ਮੂਨਕ (ਵਰਤੀਆ)- ਵਿਜੀਲੈਂਸ ਬਿਊਰੋ ਨੇ ਬੀਤੇ ਦਿਨੀਂ ਦਫਤਰ ਪੰਚਾਇਤ ਸੰਮਤੀ ਅਨਦਾਣਾ ਐਂਡ ਮੂਨਕ ਦੇ ਸੁਪਰਡੈਂਟ ਨੂੰ 41 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਗ੍ਰਿਫਤਾਰ ਕੀਤਾ ।
ਵਿਜੀਲੈਂਸ ਬਿਊਰੋ ਟੀਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਪ੍ਰਿਤਪਾਲ ਸਿੰਘ ਪਟਿਆਲਾ ਨੇ ਦੱਸਿਆ ਕਿ ਸਮਨਦੀਪ ਸਿੰਘ ਕੰਪਿਊਟਰ ਆਪ੍ਰੇਟਰ ਪੁੱਤਰ ਮੁਖਤਿਆਰ ਸਿੰਘ ਵਾਸੀ ਲਹਿਲ ਕਲਾਂ ਅਤੇ ਜੈਵੀਰ ਸਿੰਘ ਸੇਵਾਦਾਰ (ਬਤੌਰ ਗਵਾਹ) ਵਾਸੀ ਪਿੰਡ ਗੁਲਾਡੀ (ਜੋ ਕਿ ਠੇਕੇਦਾਰੀ 'ਤੇ ਦਫਤਰ ਸੰਮਤੀ ਅਨਦਾਣਾ ਐਂਟ ਮੂਨਕ ਵਿਖੇ ਨੌਕਰੀ ਕਰ ਰਹੇ ਸਨ), ਨੂੰ ਡੀ. ਸੀ. ਰੇਟਾਂ 'ਤੇ ਪੱਕੇ ਹੋਣ ਦੇ ਦਫਤਰ ਪੰਚਾਇਤ ਸੰਮਤੀ, ਅਨਦਾਣਾ ਐਂਡ ਮੂਨਕ ਤੋਂ ਆਰਡਰ ਮਿਲਣੇ ਸਨ। ਜਿਸ ਬਦਲੇ ਦਫਤਰ ਸੁਪਰਡੈਂਟ ਬਲਵਾਨ ਗਾਗਟ ਨੇ ਉਨ੍ਹਾਂ ਤੋਂ 94 ਹਜ਼ਾਰ ਰੁਪਏ ਬਤੌਰ ਰਿਸ਼ਵਤ ਮੰਗੇ, ਜਿਸ ਵਿਚੋਂ 53 ਹਜ਼ਾਰ ਰੁਪਏ ਪਹਿਲਾਂ ਹਾਸਲ ਕਰ ਲਏ ਸਨ ਅਤੇ ਬਾਕੀ ਰਹਿੰਦੇ 41 ਹਜ਼ਾਰ ਰੁਪਏ ਹਾਸਲ ਕਰਦੇ ਨੂੰ ਵਿਜੀਲੈਂਸ ਨੇ ਕਾਬੂ ਕਰ ਲਿਆ, ਜਿਸ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪੰਜਾਬ ਆਏ ਐੱਨ.ਆਰ.ਆਈ. ਦਾ ਅਬੋਹਰ 'ਚ ਕਤਲ, ਹੋਈ ਅੰਨ੍ਹੇਵਾਹ ਫਾਇਰਿੰਗ
NEXT STORY