ਲੁਧਿਆਣਾ (ਤਰੁਣ)- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇਕ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸ਼ਿਵਪੁਰੀ ਇਲਾਕੇ ’ਚ 16 ਸਾਲਾ ਲੜਕੀ ਦੀ ਭੇਤਭੇਰੇ ਹਾਲਾਤ ’ਚ ਮੌਤ ਹੋ ਗਈ ਹੈ। ਪਹਿਲਾਂ ਲੜਕੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਫਾਹ ਟੁੱਟ ਗਿਆ ਅਤੇ ਲੜਕੀ ਬਾਥਰੂਮ ’ਚ ਕਿਸੇ ਨੁਕੀਲੀ ਚੀਜ਼ ਨਾਲ ਟਕਰਾ ਗਈ। ਗੰਭੀਰ ਹਾਲਤ ਵਿਚ ਰਿਸ਼ਤੇਦਾਰ ਉਸ ਨੂੰ ਲੈ ਕੇ ਹਸਪਤਾਲ ਪੁੱਜੇ, ਜਿੱਥੇ 6 ਦਿਨ ਬਾਅਦ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ। ਘਟਨਾ ਥਾਣਾ ਦਰੇਸੀ ਅਧੀਨ ਆਉਂਦੇ ਖੇਤਰ ਫੌਜੀ ਹਲਵਾਈ ਦੇ ਨੇੜੇ ਸ਼ਿਵਪੁਰੀ ਦੀ ਹੈ।
ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੇ 7 ਲੜਕੇ-ਲੜਕੀਆਂ ਹਨ। ਉਹ ਵੀ ਇਕ ਫੈਕਟਰੀ ’ਚ ਸਿਲਾਈ ਦਾ ਕੰਮ ਕਰਦਾ ਹੈ। ਉਸ ਦੀ ਦੂਜੇ ਨੰਬਰ ਦੀ 16 ਸਾਲਾ ਲੜਕੀ ਅਕਸਰ ਫੈਕਟਰੀ ’ਚ ਖਾਣਾ ਦੇਣ ਆਉਂਦੀ ਸੀ, ਜਿਥੇ ਉਸ ਦੀ ਦੋਸਤੀ ਇਬਰਾਹਿਮ ਨਾਮਕ ਨੌਜਵਾਨ ਨਾਲ ਹੋ ਗਈ। ਨੌਜਵਾਨ ਉਸ ਦੀ ਲੜਕੀ ’ਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਇਬਰਾਹਿਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹਾਲੇ ਉਸ ਦੀ ਲੜਕੀ ਨਾਬਾਲਿਗ ਹੈ। 3 ਸਾਲ ਰੁਕ ਜਾਵੇ ਪਰ ਇਬਰਾਹਿਮ ਨਹੀਂ ਮੰਨਿਆ ਅਤੇ ਉਸ ਦੀ ਲੜਕੀ ’ਤੇ ਵਿਆਹ ਦਾ ਦਬਾਅ ਬਣਾਉਣਾ ਜਾਰੀ ਰੱਖਿਆ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ ; ਫ਼ੌਜ ਦੇ ਹੌਲਦਾਰ ਸਣੇ 3 ਨੂੰ ਕੀਤਾ ਗ੍ਰਿਫ਼ਤਾਰ
ਇਸ ਮਗਰੋਂ 3 ਜਨਵਰੀ ਨੂੰ ਉਸ ਦੀ ਲੜਕੀ ਬਾਥਰੂਮ ’ਚ ਗਈ। ਕੁਝ ਦੇਰ ਬਾਅਦ ਜਦੋਂ ਉਸ ਦੀ ਪਤਨੀ ਬਾਥਰੂਮ ’ਚ ਗਈ ਤਾਂ ਦੇਖਿਆ ਕਿ ਲੜਕੀ ਫਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸ ਦਾ ਫਾਹਾ ਟੁੱਟਿਆ ਹੋਇਆ ਸੀ ਤੇ ਉਸ ਦੀ ਧੀ ਹੇਠਾਂ ਡਿੱਗੀ ਹੋਈ ਸੀ। ਉਸ ਦੇ ਸਿਰ 'ਚੋਂ ਖ਼ੂਨ ਨਿਕਲ ਰਿਹਾ ਸੀ, ਜਿਸ ਤੋਂ ਬਾਅਦ ਉਹ ਤੁਰੰਤ ਲੜਕੀ ਨੂੰ ਲੈ ਕੇ ਹਸਪਤਾਲ ਪੁੱਜਾ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲੜਕੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਲੜਕੀ ਦੀ 6 ਦਿਨ ਬਾਅਦ ਮੌਤ ਹੋ ਗਈ।
ਇਸ ਸਬੰਧੀ ਥਾਣਾ ਇੰਚਾਰਜ ਇੰਸ. ਅਵਤਾਰ ਸਿੰਘ ਦਾ ਕਹਿਣਾ ਹੈ ਕਿ ਨਾਬਾਲਿਗ ਲੜਕੀ ਨੇ ਪਹਿਲਾਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਫਾਹਾ ਟੁੱਟਾ ਅਤੇ ਉਹ ਡਿੱਗ ਪਈ, ਜਿਸ ਕਾਰਨ ਲੜਕੀ ਦੇ ਸਿਰ ’ਤੇ ਡੂੰਘੀ ਸੱਟ ਲੱਗੀ। ਫਿਲਹਾਲ ਲੜਕੀ ਦੀ ਮੌਤ ਸ਼ੱਕੀ ਹੈ। ਲੜਕੀ ਦੀ ਲਾਸ਼ ਦਾ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ ਕਿ ਲੜਕੀ ਦੀ ਮੌਤ ਕਿਹੜੇ ਕਾਰਨਾਂ ਨਾਲ ਹੋਈ ਹੈ।
ਇਹ ਵੀ ਪੜ੍ਹੋ- ਕੁੱਤਿਆਂ ਨੇ ਖਾ ਲਿਆ ਮਾਪਿਆਂ ਦਾ ਇਕਲੌਤਾ ਪੁੱਤ, ਪਿਓ ਦੇ ਹੱਥਾਂ 'ਚ ਜਿਗਰ ਦੇ ਟੋਟੇ ਨੇ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਣੀ ਦੀ ਕਮੀ ਕਾਰਨ ਡੱਲੇਵਾਲ ਦੇ ਸਰੀਰ 'ਚ ਘਟ-ਵਧ ਰਹੀ ਖ਼ੂਨ ਦੀ ਮਾਤਰਾ, ਨਹੀਂ ਲਿਆ ਜਾ ਸਕਿਆ ਬਲੱਡ ਸੈਂਪਲ
NEXT STORY