ਗੁਰਦਾਸਪੁਰ (ਬਿਊਰੋ)—ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਵਲੋਂ ਇਸ ਸੰਸਦੀ ਹਲਕੇ ਤੋਂ ਆਪਣਾ ਨੁਮਾਇੰਦਾ ਚੁਣਨ ਬਾਰੇ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਸੰਨੀ ਅਜੇ ਸਿਖ ਰਹੇ ਹਨ ਤੇ ਛੇਤੀ ਹੀ ਉਨ੍ਹਾਂ ਨੂੰ ਸਭ ਪਤਾ ਲੱਗ ਜਾਵੇਗਾ।ਜਾਖੜ ਨੇ ਕਿਹਾ ਕਿ ਸੰਨੀ ਨੇ ਚੋਣਾਂ 'ਚ ਕੋਈ ਵੀ ਓਹਲਾ ਨਹੀਂ ਰੱਖਿਆ ਸੀ। ਸੰਨੀ ਨੇ ਚੋਣਾਂ ਸਮੇਂ ਖੁਦ ਕਿਹਾ ਸੀ ਕਿ ਅਜੇ ਉਹ ਸਿਖ ਰਿਹਾ ਹੈ ਤੇ ਹੌਲੀ ਹੌਲੀ ਉਨ੍ਹਾਂ ਨੂੰ ਸਮਝ ਆ ਜਾਵੇਗੀ। ਉਨ੍ਹਾਂ ਕਿਹਾ ਕਿ ਸੰਨੀ ਅਜੇ ਟ੍ਰੇਨੀ ਹੈ ਤੇ ਸਿੱਖ ਰਿਹਾ ਹੈ। ਉਨ੍ਹਾਂ ਸੰਨੀ ਨੂੰ ਸਲਾਹ ਦਿੱਤੀ ਕਿ ਹੁਣ ਸੰਸਦ ਵਿਚ ਆਪ ਜਾਣ ਦੀ ਥਾਂ ਕੋਈ ਨੁਮਾਇੰਦਾ ਨਾ ਭੇਜ ਦੇਣ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਨੀ ਦਿਓਲ ਨੇ ਲੇਖਕ ਤੇ ਫਿਲਮ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਗੁਰਦਾਸਪੁਰ ਸੰਸਦੀ ਹਲਕੇ ਤੋਂ ਆਪਣਾ ਨੁਮਾਇੰਦਾ ਬਣਾਇਆ ਹੈ।
ਮੁੰਡੇ ਵਾਲਿਆਂ ਨੂੰ ਟੁੱਟਿਆ ਰਿਸ਼ਤਾ ਨਹੀਂ ਆਇਆ ਰਾਸ, ਕੁੱਟ ਦਿੱਤੀ ਕੁੜੀ
NEXT STORY