ਅੰਮ੍ਰਿਤਸਰ (ਨੀਰਜ)-ਸੁਵਿਧਾ ਕੇਂਦਰਾਂ ਨੂੰ ਭੰਗ ਕਰ ਕੇ ਸਾਬਕਾ ਅਕਾਲੀ ਭਾਜਪਾ ਗਠਜੋੜ ਸਰਕਾਰ ਵੱਲੋਂ ਜ਼ਿਲੇ ਵਿਚ ਇਕ ਸੈਂਕੜੇ ਤੋਂ ਜ਼ਿਆਦਾ ਬਣਾਏ ਗਏ ਸੇਵਾ ਕੇਂਦਰ ਆਮ ਜਨਤਾ ਨੂੰ ਸਹੂਲਤ ਦੇਣ ਦੀ ਬਜਾਏ ਪ੍ਰੇਸ਼ਾਨੀ ਦਾ ਸਬੱਬ ਬਣਦੇ ਜਾ ਰਹੇ ਹਨ। ਸ਼ਹਿਰ ਦੇ ਮੁੱਖ ਚੌਕਾਂ 'ਤੇ ਖੁੱਲ੍ਹੇ ਸੇਵਾ ਕੇਂਦਰਾਂ ਨਾਲ ਤਤਕਾਲੀਨ ਸਰਕਾਰ ਨੇ ਲੋਕਾਂ ਨੂੰ ਘਰ ਦੇ ਨੇੜੇ ਹੀ ਸਰਕਾਰੀ ਦਸਤਾਵੇਜ਼ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੈਰਾਨੀ ਹੈ ਕਿ ਸ਼ਹਿਰ ਦੇ ਸਾਰੇ ਸੇਵਾ ਕੇਂਦਰਾਂ ਵਿਚ ਜਨਤਾ ਨੂੰ ਆਪਣੀ ਕਾਨੂੰਨੀ ਚੱਕੀ ਵਿਚ ਪਿਸਿਆ ਜਾ ਰਿਹਾ ਹੈ। ਲੋਕਾਂ ਨੂੰ ਸਮੇਂ 'ਤੇ ਜਿੱਥੇ ਸਰਟੀਫਿਕੇਟ ਨਹੀਂ ਮਿਲਦੇ ਉਥੇ ਹੀ ਉਨ੍ਹਾਂ ਨੂੰ ਗਲਤ ਰਸੀਦ ਕੱਟ ਕੇ ਸਮੇਂ ਦੇ ਮਹੱਤਵ ਨੂੰ ਵੀ ਨਹੀਂ ਸਮਝਿਆ ਜਾ ਰਿਹਾ। ਤਾਜ਼ੀ ਮਿਸਾਲ ਕਟੜਾ ਮੋਤੀ ਰਾਮ ਸਥਿਤ ਸੇਵਾ ਕੇਂਦਰ ਦੀ ਹੈ। ਇੱਥੇ ਖਪਤਕਾਰ ਐਡਵੋਕੇਟ ਮੋਨਿਕਾ ਖੰਨਾ ਨੇ ਇੰਡੇਕਸ ਇੰਸੀਪੀਏਸ਼ਨ ਆਫ ਰੈਵੀਨਿਊ ਰਿਕਾਰਡ ਅਤੇ ਇੰਸ਼ੋਰੈਂਸ ਆਫ ਨਾਨ ਇਨਕਵਰੈਂਸ ਦੇ ਸਰਟੀਫਿਕੇਟ ਲਈ ਅਰਜ਼ੀ ਦਿੱਤੀ। ਮੋਨਿਕਾ ਦੇ ਪਤੀ ਸੰਜੇ ਧਵਨ ਨੇ ਇਲਜ਼ਾਮ ਲਗਾਇਆ ਕਿ ਸਵੇਰੇ 9.30 ਵਜੇ ਜਦੋਂ ਉਪਰੋਕਤ ਸੇਵਾ ਕੇਂਦਰ ਵਿਚ ਪੁੱਜੇ ਤਾਂ ਇੱਥੇ ਸਿੱਧਾ ਜਵਾਬ ਮਿਲਿਆ ਕਿ 10 ਵਜੇ ਆਓ। ਬਾਅਦ ਵਿਚ ਜਦੋਂ ਉਪਰੋਕਤ ਬਿਨੈ ਪੱਤਰ ਲਈ ਐਫੀਡੇਵਿਟ ਵਾਲੇ ਕਾਗਜ਼ਾਤ ਦਿੱਤੇ ਤਾਂ ਇੱਥੇ ਬੈਠੇ ਸਟਾਫ ਵੱਲੋਂ ਗਲਤ ਰਸੀਦ ਕੱਟ ਕੇ ਘਾਣ ਕੀਤਾ ਗਿਆ। ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਇਸ ਰਸੀਦ 'ਤੇ ਕਟਿੰਗ ਕਰ ਕੇ ਮੋਹਰ ਲਗਾ ਕੇ ਦੇ ਦੇਣ ਤਾਂ ਉਹ ਵੀ ਨਹੀਂ ਦਿੱਤੀ। ਸਗੋਂ ਉਲਟਾ ਉਨ੍ਹਾਂ ਨੂੰ ਗਲਤ ਰਸੀਦ ਦਾ 460 ਰੁਪਏ ਜਮ੍ਹਾ ਕਰਵਾਉਣ ਨੂੰ ਕਿਹਾ ਗਿਆ। ਬਾਅਦ ਵਿਚ ਇੱਥੇ ਬੈਠਾ ਸਟਾਫ ਇਹ ਕਹਿ ਕੇ ਪੱਲਾ ਛੁਡਾਉਣ ਲਗਾ ਕਿ ਅੱਧੇ ਪੈਸੇ ਉਹ ਦੇ ਦੇਵੇ ਪਰ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੇ ਐਫੀਡੇਵਿਟ ਹੀ ਵਾਪਸ ਦੇ ਦਿਓ ਤਾਂ ਉਹ ਵੀ ਨਹੀਂ ਦਿੱਤੇ ਗਏ। ਇਸ ਤੋਂ ਉਨ੍ਹਾਂ ਦਾ ਵਪਾਰ ਵਿਚ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸੇਵਾ ਕੇਂਦਰ ਦਾ ਸਟਾਫ ਅਰਜ਼ੀ ਵੇਖੇ ਬਿਨਾਂ ਹੀ ਰਸੀਦ ਕੱਟ ਦਿੰਦਾ ਹੈ ਜਿਸ ਦੇ ਨਾਲ ਖਪਤਕਾਰਾਂ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਡੀ. ਸੀ. ਕਮਲਦੀਪ ਸਿੰਘ ਸੰਘਾ ਤੋਂ ਸਟਾਫ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਡੀ. ਸੀ. ਨੇ ਪਹਿਲਾਂ ਵੀ ਦਿੱਤੀ ਸੀ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਚਿਤਾਵਨੀ : ਸੇਵਾ ਕੇਂਦਰਾਂ ਦੇ ਕਰਮਚਾਰੀਆਂ ਵੱਲੋਂ ਬੇਨਿਯਮੀਆਂ ਕੀਤੇ ਜਾਣ ਸਬੰਧੀ ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਵੀ ਮੁੱਖ ਕਰਮਚਾਰੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਸਾਰੇ ਜ਼ਰੂਰੀ ਦਸਤਾਵੇਜ਼ ਸਕੈਨ ਕਰਨ ਦੇ ਬਾਅਦ ਹੀ ਫਾਈਲ ਨੂੰ ਅੱਗੇ ਜਮ੍ਹਾ ਕਰਵਾਉਣ ਕਿਉਂਕਿ ਸੇਵਾ ਕੇਂਦਰਾਂ ਸਬੰਧੀ ਜਨਮ ਅਤੇ ਮੌਤ ਸਰਟੀਫਿਕੇਟ ਅਤੇ ਹੋਰ ਸਰਟੀਫਿਕੇਟ ਲੋਕਾਂ ਨੂੰ ਸਮੇਂ 'ਤੇ ਨਹੀਂ ਮਿਲ ਰਹੇ ਹਨ। ਕਈ ਵਾਰ ਸਰਟੀਫਿਕੇਟਾਂ 'ਤੇ ਗਲਤ ਨਾਮ ਛਪਣ ਦੀਆਂ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਸ ਦੇ ਬਾਅਦ ਪ੍ਰਬੰਧਕੀ ਅਧਿਕਾਰੀਆਂ ਵੱਲ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਸੈਮੀਨਾਰ ਜ਼ਰੀਏ ਟ੍ਰੇਨਿੰਗ ਦਿੱਤੀ ਗਈ ਪਰ ਇਸ ਦੇ ਬਾਵਜੂਦ ਵੀ ਹਾਲਾਤ ਨਹੀਂ ਬਦਲ ਰਹੇ ਹਨ।
ਖਪਤਕਾਰ ਦੇ ਰੌਲਾ ਪਾਉਣ 'ਤੇ ਕੱਟੀ ਗਈ ਗਲਤ ਰਸੀਦ : ਸਟਾਫ ਦੇ ਐੱਲ. ਆਰ. ਸੀ. ਸੀ. ਅਮਰਦੀਪ ਸਿੰਘ ਨੇ ਕਿਹਾ ਕਿ ਖਪਤਕਾਰ ਦਾ ਵਰਤਾਅ ਠੀਕ ਨਹੀਂ ਸੀ। ਖਪਤਕਾਰ ਦੇ ਰੌਲਾ ਪਾਉਣ 'ਤੇ ਹੀ ਰਸੀਦ ਗਲਤ ਕੱਟੀ ਗਈ। ਉਨ੍ਹਾਂ ਦੇ ਸੀਨੀਅਰ ਰਸੀਦ 'ਤੇ ਕਟਿੰਗ ਕਰਨ ਦੀ ਮਨਾਹੀ ਕਰ ਰਹੇ ਹਨ। ਇਸ ਲਈ ਖਪਤਕਾਰ ਨੂੰ ਪਹਿਲੀ ਰਸੀਦ ਦੇ ਭੁਗਤਾਨ ਦੇ ਬਾਅਦ ਹੋਰ ਰਸੀਦ ਕਟਵਾਉਣੀ ਪਵੇਗੀ।
ਪੰਜਾਬ ਸਰਕਾਰ ਨੇ ਫੜ੍ਹਿਆ ਬੇਰੋਜ਼ਗਾਰਾਂ ਦਾ ਹੱਥ, ਦਿੱਤੀਆਂ 27,000 ਨੌਕਰੀਆਂ
NEXT STORY