ਖੰਨਾ (ਸ਼ਾਹੀ, ਸੁਖਵਿੰਦਰ ਕੌਰ) : ਪੰਜਾਬ ਦੇ ਇਕ ਅਤਿਅੰਤ ਰੌਚਕ ਕੇਸ ਦੌਰਾਨ ਪਿਓ-ਪੁੱਤਰ ਨੂੰ ਹੱਤਿਆ ਦਾ ਦੋਸ਼ੀ ਪਾਏ ਜਾਣ 'ਤੇ ਮਾਣਯੋਗ ਸੁਪਰੀਮ ਕੋਰਟ ਨੇ ਪੁੱਤਰ ਨੂੰ ਨਾਬਾਲਗ ਐਲਾਨ ਕੇ ਰਿਹਾਅ ਕਰ ਦਿੱਤਾ। ਦੱਸਣਯੋਗ ਹੈ ਕਿ ਰੋਪੜ ਦੀ ਮਾਣਯੋਗ ਜ਼ਿਲਾ ਸੈਸ਼ਨ ਅਦਾਲਤ ਪਿਓ ਅਸ਼ੋਕ ਕੁਮਾਰ ਮਹਿਰਾ ਅਤੇ ਉਸ ਦੇ ਪੁੱਤਰ ਸੁਖਵੰਤ ਕੁਮਾਰ ਨੂੰ ਇਕ ਹੱਤਿਆ ਦੇ ਦੋਸ਼ 'ਚ 6 ਜੂਨ 2000 ਨੂੰ ਬਰੀ ਕਰ ਦਿੰਦੀ ਹੈ, ਜਿਸ ਦੇ ਵਿਰੁੱਧ ਪੰਜਾਬ ਸਰਕਾਰ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਅਪੀਲ ਕਰ ਦਿੰਦੀ ਹੈ। ਮਾਣਯੋਗ ਹਾਈਕੋਰਟ ਆਪਣੇ ਹੁਕਮ 21 ਜੁਲਾਈ 2008 ਦੇ ਰਾਹੀਂ ਪਿਤਾ ਅਤੇ ਪੁੱਤਰ ਦੋਵਾਂ ਨੂੰ ਦੋਸ਼ੀ ਮੰਨ ਕੇ ਉਮਰ ਕੈਦ ਦੀ ਸਜ਼ਾ ਸੁਣਾ ਦਿੰਦੀ ਹੈ। ਇਸ ਹੁਕਮ ਦੇ ਵਿਰੋਧ 'ਚ ਦੋਵੇਂ ਪਿਤਾ ਅਤੇ ਪੁੱਤਰ ਮਾਣਯੋਗ ਸੁਪਰੀਮ ਕੋਰਟ 'ਚ ਅਪੀਲ ਕਰ ਦਿੰਦੇ ਹਨ। ਇਸ ਦੌਰਾਨ ਪਿਤਾ ਦੀ ਤਾਂ ਮੌਤ ਹੋ ਜਾਂਦੀ ਹੈ ਪਰ ਸੁਣਵਾਈ ਦੌਰਾਨ ਮਾਣਯੋਗ ਸੁਪਰੀਮ ਕੋਰਟ ਨੂੰ ਦੱਸਿਆ ਜਾਂਦਾ ਹੈ ਕਿ ਸੁਖਵੰਤ ਕੁਮਾਰ ਦੀ ਜਨਮ ਤਾਰੀਖ ਜਨਮ ਸਰਟੀਫਿਕੇਟਸ 'ਚ 14 ਜੂਨ 1980 ਦਰਜ ਕੀਤੀ ਗਈ ਹੈ ਜਦਕਿ ਵਾਰਦਾਤ 14 ਜਨਵਰੀ 1998 ਨੂੰ ਕੀਤੀ ਸੀ, ਜਿਸ 'ਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਵਾਰਦਾਤ ਕਰਦੇ ਸਮੇਂ ਪੁੱਤਰ ਦੀ ਉਮਰ 17 ਸਾਲ 5 ਮਹੀਨੇ ਸੀ, ਜੋ 18 ਸਾਲ ਤੋਂ ਘੱਟ ਹੋਣ ਕਾਰਨ ਨਾਬਾਲਗ ਮੰਨ ਕੇ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ।
ਇਸ ਕੇਸ 'ਚ ਭਾਵੇਂ ਕਿ ਹੇਠਲੀਆਂ ਅਦਾਲਤਾਂ 'ਚ ਇਸ ਵਿਸ਼ੇ ਨੂੰ ਨੋਟਿਸ 'ਚ ਨਹੀਂ ਲਿਆਂਦਾ ਗਿਆ, ਫਿਰ ਵੀ ਮਾਣਯੋਗ ਸੁਪਰੀਮ ਕੋਰਟ ਨੇ ਆਪਣੇ ਇਕ ਪੁਰਾਣੇ ਕੇਸ ਦਾ ਹਵਾਲਾ ਦੇ ਕੇ ਹੁਣ ਆਪਣੇ ਹੁਕਮ 15 ਅਪ੍ਰੈਲ ਦੇ ਰਾਹੀਂ ਐਲਾਣ ਕੀਤਾ ਹੈ ਕਿ ਜੁਵੇਨਾਈਲ ਜਸਟਿਸ ਐਕਟ ਦੇ ਅਧੀਨ ਦੋਸ਼ੀ ਪਹਿਲਾਂ ਹੀ ਤੈਅ ਕੀਤੀ ਗਈ ਜ਼ਿਆਦਾ ਸਜ਼ਾ ਕੱਟ ਚੁੱਕਿਆ ਹੈ, ਇਸ ਲਈ ਉਸ ਦੀ ਬਾਕੀ ਦੀ ਸਜ਼ਾ ਮੁਆਫ ਕੀਤੀ ਜਾਂਦੀ ਹੈ।
ਸਰਕਾਰੀ ਐਲੀਮੈਂਟਰੀ ਸਕੂਲ 'ਚ ਮੀਂਹ ਦਾ ਕਹਿਰ, ਕੰਧਾਂ 'ਚ ਆਇਆ ਕਰੰਟ
NEXT STORY