ਚੰਡੀਗੜ੍ਹ (ਬਰਜਿੰਦਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਮਾਮਲੇ 'ਚ ਪੰਜਾਬ ਸਰਕਾਰ ਵਲੋਂ ਸਿੰਗਲ ਬੈਂਚ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਡਵੀਜ਼ਨ ਬੈਂਚ 'ਚ ਦਾਇਰ ਅਪੀਲ ਬਾਰੇ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਪੇਸ਼ ਹੋਏ। ਇਸ ਦੌਰਾਨ ਸਰਕਾਰ ਵਲੋਂ ਮਾਮਲੇ 'ਚ ਬਹਿਸ ਪੇਸ਼ ਕਰਨ ਲਈ 2 ਘੰਟਿਆਂ ਦੀ ਮੰਗ ਕੀਤੀ ਗਈ, ਜਿਸ 'ਤੇ ਮੁੱਖ ਜੱਜ 'ਤੇ ਆਧਾਰਿਤ ਡਵੀਜ਼ਨ ਬੈਂਚ ਨੇ ਬਹਿਸ ਲਈ 4 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਇਸ ਦੌਰਾਨ ਪੀ. ਚਿਦਾਂਬਰਮ ਸਰਕਾਰ ਵਲੋਂ ਪੱਖ ਰੱਖਣਗੇ। ਅਜਿਹੇ 'ਚ ਇਕ ਤਰ੍ਹਾਂ ਨਾਲ ਸੁਰੇਸ਼ ਕੁਮਾਰ ਨੂੰ ਰਾਹਤ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਡਵੀਜ਼ਨ ਬੈਂਚ ਸਿੰਗਲ ਬੈਂਚ ਦੇ ਹੁਕਮਾਂ 'ਤੇ ਪਹਿਲਾਂ ਹੀ ਸਟੇ ਲਾ ਚੁੱਕੀ ਹੈ। ਸਿੰਗਲ ਬੈਂਚ ਨੇ ਸੁਰੇਸ਼ ਕੁਮਾਰ ਨੂੰ ਗਲਤ ਦੱਸਦੇ ਹੋਏ ਸਰਕਾਰੀ ਹੁਕਮਾਂ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਸਨ।
ਬਿਜਲੀ ਦੀ ਮਾਡ਼ੀ ਸਪਲਾਈ ਵਿਰੁੱਧ ਮੁਹੱਲਾ ਵਾਸੀਆਂ ਕੀਤੀ ਨਾਅਰੇਬਾਜ਼ੀ
NEXT STORY