ਸੁਨਾਮ ਊਧਮ ਸਿੰਘ ਵਾਲਾ (ਵਿਜੇ ਕੁਮਾਰ ਸਿੰਗਲਾ/ਬਾਂਸਲ) : ਨਸ਼ਿਆਂ ਨਾਲ ਖ਼ੁਦ ਦੀ ਤਾਂ ਜ਼ਿੰਦਗੀ ਬਰਬਾਦ ਹੁੰਦੀ ਹੈ ਪਰ ਪੂਰੇ ਪਰਿਵਾਰ ਦੀ ਵੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਅਜਿਹਾ ਹੀ ਮਾਮਲਾ ਸੁਨਾਮ 'ਚ ਸਾਹਮਣੇ ਆਇਆ ਹੈ। ਇੱਥੇ ਇੰਦਰਾ ਬਸਤੀ ਦੇ ਵਾਰਡ ਨੰਬਰ-19 'ਚ ਅਮਨਦੀਪ (21) ਨਾਂ ਦਾ ਨੌਜਵਾਨ ਪੇਂਟਿੰਗ ਦਾ ਕੰਮ ਕਰਦਾ ਸੀ। ਉਹ ਨਸ਼ੇ ਦੀ ਦਲਦਲ 'ਚ ਫਸ ਗਿਆ। ਜਦੋਂ ਕੁੱਝ ਦਿਨ ਪਹਿਲਾਂ ਅਮਨਦੀਪ ਨੇ ਨਸ਼ੇ ਨੂੰ ਛੱਡ ਦਿੱਤਾ ਤਾਂ ਅਚਾਨਕ ਉਸ ਦਾ ਦਿਮਾਗੀ ਸੰਤੁਲਨ ਖ਼ਰਾਬ ਹੋ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ 'ਚ ਕਾਂਗਰਸੀ ਆਗੂ ਦਾ ਬੇਰਹਿਮੀ ਨਾਲ ਕਤਲ, ਅਕਾਲੀ ਆਗੂ 'ਤੇ ਲੱਗੇ ਦੋਸ਼
ਅਮਨਦੀਪ ਦੀ ਨਾਨੀ ਪਰਮਜੀਤ ਅਤੇ ਮਾਤਾ ਬਿੰਦਰ ਕੌਰ ਨੇ ਦੱਸਿਆ ਕਿ ਨਸ਼ਾ ਛੱਡਣ ਤੋਂ ਬਾਅਦ ਅਚਾਨਕ ਉਸ ਦਾ ਮੂੰਹ ਵੀ ਵਿੰਗਾ ਹੋ ਗਿਆ ਅਤੇ ਉਹ ਲੋਕਾਂ ਨੂੰ ਗਾਲ੍ਹਾਂ ਕੱਢਦਾ ਸੀ, ਜਿਸ ਨਾਲ ਉਨ੍ਹਾਂ ਨੂੰ ਮਜਬੂਰਨ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਘਰ 'ਚ ਹੀ ਰੱਖਣਾ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦਾ ਕਈ ਥਾਵਾਂ 'ਤੇ ਇਲਾਜ ਵੀ ਕਰਵਾਇਆ ਪਰ ਪੈਸੇ ਦੀ ਕਮੀ ਕਾਰਨ ਹੋਰ ਇਲਾਜ ਕਰਾਉਣ ਤੋਂ ਅਸਮਰੱਥ ਹਨ।
ਇਹ ਵੀ ਪੜ੍ਹੋ : ਚਿੱਟੇ ਨੇ ਇਕ ਹੋਰ ਮਾਂ ਦੀ ਗੋਦ ਉਜਾੜੀ, ਦੋਸਤਾਂ ਨੇ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਿਆ 2 ਭੈਣਾਂ ਦਾ ਇਕਲੌਤਾ ਭਰਾ
ਉਸ ਦੀ ਨਾਨੀ ਨੇ ਕਿਹਾ ਕਿ ਮਹਿੰਗਾ ਇਲਾਜ ਹੋਣ ਦੇ ਕਾਰਨ ਉਹ ਇਲਾਜ ਨਹੀਂ ਕਰਵਾ ਪਾ ਰਹੇ ਅਤੇ ਨਸ਼ਿਆਂ ਨੇ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣਾ ਕੰਮ ਕਰਦੇ ਹਨ ਪਰ ਹੁਣ ਉਹ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਰੋਜ਼ ਉਨ੍ਹਾਂ ਦਾ ਬੱਚੇ ਦੀ ਉਨ੍ਹਾਂ ਦੇ ਸਾਹਮਣੇ ਸਿਹਤ ਖ਼ਰਾਬ ਹੁੰਦੀ ਹੈ ਅਤੇ ਜਿਊਣਾ ਮੁਸ਼ਕਲ ਹੋਇਆ ਪਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੁਜਰਾਤ ’ਚ ਚੋਣ ਪ੍ਰਚਾਰ ਕਰਨ ਤੋਂ ਪਹਿਲਾਂ CM ਭਗਵੰਤ ਮਾਨ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ: ਤਰੁਣ ਚੁੱਘ
NEXT STORY