ਨਡਾਲਾ (ਸ਼ਰਮਾ)— ਹਲਕਾ ਭੁਲੱਥ ਤੋਂ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅੰਮਿਰਦਰ ਸਿੰਘ ਨੂੰ, ‘ਧਰਮੀ ਫੌਜੀਆਂ ਨੂੰ ਦਿੱਤੇ ਜਾ ਰਹੇ ਭੱਤੇ ਵਿੱਚ ਵਾਧਾ ਕਰਨ ਸਬੰਧੀ ਇਕ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਮੈਂ ਇਸ ਪੱਤਰ ਰਾਹੀਂ ਪੰਜਾਬ ਸਰਕਾਰ ਵੱਲੋਂ ਧਰਮੀ ਫੌਜੀਆਂ ਨੂੰ ਦਿੱਤੇ ਜਾ ਰਹੇ ਭੱਤੇ ਦੇ ਮੁੱਦੇ ਨੂੰ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 1984 ’ਚ ਦਰਬਾਰ ਸਾਹਿਬ ’ਤੇ ਹੋਏ ਹਮਲੇ ਉਪਰੰਤ 6000 ਦੇ ਕਰੀਬ ਸਿੱਖ ਫੌਜੀਆਂ ਨੇ ਜਜ਼ਬਾਤੀ ਹੋ ਕੇ ਰੋਸ ਵਜੋਂ ਆਪਣੀਆਂ ਬੈਰਕਾਂ ਛੱਡ ਦਿੱਤੀਆਂ ਸਨ ਅਤੇ ਅੰਮਿ੍ਰਤਸਰ ਵੱਲ ਨੂੰ ਕੂਚ ਕਰ ਦਿੱਤਾ ਸੀ। ਇਨ੍ਹਾਂ ਸਿੱਖ ਫੌਜੀਆਂ ’ਤੇ ਭਾਰਤੀ ਫੌਜ ਨੇ ਕਾਰਵਾਈ ਕੀਤੀ ਅਤੇ 309 ਫੌਜੀਆਂ ਦਾ ਜਰਨਲ ਕੋਰਟ ਮਾਰਸ਼ਲ ਕਰਕੇ ਸਜ਼ਾਵਾਂ ਸੁਣਾ ਦਿੱਤੀਆਂ ਸਨ।
ਇਹ ਵੀ ਪੜ੍ਹੋ : ਲੁਧਿਆਣਾ ਦੇ ਹੋਟਲ ’ਚੋਂ ਸ਼ੱਕੀ ਹਾਲਾਤ ’ਚ ਵਿਅਕਤੀ ਦੀ ਲਾਸ਼ ਬਰਾਮਦ
ਇਨ੍ਹਾਂ ਫੌਜੀਆਂ ਨੂੰ ਬਾਅਦ ਵਿੱਚ ਧਰਮੀ ਫੌਜੀਆਂ ਦਾ ਨਾਮ ਦਿੱਤਾ ਗਿਆ ਸੀ। ਕੇਂਦਰ ਵਿਚਲੀ ਵੀ. ਪੀ. ਸਿੰਘ ਸਰਕਾਰ ਵੱਲੋਂ ਇਨ੍ਹਾਂ ’ਚੋਂ ਕੁਝ ਫੌਜੀਆਂ ਨੂੰ ਮੁੜ ਨੌਕਰੀਆਂ ਮੁਹੱਈਆ ਕਰਵਾ ਦਿੱਤੀਆਂ ਸਨ ਜਦਕਿ 309 ’ਚੋਂ ਬਾਕੀ ਰਹਿ ਗਏ ਲਗਭਗ 125 ਫੌਜੀਆਂ ਨੂੰ ਪੰਜਾਬ ਸਰਕਾਰ ਨੇ ਮਾਸਕ 500 ਰੁਪਏ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਸੀ ਜੋਕਿ ਸਮੇਂ-ਸਮੇਂ ’ਤੇ ਵਾਧੇ ਉਪਰੰਤ ਅੱਜ 10000 ਰੁਪਏ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਪੂਰਥਲਾ ਦੇ ਇਤਿਹਾਸਕ ਸ਼ਾਲੀਮਾਰ ਬਾਗ ’ਚੋਂ 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਮਿਲੀ ਲਾਸ਼
ਜ਼ਿਕਰਯੋਗ ਹੈ ਕਿ ਇਨ੍ਹਾਂ 125 ਦੇ ਕਰੀਬ ਫੌਜੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਨੌਕਰੀ ਮੁਆਵਜ਼ੇ ਵਜੋਂ ਨਹੀਂ ਮਿਲੀ, ਜਿਨ੍ਹਾਂ ਦੀ ਸੂਚੀ ਇਸ ਪੱਤਰ ਦੇ ਨਾਲ ਨੱਥੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਅੱਜ ਦੇ ਮਹਿੰਗਾਈ ਵਾਲੇ ਮਾਹੌਲ ਵਿੱਚ ਸਿਰਫ਼ 10000 ਰੁਪਏ ਹਰ ਮਹੀਨੇ ਵਿੱਚ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਿਲ ਅਤੇ ਲਗਭਗ ਅਸੰਭਵ ਹੈ। ਇਸ ਲਈ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਸਰਕਾਰ ਇਨ੍ਹਾਂ ਧਰਮੀ ਫੌਜੀਆਂ ਵੱਲੋਂ ਕੌਮ ਲਈ ਕੀਤੀ ਕੁਰਬਾਨੀ ਨੂੰ ਧਿਆਨ ਵਿੱਚ ਰੱਖ ਕੇ ਅਤੇ ਮਾਨ ਸਤਿਕਾਰ ਕਰਦੇ ਹੋਏ ਹਰ ਮਹੀਨਾ ਮਿਲਣ ਵਾਲਾ ਭੱਤਾ ਘੱਟ ਤੋਂ ਘੱਟ 25000 ਰੁਪਏ ਕਰ ਦਿੱਤਾ ਜਾਵੇ। ਮੈਨੂੰ ਪੂਰਨ ਆਸ ਅਤੇ ਵਿਸ਼ਵਾਸ ਹੈ ਕਿ ਤੁਸੀਂ ਇਨ੍ਹਾਂ ਧਰਮੀ ਫੌਜੀਆਂ ਦੀ ਜਾਇਜ ਮੰਗ ਨੂੰ ਜ਼ਰੂਰ ਪਰਵਾਨ ਕਰੋਗੇ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਨਾਲ ਸਬੰਧਤ ਗਿ੍ਰਫ਼ਤਾਰ 2 ਨੌਜਵਾਨਾਂ ਦੇ ਪਿੰਡ ਪਹੁੰਚਣ ਦੀ ਬੱਝੀ ਆਸ
ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ, ਪੰਜ ਵਿਭਾਗਾਂ 'ਚ ਅਸਾਮੀਆਂ ਭਰਨ ਨੂੰ ਦਿੱਤੀ ਮਨਜ਼ੂਰੀ
NEXT STORY