮਜ਼ਬੂਰੀ ਦਾ ਲਾਭ ਹੀ ਸ਼ਾਇਦ ਖਹਿਰਾ, ਕਮਾਲੂ ਅਤੇ ਪਿਰਮਲ ਨੂੰ ਮਿਲਿਆ ਕਿਹਾ ਜਾ ਸਕਦਾ ਹੈ। ਜੇਕਰ ਸੁਖਪਾਲ ਸਿੰਘ ਖਹਿਰਾ ਇਹ ਕਹਿ ਰਹੇ ਹਨ ਕਿ ਸਿਆਸਤ ਵਿਚ ਕੁਝ ਵੀ ਹੋ ਸਕਦਾ ਹੈ ਤਾਂ ਇਹ ਵੀ ਹੋ ਸਕਾਦ ਹੈ ਕਿ 2022 ਦੀਆਂ ਚੋਣਾ ਦੌਰਾਨ ਖਹਿਰਾ, ਕਮਾਲੂ ਅਤੇ ਪਿਰਮਲ ਸਿੰਘ ਨੂੰ ਟਿਕਟਾਂ ਤੋਂ ਵਾਂਝਿਆਂ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਕਹਿ ਦੇਣ ਕਿ ਸਿਆਸਤ ਵਿਚ ਕੁਝ ਵੀ ਹੋ ਸਕਦਾ ਹੈ। ਸਿਆਸੀ ਸੂਤਰ ਤਾਂ ਇਹ ਵੀ ਕਨੋਆਂ ਦੇ ਰਹੇ ਹਨ ਕਿ ਖਹਿਰਾ ਅਤੇ ਦੋਹਾਂ ਸਾਥੀਆਂ ਨਾਲ ਅਕਾਲੀ ਦਲ ਵੀ ਕਾਫ਼ੀ ਚਿਰਾਂ ਤੋਂ ਸੰਪਰਕ ਵਿਚ ਸੀ, ਪਰ ਗੱਲ ਆਖਿਰ ਕਾਂਗਰਸ ਨਾਲ ਨਿਪਟ ਗਈ। 2022 ਦੇ ਚੋਣ ਦੰਗਲ ਨੂੰ ਇਸ ਵਾਰ ਸੂਬੇ ਦੀਆਂ ਚਾਰੇ ਪ੍ਰਮੁੱਖ ਧਿਰਾਂ ਅਹਿਮ ਮੰਨਦੀਆਂ ਹੋਣ ਕਰ ਕੇ ਜੋੜ-ਤੋੜ ਵੱਲ ਸੱਭੇ ਧਿਰਾਂ ਗੰਭੀਰਤਾ ਨਾਲ ਧਿਆਨ ਦੇ ਰਹੀਆਂ ਹਨ।
ਇਹ ਵੀ ਪੜ੍ਹੋ: ਨੌਜਵਾਨ ਫ਼ੌਜੀ ਦੀ ਅਚਾਨਕ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
ਪਤਾ ਲੱਗਾ ਹੈ ਕਿ ਕਾਂਗਰਸ ਦੀ ਅੱਚਖਖ ਆਮ ਆਦਮੀ ਪਾਰਟੀ ਦੇ ਹੋਰਨਾਂ ਵਿਧਾਇਕਾਂ ਉਪਰ ਵੀ ਟਿਕੀ ਹੋਈ ਹੈ, ਜਦਕਿ ਅਕਾਲੀ ਦਲ ਕਾਂਗਰਸ ਦੇ ਆਗੂਆਂ ਨੂੰ ਚੋਗਾ ਪਾਉਣ ਵਿਚ ਲੱਗਾ ਹੋਇਆ ਹੈ। ਆਰਥਿਕ ਪੱਖੋਂ ਮਜ਼ਬੂਤ ਮੰਨਿਆ ਜਾ ਰਿਹਾ ਅਕਾਲੀ ਦਲ ਆਪਣੀ ਵਿੱਤੀ ਤਾਕਤ ਨਾਲ ਹੀ 2022 ਦੇ ਦੰਗਲ ਨੂੰ ਸਰ ਕਰਨ ਦੇ ਰੌਂਅ ਵਿਚ ਦਿਖਾਈ ਦੇ ਰਿਹਾ ਹੈ ਜਦਕਿ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਖਿਲਾਫ ਲੋਕਾਂ ਵਿਚ ਵੱਧ ਰਹੇ ਰੋਸ ਨੂੰ ਹੀ ਆਪਣੇ ਪੱਖ ਵਿਚ ਭੁਗਤਦਾ ਸਮਝੀ ਬੈਠੀ ਹੈ। ਆਪਣੀਆਂ ਕੋਸ਼ਿਸ਼ਾਂ ਨੂੰ ਜੱਗ ਜਾਹਿਰ ਹੋਣ ਤੋਂ ਬਚਾਉਂਦੀ ਹੋਈ ਹਰੇਕ ਸਿਆਸੀ ਧਿਰ ਅੰਦਰੋਂ ਅੰਦਰੀਂ ਸੰਨ ਲਾ ਰਹੀ, ਪਰ ਫਿਰ ਵੀ ਸਿਆਸੀ ਵਿਸ਼ਲੇਸ਼ਕਾਂ ਨੂੰ ਇਕ ਇਕ ਗੱਲ ਦੀ ਭਿਣਕ ਪੈ ਰਹੀ ਹੈ।
ਇਹ ਵੀ ਪੜ੍ਹੋ: ਛੋਟੀ ਉਮਰੇ ਸਖ਼ਤ ਮਿਹਨਤ ਕਰ ਰਹੇ ਮਾਸੂਮ ਭੈਣ-ਭਰਾ, ਵੱਡੇ ਹੋ ਕੇ ਦੇਸ਼ ਲਈ ਲੜਣ ਦਾ ਸੁਫ਼ਨਾ
ਵਿਸ਼ਲੇਸ਼ਕ ਆਖ਼ਦੇ ਹਨ ਕਿ ਭਾਵੇਂ ਅੰਦਰੋਂ ਅੰਦਰੀਂ ਸੁਰ ਮਿਲਾਉਣ ਵਾਲੇ ਸਿਆਸੀ ਨੇਤਾਵਾਂ ਦੀਆਂ ਗੁੱਝੀਆਂ ਰਮਜਾਂ ਤਾਂ ਛੁਪ ਜਾਣ, ਪਰ ਜਦ ਇਹ ਸਭ ਤਿੜਕਦਾ ਹੁੰਦਾ ਹੈ ਤਾਂ ਇਸ ਟੁੱਟਦੀ ਹੋਈ ਸਾਂਝ ਨੂੰ ਸਾਰਾ ਜੱਗ ਜਾਣ ਜਾਂਦਾ ਹੈ। ਕਈ ਵਿਸ਼ਲੇਸ਼ਕ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜਦ ਪਾਰਟੀ ਤੋਂ ਅਸਤੀਫ਼ੇ ਦਿੱਤੇ ਸਨ ਉਦੋਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਏਲਚੀਆਂ ਰਾਹੀਂ ਅਜਿਹੇ ਬਾਗੀ ਵਿਧਾਇਕਾਂ ਨਾਲ ਸੰਪਰਕ ਸਾਧਿਆ ਹੋਇਆ ਸੀ ਅਤੇ ਵੇਲੇ ਦੀ ਤਾਕ ਵਿਚ ਹੀ ਕੈਪਟਨ ਸਨ ਕਿ ਜਦ ਵੀ ਢੁਕਵਾਂ ਸਮਾਂ ਹੋਇਆ ਤਾਂ ਕਾਂਗਰਸ ਵਿਚ ਪ੍ਰਵੇਸ ਕਰ ਲਏ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਹੁਣ ਵਾਲੇ ਸਮੇਂ ਨੂੰ ਢੁਕਵਾਂ ਸਮਝਦਿਆਂ ਆਪਣਾ ਤੀਰ ਚਲਾ ਦਿੱਤਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਆਪ ਦੇ ਬਾਗੀ ਵਿਧਾਇਕਾਂ ਨਾਲ ਲੁਕਵੀਂ ਗੱਲ ਜਾਰੀ ਰੱਖੀ ਹੋਈ ਸੀ ਅਤੇ ਹੁਣ ਢੋਲ ਨਗਾਰੇ ਵੱਜ ਗਏ ਹਨ।
ਇਹ ਵੀ ਪੜ੍ਹੋ: ਸ਼ੇਰਪੁਰ ਦੀ ਧੀ ਨੇ ਆਸਟਰੇਲੀਆ ’ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਪ੍ਰਾਪਤ ਕੀਤੀ ਲਾਅ 'ਚ ਪ੍ਰੈਕਟਿਸ ਕਰਨ ਦੀ ਡਿਗਰੀ
ਆਪ ਦੇ ਵਿਧਾਇਕਾਂ ਉਪਰ ਕਾਂਗਰਸ ਦੀ ਅਜੇ ਵੀ ਹੈ ਅੱਖ
ਸਿਆਸੀ ਗਤੀਵਿਧੀਆਂ ਉਪਰ ਤਿਰਛੀ ਨਜ਼ਰ ਰੱਖਣ ਵਾਲੇ ਘਾਗ ਵਿਸ਼ਲੇਸ਼ਕਾਂ ਅਨੁਸਾਰ ਕਾਂਗਰਸ ਪਾਰਟੀ ਵੱਲੋਂ ਆਪ ਦੇ ਵਿਧਾਇਕਾਂ ਨੂੰ ਪੱਟਣ ਲਈ ਆਪਣੀ ਜ਼ੋਰ ਅਜਮਾਈ ਅਜੇ ਵੀ ਜ਼ਾਰੀ ਹੈ ਤਾਂ ਜੋ 2022 ਦੇ ਚੋਣ ਦੰਗਲ ’ਚ ਬਾਜ਼ੀ ਮਾਰ ਲੈਣ ’ਚ ਕੋਈ ਕਸਰ ਬਾਕੀ ਨਾ ਰਹੇ ਜਦਕਿ ਕਾਂਗਰਸ ਆਪਦੇ ਵਿਧਾਇਕਾਂ ਨੂੰ ਸਾਂਭ ਦੇ ਰੱਖਣ ਵੱਲ ਜ਼ੋਰ ਦੇ ਰਹੀ ਹੈ ਕਿਉਂਕਿ ਬਗਾਵਤ ਦੀਆਂ ਸੁਰਾਂ ਤੋਂ ਵੀ ਖ਼ਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ। ਪਾਰਟੀ ਦੇ ਸੰਜੀਦਾ ਆਗੂ ਇਹ ਤਰਕ ਵੀ ਦੇ ਰਹੇ ਹਨ ਕਿ ਕਿਤੇ ਇਹ ਨਾ ਹੋਵੇ ਕਿ ਦੂਜੀਆਂ ਪਾਰਟੀਆਂ ਅੰਦਰ ਸੰਨ੍ਹ ਲਾਉਂਦੇ ਲਾਉਂਦੇ ਕਾਂਗਰਸ ਨੂੰ ਕੋਈ ਹੋਰ ਪਾਰਟੀ ਵੱਡਾ ਸੰਨ੍ਹ ਹੀ ਨਾ ਲਾ ਜਾਵੇ।
ਇਹ ਵੀ ਪੜ੍ਹੋ: ਵਿਧਾਇਕ ਬਲਜਿੰਦਰ ਕੌਰ ਸਮੇਤ ਕਈ 'ਆਪ' ਆਗੂਆਂ 'ਤੇ ਮਾਮਲਾ ਦਰਜ, ਲੰਬੀ ਥਾਣੇ ਸਾਹਮਣੇ ਦਿੱਤਾ ਸੀ ਧਰਨਾ
‘ਆਪ’ ਦੀ ਚੜ੍ਹਤ ਵੀ ਬਣ ਸਕਦੀ ਹੈ ਕਾਂਗਰਸ ਅਤੇ ਅਕਾਲੀ ਲਈ ਖ਼ਤਰਾ
ਕਈ ਸਿਆਸੀ ਘਾਗ ਇਹ ਕਹਿੰਦੇ ਵੀ ਸੁਣੇ ਜਾਂਦੇ ਹਨ ਕਿ ਲੋਕਾਂ ਅੰਦਰ ‘ਆਪ’ ਪ੍ਰਤੀ ਜਾਗ ਰਹੇ ਮੋਹ ਨੂੰ ਵੇਖਦਿਆਂ ‘ਅਕਾਲੀ ਦਲ ਅਤੇ ਕਾਂਗਰਸ’ ਦੇ ਵਿਧਾਇਕ ਵੀ ਆਪ ਦੀ ਸਿਆਸੀ ਬੇੜੀ ਵਿਚ ਸਵਾਰ ਹੋ ਸਕਦੇ ਹਨ, ਅਜਿਹੇ ਦੁਬਿਧਾ ਭਰੇ ਸਿਆਸੀ ਮਹੌਲ ਵਿਚ ਹੋ ਤਾਂ ਕੁਝ ਵੀ ਸਕਦਾ ਹੈ, ਪਰ ਪੈਂਤੜੇਬਾਜ਼ੀ ਵਿਚ ਕਿਹੜੀ ਧਿਰ ਮੂਹਰੇ ਨਿਕਲਦੀ ਹੈ ਅਤੇ ਪੈਂਤੜਿਆਂ ਦਾ ਲੋਕਾਂ ਉਪਰ ਕਿਹੋ ਜਿਹਾ ਅਸਰ ਹੁੰਦਾ ਹੈ ਇਹ ਭਵਿੱਖ ਦੇ ਗਰਭ ਵਿਚ ਹੀ ਹੈ।
ਹਲਕਾ ਭੁਲੱਥ 'ਚ ਲੱਗੇ ਵਿਧਾਇਕ ਖਹਿਰਾ ਦੇ ਇਤਰਾਜ਼ਯੋਗ ਪੋਸਟਰ
NEXT STORY