ਚੰਡੀਗੜ੍ਹ : ਬਹੁ ਚਰਚਿਤ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ 'ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅਗਾਊਂ ਜ਼ਮਾਨਤ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਸੈਣੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਰ ਉਨ੍ਹਾਂ ਦੇ ਵਕੀਲਾਂ ਵੱਲੋਂ ਲਾਈ ਗਈ ਪਟੀਸ਼ਨ ਕੁੱਝ ਦਸਤਾਵੇਜ਼ਾਂ ਦੀ ਕਮੀ ਕਾਰਨ ਰਹਿ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਦੇ ਵਾਧੂ 'ਬਿੱਲਾਂ' ਬਾਰੇ ਕੈਪਟਨ ਦਾ ਅਹਿਮ ਐਲਾਨ (ਵੀਡੀਓ)
ਇਸ ਕਾਰਨ ਉਨ੍ਹਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਆਬਜੈਕਸ਼ਨ ਲਾ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਦੁਬਾਰਾ ਪਟੀਸ਼ਨ ਦਾਇਰ ਕਰਨੀ ਪਵੇਗੀ। ਸ਼ਨੀਵਾਰ ਅਤੇ ਐਤਵਾਰ ਛੁੱਟੀ ਹੋਣ ਕਾਰਨ ਸੋਮਵਾਰ ਨੂੰ ਹੀ ਸੈਣੀ ਦੀ ਪਟੀਸ਼ਨ ਲੱਗੇਗੀ। ਅਜਿਹੇ 'ਚ ਪੰਜਾਬ ਪੁਲਸ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਹੋਰ ਸਮਾਂ ਮਿਲ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਖ਼ੁਸ਼ਖ਼ਬਰੀ, ਵੀਕੈਂਡ 'ਤੇ ਲੈ ਸਕੋਗੇ ਖੂਬਸੂਰਤ 'ਸੁਖਨਾ' ਦਾ ਸੁੱਖ
29 ਸਾਲ ਪੁਰਾਣਾ ਹੈ ਮਾਮਲਾ
ਇਹ ਮਾਮਲਾ 29 ਸਾਲ ਪੁਰਾਣਾ ਹੈ। ਜਦੋਂ ਸਾਬਕਾ ਡੀ. ਜੀ. ਪੀ. ਸੈਣੀ ਚੰਡੀਗੜ੍ਹ ਦੇ ਐਸ. ਐਸ. ਪੀ. ਸਨ। ਇਸ ਦੌਰਾਨ ਉਨ੍ਹਾਂ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ ਉਹ ਬਚ ਗਏ ਸਨ, ਜਦੋਂ ਕਿ ਉਨ੍ਹਾਂ ਦੇ ਤਿੰਨ ਗੰਨਮੈਨ ਮਾਰੇ ਗਏ ਸਨ।
ਇਹ ਵੀ ਪੜ੍ਹੋ : ਮੋਹਾਲੀ 'ਚ ਸ਼ੂਟਿੰਗ ਬਹਾਨੇ 'ਮਾਡਲ' ਨਾਲ ਜਬਰ-ਜ਼ਿਨਾਹ, ਸੁਣਾਈ ਹੱਡ-ਬੀਤੀ (ਵੀਡੀਓ)
ਉਨ੍ਹਾਂ 'ਤੇ ਦੋਸ਼ ਹੈ ਕਿ ਇਸਤੋਂ ਬਾਅਦ ਸੈਣੀ ਨੇ ਮੋਹਾਲੀ ਤੋਂ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਜ਼ਬਰਦਸਤੀ ਚੁੱਕਿਆ ਸੀ, ਜਿਸਤੋਂ ਬਾਅਦ ਉਹ ਭੇਤਭਰੇ ਹਾਲਾਤ 'ਚ ਲਾਪਤਾ ਹੋ ਗਿਆ ਸੀ। ਹੁਣ ਇਹ ਮਾਮਲੇ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ।
ਵੀਡੀਓ 'ਚ ਕੈਦ ਹੋਈ ਪੁਲਸ ਮੁਲਾਜ਼ਮਾਂ ਦੀ ਕਰਤੂਤ, ਰਾਤ ਢਾਈ ਵਜੇ ਕੀਤੇ ਕਾਰਨਾਮੇ ਨੇ ਉਡਾਏ ਸਭ ਦੇ ਹੋਸ਼
NEXT STORY