ਸੁਲਤਾਨਪੁਰ ਲੋਧੀ (ਸੋਢੀ)- ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਪਵਿੱਤਰ ਵੇਈਂ ’ਚ ਟੁੱਭੀ ਮਾਰੀ ਸੀ, ਉਸ ਨਦੀ ਦਾ ਜਲ ਖਰਾਬ ਹੋਣ ਕਾਰਨ ਲਗਾਤਾਰ ਮੱਛੀਆਂ ਮਰਨ ਦਾ ਕਹਿਰ 5ਵੇਂ ਦਿਨ ਵੀ ਜਾਰੀ ਹੈ। ਜਿਸ ਕਾਰਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ’ਚ ਭਾਰੀ ਰੋਸ ਹੈ। ਜਿਸ ਪਵਿੱਤਰ ਵੇਈਂ ’ਚੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਨਜ਼ਦੀਕ ਸ਼ਰਧਾਲੂ ਜਲ ਦਾ ਚੂਲਾ ਲੈਂਦੇ ਸਨ, ਉੱਥੋਂ ਦਾ ਜਲ ਗੰਦਾ ਹੋ ਜਾਣ ਤੇ ਮੱਛੀਆਂ ਮਰਨ ਨਾਲ ਆਲੇ ਦੁਆਲੇ ਬਦਬੂ ਫੈਲ ਰਹੀ ਹੈ।
ਇਹ ਵੀ ਪੜ੍ਹੋ : 'ਸੰਡੇ ਲਾਕਡਾਊਨ' ’ਚ ਜਾਣੋ ਜਲੰਧਰ ਜ਼ਿਲ੍ਹੇ ’ਚ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ, ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ
ਓਧਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵੱਲੋਂ ਪਵਿੱਤਰ ਵੇਈਂ ’ਚ ਮਰ ਰਹੀਆਂ ਮੱਛੀਆਂ ਅਤੇ ਹੋਰ ਜੀਵਾਂ ਨੂੰ ਬਚਾਉਣ ਲਈ ਜਿੱਥੇ ਮੋਟਰਾਂ ਰਾਹੀਂ ਸਵੱਛ ਪਾਣੀ ਤੇ ਚੂਨਾ ਆਦਿ ਪਾਉਣ ਦੀ ਸੇਵਾ ਜਾਰੀ ਹੈ, ਉੱਥੇ ਉਨ੍ਹਾਂ ਦੇ ਸੇਵਾਦਾਰ ਵੇਈਂ ’ਚ ਮਰਨ ਉਪਰੰਤ ਤੈਰ ਰਹੀਆਂ ਕਈ ਕੁਇੰਟਲ ਮੱਛੀਆਂ ਬਾਹਰ ਕੱਢ ਕੇ ਨੇਡ਼ਲੇ ਖੇਤਾਂ ਆਦਿ ’ਚ ਡੂੰਘੇ ਖੱਡੇ ਮਾਰ ਕੇ ਦੱਬਿਆ ਜਾ ਰਿਹਾ ਹੈ ਤਾਂ ਜੋ ਕਿਸੇ ਪ੍ਰਕਾਰ ਦੀ ਬੀਮਾਰੀ ਨਾ ਫੈਲ ਜਾਵੇ।
ਇਹ ਵੀ ਪੜ੍ਹੋ : ਫਗਵਾੜਾ ’ਚ ਦਿਨ-ਦਿਹਾੜੇ ਗੈਂਗਵਾਰ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੋ ਬੱਚਿਆਂ ਦਾ ਪਿਓ
ਪ੍ਰਵਾਸੀ ਮਜ਼ਦੂਰ ਬੋਰੇ ਭਰ-ਭਰ ਕੇ ਲਿਜਾ ਰਹੇ ਮੱਛੀਆਂ
‘ਜਗ ਬਾਣੀ’ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਦੇਖਿਆ ਕਿ ਕੁਝ ਮੱਛੀ ਖਾਣ ਦੇ ਸ਼ੌਕੀਨ ਲੋਕ ਵੇਈਂ ਨਦੀ ’ਚ ਸਾਹ ਲੈਣ ਲਈ ਉੱਪਰ ਆ ਰਹੀਆਂ ਵੱਡੀਆਂ-ਵੱਡੀਆਂ ਮੱਛੀਆਂ ਬੜੀ ਆਸਾਨੀ ਨਾਲ ਫੜ੍ਹ ਕੇ ਘਰਾਂ ਨੂੰ ਲਿਜਾ ਰਹੇ ਸਨ। ਕੁਝ ਲੋਕਾਂ ਅਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਤਾਂ ਬੋਰੇ ਭਰ ਭਰ ਕੇ ਮੱਛੀ ਵੇਈਂ ’ਚੋਂ ਕੱਢੀ ਜਾ ਰਹੀ ਸੀ।
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਸਬੰਧ ਰੱਖਦੀ ਇਸ ਪਵਿੱਤਰ ਵੇਈਂ ’ਚੋਂ ਪਿਛਲੇ ਕੁਝ ਸਾਲਾਂ ਤੋਂ ਪਾਣੀ ਖਰਾਬ ਹੋ ਜਾਣ ਕਾਰਨ ਕਈ ਮਣ ਮੱਛੀਆਂ ਮਰ ਜਾਂਦੀਆਂ ਹਨ ਪਰ ਸੂਬਾ ਸਰਕਾਰਾਂ ਜਾਂ ਪ੍ਰਸ਼ਾਸ਼ਨ ਧਿਆਨ ਨਹੀਂ ਦੇ ਰਿਹਾ।
ਇਹ ਵੀ ਪੜ੍ਹੋ : ਫਗਵਾੜਾ-ਜਲੰਧਰ ਜੀ. ਟੀ. ਰੋਡ ‘ਤੇ ਵਾਪਰੇ ਭਿਆਨਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ
ਸਰਕਾਰ ਤੇ ਪ੍ਰਸ਼ਾਸ਼ਨ ਨੇ ਵੇਈਂ ’ਚ ਪੈ ਰਿਹਾ ਗੰਦਾ ਪਾਣੀ ਰੋਕਣ ਦੇ ਨਹੀਂ ਕੀਤੇ ਠੋਸ ਉਪਰਾਲੇ : ਸੰਤ ਸੀਚੇਵਾਲ
ਇਸ ਮੌਕੇ ਸੰਤ ਸੀਚੇਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਵੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਪਵਿੱਤਰ ਵੇਈਂ ’ਚ ਪੈ ਰਿਹਾ ਗੰਦਾ ਪਾਣੀ ਰੋਕਣ ਦੇ ਠੋਸ ਉਪਰਾਲੇ ਨਹੀਂ ਕੀਤੇ ਜਿਸ ਕਾਰਨ ਭੁਲਾਣਾ ਕਾਲੋਨੀ ਤੇ ਕੁਝ ਹੋਰ ਥਾਵਾਂ ਤੋਂ ਲਗਾਤਾਰ ਗੰਦਾ ਪਾਣੀ ਵੇਈਂ ’ਚ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਦੋ ਹਫਤੇ ਪਹਿਲਾਂ ਹੀ ਬੇਨਤੀ ਕਰਕੇ 50 ਕਿਊਸਿਕ ਪਾਣੀ ਵੇਈਂ ’ਚ ਪਿੱਛੋਂ ਛੁਡਵਾਇਆ ਸੀ ਜੋ ਕਿ ਸੁਲਤਾਨਪੁਰ ਲੋਧੀ ਤੱਕ ਪਹੁੰਚ ਹੀ ਨਹੀ ਸਕਿਆ ਅਤੇ ਜੋ ਗੰਦਾ ਪਾਣੀ ਸੀ ਉਹ ਸਾਰਾ ਇਕੱਠਾ ਹੋ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਆਲੇ ਦੁਆਲੇ ਭਰ ਗਿਆ, ਜਿਸ ਕਾਰਨ ਮੱਛੀਆਂ ਮਰਨ ਲੱਗੀਆਂ। ਸੰਤ ਸੀਚੇਵਾਲ ਨੇ ਦੱਸਿਆ ਕਿ 50 ਕਿਊਸਿਕ ਹੋਰ ਪਾਣੀ ਡਿਪਟੀ ਕਮਿਸਨਰ ਨੇ ਛੁਡਵਾਇਆ ਹੈ ਜੋ ਇੱਥੇ ਕੁਝ ਦਿਨਾਂ ਤੱਕ ਆਉਣ ਨਾਲ ਪਾਣੀ ਸਾਫ ਹੋ ਸਕਦਾ ਹੈ।
ਇਹ ਵੀ ਪੜ੍ਹੋ :ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ, ਹੁਣ ਕੋਰੋਨਾ ਨੈਗੇਟਿਵ ਰਿਪੋਰਟ ਦੇ ਬਿਨਾਂ ਨਹੀਂ ਮਿਲੇਗੀ ਐਂਟਰੀ
ਵੇਈਂ ਨੂੰ ਪਵਿੱਤਰ ਹੋਣ ਦਾ ਦਰਜਾ ਸਿਰਫ ਕਾਗਜ਼ਾਂ ’ਚ : ਸ਼ੇਰਪੁਰੀ
ਇਸ ਸਮੇਂ ਉੱਘੇ ਗਾਇਕ ਤੇ ਵਾਤਾਵਰਣ ਪ੍ਰੇਮੀ ਬਲਬੀਰ ਸ਼ੇਰਪੁਰੀ ਨੇ ਵੀ ਸਤਿਗੁਰੂ ਪਾਤਸਾਹ ਜੀ ਦੀ ਪਵਿੱਤਰ ਵੇਈਂ ’ਚ ਮੱਛੀਆਂ ਮਾਰੇ ਜਾਣ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਕਿਹਾ ਕਿ ਸਰਕਾਰਾਂ ਨੇ ਸਿਰਫ ਕਾਗਜ਼ਾਂ ’ਚ ਹੀ ਇਸ ਵੇਈਂ ਨੂੰ ਪਵਿੱਤਰ ਹੋਣ ਦਾ ਦਰਜਾ ਦਿੱਤਾ ਹੈ ਜਦਕਿ ਇਸ ’ਚ ਸਵੱਛ ਜਲ ਛੱਡਣ ਲਈ ਕਦੇ ਧਿਆਨ ਨਹੀ ਦਿੱਤਾ।
ਇਹ ਵੀ ਪੜ੍ਹੋ : ਸੂਬੇ 'ਚ ਗੈਰ-ਕਾਨੂੰਨੀ ਖਣਨ ਰੋਕਣ ਲਈ ਕੈਪਟਨ ਹੋਏ ਸਖ਼ਤ, ਦਿੱਤੇ ਇਹ ਹੁਕਮ
ਨੋਟ- ਪਵਿੱਤਰ ਕਾਲੀ ਵੇਈਂ ਸੁਲਤਾਨਪੁਰ ਲੋਧੀ ਵਿੱਚ ਮਰ ਰਹੀਆਂ ਮੱਛੀਆਂ ਦਾ ਜ਼ਿੰਮੇਵਾਰ ਕੌਣ?, ਕੁਮੈਂਟ ਕਰਕੇ ਦਿਓ ਆਪਣੇ ਰਾਏ
ਕਿਸਾਨ ਆਗੂ ਜੋਗਿੰਦਰ ਉਗਰਾਹਾਂ ਦਾ ਖ਼ੁਲਾਸਾ, ਸੰਸਦ ਮਾਰਚ ਰੱਦ ਕਰਨ ਪਿੱਛੇ ਦੱਸਿਆ ਕਾਰਨ
NEXT STORY