ਫਿਰੋਜ਼ਪੁਰ (ਕੁਮਾਰ)- ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਏ. ਐੱਸ. ਆਈ. ਜੋਗਿੰਦਰ ਸਿੰਘ ਦੀ ਅਗਵਾਈ ਵਿਚ ਸਤਲੁਜ ਦਰਿਆ ਦੇ ਇਲਾਕੇ ਵਿਚ ਰੇਡ ਕਰਦਿਆਂ 10000 ਲੀਟਰ ਲਾਹਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਵੀਰ ਸਿੰਘ ਅਤੇ 2-3 ਅਣਪਛਾਤੇ ਵਿਅਕਤੀ ਸਤਲੁਜ ਦਰਿਆ ਵਿਚ ਸਰਕੰਡਿਆਂ ਵਿਚ ਤਰਪਾਲਾਂ ਪਾ ਕੇ ਵਾਪਸ ਆ ਗਏ ਹਨ ਅਤੇ ਸਤਲੁਜ ਦਰਿਆ ਦੇ ਕਿਨਾਰੇ ਪਿੰਡ ਚੂਹੜੀ ਵਾਲਾ ਵਿਚ ਭਾਰੀ ਮਾਤਰਾ ਵਿਚ ਲਾਹਨ ਬਰਾਮਦ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਉਹ ਪੁਲਸ ਪਾਰਟੀ ਨੂੰ ਨਾਲ ਲੈ ਕੇ ਪਿੰਡ ਚੂਹੜੀ ਵਾਲਾ ਵਿਖੇ ਸਤਲੁਜ ਦਰਿਆ ਦੇ ਇਲਾਕੇ ਕਿਨਾਰੇ ਛਾਪਾ ਮਾਰਿਆ ਤਾਂ ਉਥੇ 10,000 ਲੀਟਰ ਲਾਹਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ ਅਤੇ ਉਸ ਦੇ 2-3 ਅਣਪਛਾਤੇ ਸਾਥੀ ਪੁਲਸ ਨੂੰ ਵੇਖਦਿਆਂ ਫਰਾਰ ਹੋ ਗਏ, ਜਿਨ੍ਹਾਂ ਵਿਰੁੱਧ ਥਾਣਾ ਸਦਰ ਫਿਰੋਜ਼ਪੁਰ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਚੰਡੀਗੜ੍ਹ : ਬਜਟ ਇਜਲਾਸ ਦੌਰਾਨ 'ਅਕਾਲੀ ਦਲ' ਦੀ ਵੱਡੀ ਰੈਲੀ, ਪੁੱਜੀ ਸਮੂਹ ਲੀਡਰਸ਼ਿਪ
NEXT STORY