ਬਟਾਲਾ : ਕਰਤਾਰਪੁਰ ਸਾਹਿਬ ਦੇ ਲੀਂਘੇ ਲਈ ਨੀਂਹ ਪੱਥਰ ਸਮਾਗਮ ਵਿਚ ਅਕਾਲੀ ਦਲ ਵਲੋਂ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਦਰਅਸਲ ਸੁਨੀਲ ਜਾਖੜ ਵਲੋਂ ਆਪਣੇ ਸੰਬੋਧਨ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ 1984 'ਤੇ ਕੀਤੀ ਗਈ ਬਿਆਨਬਾਜ਼ੀ 'ਤੇ ਜਵਾਬ ਵਿਚ ਨਸ਼ਿਆਂ ਦਾ ਮੁੱਦਾ ਚੁੱਕਿਆ ਗਿਆ, ਜਿਸ ਤੋਂ ਬਾਅਦ ਪੰਡਾਲ ਵਿਚ ਬੈਠੇ ਅਕਾਲੀ ਵਰਕਰਾਂ ਨੇ ਬਿਕਰਮ ਮਜੀਠੀਆ ਦੀ ਅਗਵਾਈ ਵਿਚ ਸੁਨੀਲ ਜਾਖੜ ਅਤੇ ਕਾਂਗਰਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਵਿਰੋਧ ਤੋਂ ਬਾਅਦ ਵਿਰੋਧ ਕਰ ਰਹੇ ਅਕਾਲੀ ਵਰਕਰ ਪੰਡਾਲ 'ਚੋਂ ਬਾਹਰ ਚਲੇ ਗਏ।

ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਦੇ ਭਾਸ਼ਣ ਦੌਰਾਨ ਵੀ ਹੰਗਾਮਾ ਹੋਇਆ ਸੀ। ਜਿਵੇਂ ਹੀ ਹਰਸਿਮਰਤ ਬਾਦਲ ਸੰਬੋਧਨ ਕਰਨ ਲੱਗੇ ਸਨ ਤਾਂ ਪੰਡਾਲ 'ਚ ਮੌਜੂਦ ਲੋਕਾਂ ਵਲੋਂ ਉਨ੍ਹਾਂ ਦੇ ਵਿਰੋਧ 'ਚ ਨਾਅਰੇਬਾਜ਼ੀ ਕੀਤੀ ਗਈ, ਜਿਸ ਨੂੰ ਉਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਵਲੋਂ ਸ਼ਾਂਤ ਕਰਵਾਇਆ ਗਿਆ ਸੀ। ਹਰਸਿਮਰਤ ਨੇ '84 ਕਤਲੇਆਮ ਵਿਚ ਕੀਤੀ ਬਿਆਨਬਾਜ਼ੀ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖ਼ਤ ਇਤਰਾਜ਼ ਕੀਤਾ ਸੀ ਤੇ ਕੈਪਟਨ ਨੂੰ ਇਸ ਦਾ ਉਲਾਂਭਾ ਵੀ ਦਿੱਤਾ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਕੁਝ ਵੀ ਨਹੀਂ ਬੋਲਿਆ ਪਰ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਦੌਰਾਨ ਇਸ ਦਾ ਜਵਾਬ ਜ਼ਰੂਰ ਦਿੱਤਾ।
ਚਾਰ ਮਹੀਨਿਆਂ 'ਚ ਮੁਕੰਮਲ ਹੋਵੇਗਾ ਕਰਤਾਰਪੁਰ ਲਾਂਘਾ : ਗਡਕਰੀ
NEXT STORY