ਪਠਾਨਕੋਟ,(ਸ਼ਾਰਦਾ) : ਸੂਬੇ ਦੀ ਹਾਟ ਸੀਟ ਗੁਰਦਾਸਪੁਰ ਤੋਂ ਭਾਜਪਾ ਵਲੋਂ ਅੰਤਿਮ ਚਰਨ 'ਚ ਚੁਣਾਵੀ ਸਮਰ 'ਚ ਉਤਾਰੇ ਗਏ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਕੱਲ੍ਹ 2 ਮਈ ਨੂੰ ਫਿਰ ਤੋਂ ਮੁੰਬਈ ਤੋਂ ਆਪਣੇ ਸੰਸਦੀ ਖੇਤਰ 'ਚ ਚੁਣਾਵੀ ਪ੍ਰਚਾਰ ਲਈ ਉਤਰ ਰਹੇ ਹਨ। ਸੰਨੀ ਦਾ ਵੀਰਵਾਰ ਨੂੰ ਸੰਸਦੀ ਖੇਤਰ 'ਚ ਰੋਡ ਸ਼ੋਅ ਰੱਖਿਆ ਗਿਆ ਹੈ, ਜੋ ਗੁਰਦਾਸਪੁਰ ਜਿਲੇ ਤੋਂ ਹੁੰਦਾ ਹੋਇਆ ਪਠਾਨਕੋਟ 'ਚ ਸ਼ਾਮ ਤੱਕ ਖਤਮ ਹੋਵੇਗਾ।
ਇਸ ਦੌਰਾਨ ਸੰਨੀ ਦਿਓਲ ਤੇ ਭਾਜਪਾ ਦੇ ਪਾਰਟੀ ਉਮੀਦਵਾਰ ਆਪਣੇ ਵਿਰੋਧੀਆਂ ਦੇ ਨਾਲ ਦੋ-ਦੋ ਹੱਥ ਕਰਨ ਤੇ ਚੁਣਾਵੀ ਪ੍ਰਚਾਰ ਨੂੰ ਗਤੀ ਪ੍ਰਦਾਨ ਕਰਨ ਦੇ ਲਈ ਪਠਾਨਕੋਟ ਤੋਂ ਕਰੀਬ 2 ਕਿਲੋਮੀਟਰ ਦੂਰੀ 'ਤੇ ਸਥਿਤ ਮਾਮੂਨ ਖੇਤਰ ਦੇ ਆਧੁਨਿਕ ਵਿਹਾਰ ਦੇ ਸ਼ਾਂਤਚਿਤ ਖੇਤਰ 'ਚ ਬਣੇ ਬੰਗਲੇ 'ਚ ਰਹਿਣਗੇ। ਕਰੀਬ ਇਕ ਕਨਾਲ ਦੇ ਰਕਬੇ 'ਤੇ ਬਣੇ ਬੰਗਲੇ ਨੂੰ ਸੰਨੀ ਦਿਓਲ ਲਈ ਉਨ੍ਹਾਂ ਦੀ ਸਹੂਲਤ ਅਨੁਸਾਰ ਢਾਲਿਆ ਗਿਆ ਹੈ ਤੇ ਏਅਰ ਕੰਡੀਸ਼ਨਰ ਤੇ ਆਧੁਨਿਕ ਫਰਨੀਚਰ ਆਦਿ ਵੀ ਲਗਾਇਆ ਗਿਆ। ਇਸ ਬੰਗਲੇ ਦੀ ਸਾਜੋ-ਸਜਾਵਟ ਲਈ ਪੇਂਟ ਵੀ ਕੀਤਾ ਤੇ ਤਿਆਰੀਆਂ ਨੂੰ ਅੰਤਿਮ ਸਵਰੂਪ ਪ੍ਰਦਾਨ ਕੀਤਾ ਗਿਆ।
2 ਮਈ ਤੋਂ ਸੰਨੀ ਦੇ ਇਸ ਬੰਗਲੇ 'ਚ ਰਾਜਨੀਤਿਕ ਸਰਗਰਮੀਆਂ ਤੇ ਵਰਕਰਾਂ ਦੀ ਖੂਬ ਚਹਿਲ-ਪਹਿਲ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਰਾਵੀ ਦਰਿਆ ਨਾਲ ਲੱਗਦਾ ਹੋਣ ਕਾਰਨ ਇਹ ਖੇਤਰ ਆਪਣੀ ਸ਼ਾਂਤ ਫਿਜਾਵਾਂ ਦੇ ਲਈ ਖੇਤਰ 'ਚ ਚਰਚਿਤ ਤੇ ਕਾਫ਼ੀ ਪਾਸ਼ ਖੇਤਰ ਹੈ।
ਬੱਚਿਆਂ ਨਾਲ ਭਰੀ ਬੱਸ ਖੜ੍ਹੇ ਟਰੱਕ ਨਾਲ ਟਕਰਾਈ, ਕਰੀਬ 10 ਬੱਚੇ ਜ਼ਖਮੀ
NEXT STORY