ਮੁੱਲਾਂਪੁਰ ਦਾਖਾ (ਕਾਲੀਆ)- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੀ ਸਵੇਰ 7 ਵਜੇ ਦੇ ਕਰੀਬ ਪਿੰਡ ਕਰੀਮਪੁਰਾ ਦੇ ਇਕ ਕਿਸਾਨ ਰਣਧੀਰ ਸਿੰਘ ਦੇ ਵਿਹੜੇ ’ਚ ਆਵਾਰਾ ਖੂੰਖਾਰ ਕੁੱਤਿਆਂ ਦਾ ਝੁੰਡ ਆ ਵੜਿਆ। ਇਹ ਕੁੱਤੇ ਉਸ ਦੇ ਇਕਲੌਤੇ ਪੁੱਤਰ ਹਰਸੁਖਪ੍ਰੀਤ ਸਿੰਘ (11) ਨੂੰ ਘੜੀਸ ਕੇ ਖੇਤਾਂ ’ਚ ਲੈ ਗਏ, ਜਿਸ ਦਾ ਪਤਾ ਲੱਗਦਿਆਂ ਉਸ ਦੇ ਪਿਤਾ ਨੇ ਉਸ ਨੂੰ ਬਚਾਉਣ ਲਈ ਕਾਫੀ ਭੱਜ-ਦੌੜ ਕੀਤੀ।
ਪੁੱਤ ਨੂੰ ਬਚਾਉਂਦੇ ਸਮੇਂ ਕੁੱਤਿਆਂ ਨੇ ਕਈ ਵਾਰ ਉਸ ਦੇ ਪਿਓ 'ਤੇ ਵੀ ਹਮਲਾ ਬੋਲ ਦਿੱਤਾ। ਕਾਫ਼ੀ ਮੁਸ਼ੱਕਤ ਮਗਰੋਂ ਆਖਿਰਕਾਰ ਆਪਣੇ ਪੁੱਤਰ ਨੂੰ ਉਸ ਨੇ ਆਦਮਖੋਰ ਕੁੱਤਿਆਂ ਦੇ ਚੰਗੁਲ 'ਚੋਂ ਛੁਡਵਾਇਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਉਸ ਦੇ ਹੱਥਾਂ ’ਚ ਹੀ ਉਸ ਦੇ ਜਿਗਰ ਦੇ ਟੋਟੇ ਨੇ ਦਮ ਤੋੜ ਦਿੱਤਾ। ਇਹ ਹਫਤੇ ’ਚ ਦੂਜੀ ਵਾਰਦਾਤ ਹੈ, ਜਦਕਿ ਲਾਗਲੇ ਪਿੰਡ ਹਸਨਪੁਰ ਵਿਖੇ ਵੀ ਇਕ ਪ੍ਰਵਾਸੀ ਮਜ਼ਦੂਰ ਦਾ ਨਾਬਾਲਗ ਬੱਚਾ ਕੁਤਿਆਂ ਨੇ ਨੋਚ-ਨੋਚ ਕੇ ਖਾ ਲਿਆ ਸੀ।
ਇਹ ਮੰਦਭਾਗੀ ਖ਼ਬਰ ਮਿਲਦਿਆਂ ਹੀ ਪਿੰਡ ਭਨੋਹੜ ਦੇ ਸਰਪੰਚ ਬੂਟਾ ਸਿੰਘ, ਹਸਨਪੁਰ ਦੇ ਸਰਪੰਚ ਹਰਜੀਤ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਕਿਸਾਨ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਪਿੰਡ ਕਰੀਮਪੁਰਾ ਆਦਿ ਪਿੰਡਾਂ ਦੇ ਲੋਕਾਂ ਨੇ ਪਹਿਲਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਫਿਰ ਨੈਸ਼ਨਲ ਹਾਈਵੇਅ ਜਗਰਾਓਂ-ਲੁਧਿਆਣਾ ਉੱਪਰ ਚੱਕਾ ਜਾਮ ਕਰ ਦਿੱਤਾ, ਜਿਸ ਕਾਰਨ ਦੋਵੇਂ ਪਾਸੇ ਇਕ-ਇਕ ਕਿਲੋਮੀਟਰ ਲੰਬੀਆਂ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ ; ਫ਼ੌਜ ਦੇ ਹੌਲਦਾਰ ਸਣੇ 3 ਨੂੰ ਕੀਤਾ ਗ੍ਰਿਫ਼ਤਾਰ
ਥਾਣਾ ਦਾਖਾ ਦੇ ਐੱਸ.ਐੱਚ.ਓ. ਅੰਮ੍ਰਿਤਪਾਲ ਸਿੰਘ ਅਤੇ ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਮੌਕਾ ਵਾਰਦਾਤ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਯਤਨ ਕੀਤਾ ਪਰ ਪ੍ਰਦਰਸ਼ਨਕਾਰੀ ਸਿਵਲ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਿਨਾਂ ਧਰਨਾ ਚੁੱਕਣ ਲਈ ਤਿਆਰ ਨਹੀਂ ਹੋਏ। ਆਖਿਰਕਾਰ ਏ.ਡੀ.ਸੀ. ਕੁਲਪ੍ਰੀਤ ਸਿੰਘ ਨੇ ਪਰਿਵਾਰ ਅਤੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾ ਕੇ ਧਰਨਾ ਚੁਕਵਾਇਆ।
ਇਹ ਵੀ ਪੜ੍ਹੋ- INDvsENG ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਧਾਕੜ ਖਿਡਾਰੀ ਦੀ 14 ਮਹੀਨੇ ਬਾਅਦ ਹੋਈ ਵਾਪਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੱਜ 2025 ਦੀ ਯਾਤਰਾ ਲਈ ਹੱਜ ਕਮੇਟੀਆਂ ਨੂੰ 25 ਜਨਵਰੀ ਤਕ ਜਮ੍ਹਾਂ ਕਰਾਉਣੇ ਪੈਣਗੇ ਦਸਤਾਵੇਜ਼
NEXT STORY