ਲੁਧਿਆਣਾ (ਸਿਆਲ) : ਸੈਂਟਰਲ ਜੇਲ੍ਹ ’ਚ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ ਖੁੱਲ੍ਹਾ ਜ਼ਰਦਾ ਤੇ ਹੈੱਡਫੋਨ ਬਰਾਮਦ ਹੋਣ ’ਤੇ ਸਥਾਨਕ ਪੁਲਸ ਨੇ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵਲੋਂ ਭੇਜੇ ਸ਼ਿਕਾਇਤ-ਪੱਤਰ ਵਿਚ ਦੱਸਿਆ ਕਿ ਪੇਸ਼ੀ ਭੁਗਤ ਕੇ ਵਾਪਸ ਆਏ ਹਵਾਲਾਤੀਆਂ ਦੀ ਜੇਲ ਡਿਊਟੀ ’ਚ ਤਲਾਸ਼ੀ ਲੈਣ ’ਤੇ 120 ਤੇ 80 ਗ੍ਰਾਮ ਖੁੱਲ੍ਹੇ ਜ਼ਰਦੇ ਨਾਲ ਇਕ ਹੈੱਡਫੋਨ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸਸਪੈਂਡ SHO ਭੂਸ਼ਣ ਦਾ ਪਰਿਵਾਰ ਆਇਆ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ
ਪੁਲਸ ਨੇ ਉਕਤ ਪੱਤਰ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਹਵਾਲਾਤੀਆਂ ਵਿਰੁੱਧ 42, 45, 52-ਏ ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਅਸਲਮ, ਮੰਗਾਰਾਮ, ਰੋਹਿਤ ਮੁੰਡਾ ਤੇ ਸਾਹਿਲ ਕੁਮਾਰ ਵਜੋਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ 1 ਲੱਖ ਭਾਰਤੀ ਡਰਾਈਵਰਾਂ ਸਿਰ ਮੰਡਰਾ ਰਿਹਾ ਵੱਡਾ ਖ਼ਤਰਾ ! ਹੁਣ ਨਹੀਂ ਰਹੇਗੀ 'ਪਹਿਲਾਂ ਵਾਲੀ ਗੱਲ'
NEXT STORY