ਚੰਡੀਗੜ੍ਹ (ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਤੀਜੇ ਵਰ੍ਹੇ ਸਵੱਛ ਸਰਵੇਖਣ ਪੱਖੋਂ ਉੱਤਰੀ ਜ਼ੋਨ 'ਚ ਸੂਬੇ ਵੱਲੋਂ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖੇ ਜਾਣ ਅਤੇ ਸਵੱਛ ਸਰਵੇਖਣ-2020 'ਚ ਕੌਮੀ ਪੱਧਰ 'ਤੇ ਓਵਰਆਲ ਦਰਜਾਬੰਦੀ ਵਿਚ ਸੁਧਾਰ ਕਰਦਿਆਂ ਛੇਵਾਂ ਸਥਾਨ ਹਾਸਲ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਪ੍ਰਾਪਤੀ ਨੂੰ ਵੱਡੇ ਪੱਧਰ 'ਤੇ ਲੋਕਾਂ ਦੀ ਸ਼ਮੂਲੀਅਤ ਦਾ ਸਿੱਟਾ ਦੱਸਦਿਆਂ ਮੁੱਖ ਮੰਤਰੀ ਨੇ ਇਸ ਦਾ ਸਿਹਰਾ ਸ਼ਹਿਰੀ ਪੱਧਰ 'ਤੇ ਮਜ਼ਬੂਤ ਢਾਂਚੇ, ਮੁਹਿੰਮ ਰਾਹੀਂ ਲੋਕਾਂ ਦੇ ਵਰਤਾਓ 'ਚ ਬਦਲਾਅ ਅਤੇ ਟ੍ਰੇਂਡ ਅਮਲੇ ਸਿਰ ਬੰਨ੍ਹਿਆ, ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਕੰਮ ਕੀਤਾ।
ਬੀਤੇ ਵਰ੍ਹੇ ਕੌਮੀ ਪੱਧਰ 'ਤੇ ਸੀ ਸੂਬੇ ਦਾ 7ਵਾਂ ਸਥਾਨ
ਬੀਤੇ ਵਰ੍ਹੇ ਸੂਬੇ ਦਾ ਕੌਮੀ ਪੱਧਰ 'ਤੇ ਦਰਜਾਬੰਦੀ 'ਚ 7ਵਾਂ ਸਥਾਨ ਸੀ, ਜੋ ਕਿ ਸਾਲ 2017 ਦੇ ਮੁਕਾਬਲੇ ਇਕ ਵੱਡਾ ਸੁਧਾਰ ਹੈ। ਹੁਣ ਬੀਤੇ ਲਗਾਤਾਰ ਤਿੰਨ ਵਰ੍ਹਿਆਂ ਤੋਂ ਉੱਤਰੀ ਜ਼ੋਨ, ਜਿਸ 'ਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ, 'ਚ ਪੰਜਾਬ ਦਾ ਚੋਟੀ ਦਾ ਸਥਾਨ ਬਰਕਰਾਰ ਹੈ। ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਉਨ੍ਹਾਂ ਦੇ ਮਹਿਕਮੇ ਵੱਲੋਂ ਦਰਜਾਬੰਦੀ 'ਚ ਸੁਧਾਰ ਸਬੰਧੀ ਚੁੱਕੇ ਗਏ ਠੋਸ ਕਦਮਾਂ ਲਈ ਵਧਾਈ ਦਿੱਤੀ।
ਸਵੱਛ ਸਰਵੇਖਣ-2020 ਕੇਂਦਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਸੂਬੇ ਦੇ ਸ਼ਹਿਰੀ ਖੇਤਰਾਂ 'ਚ 4 ਜਨਵਰੀ, 2020 ਤੋਂ ਲੈ ਕੇ 31 ਜਨਵਰੀ, 2020 ਤਕ 4242 ਸ਼ਹਿਰੀ ਸਥਾਨਕ ਸਰਕਾਰਾਂ (ਯੂ. ਐੱਲ. ਬੀਜ਼.) 'ਚ ਕਰਵਾਇਆ ਗਿਆ ਸੀ, ਜਿਸ ਦੇ ਨਤੀਜਿਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਰਵਾਰ ਨੂੰ ਇਕ ਵਰਚੁਅਲ ਐਵਾਰਡ ਸਮਾਗਮ ਦੌਰਾਨ ਐਲਾਨ ਕੀਤਾ ਗਿਆ। ਇਸ ਪ੍ਰਕਿਰਿਆ ਦੌਰਾਨ ਸਾਫ਼-ਸਫ਼ਾਈ ਭਾਵ ਸਾਲਿਡ ਵੇਸਟ ਮੈਨੇਜਮੈਂਟ, ਓ. ਡੀ. ਐੱਫ. (ਖੁੱਲ੍ਹੇ 'ਚ ਸ਼ੌਚ ਤੋਂ ਮੁਕਤੀ) ਸਥਿਤੀ, ਜਿਸ 'ਚ ਲੋਕਾਂ ਦੀ ਰਾਏ ਅਤੇ ਉਨ੍ਹਾਂ ਦੀ ਹਿੱਸੇਦਾਰੀ ਵੀ ਸ਼ਾਮਲ ਸੀ, ਆਦਿ ਮਾਪਦੰਡਾਂ ਨੂੰ ਧਿਆਨ 'ਚ ਰੱਖਿਆ ਗਿਆ।
ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਦੀ ਸਖਤੀ, ਕਰਫ਼ਿਊ ਸਬੰਧੀ ਨਵੇਂ ਹੁਕਮ ਜਾਰੀ
ਵਿਸ਼ੇਸ਼ ਮੁੱਖ ਸਕੱਤਰ ਸਥਾਨਕ ਸਰਕਾਰਾਂ ਸਤੀਸ਼ ਚੰਦਰਾ ਨੇ ਕਿਹਾ ਕਿ ਸਵੱਛ ਸਰਵੇਖਣ-2017 'ਚ ਸਭ ਤੋਂ ਹੇਠਲੇ 10 ਸੂਬਿਆਂ 'ਚ ਸ਼ਾਮਲ ਹੋਣ ਦੀ ਸਥਿਤੀ ਵਿਚ ਸੁਧਾਰ ਕਰਦਿਆਂ ਸੂਬੇ ਨੇ ਸਵੱਛ ਸਰਵੇਖਣ-2018 'ਚ ਨੌਵਾਂ, ਸਵੱਛ ਸਰਵੇਖਣ-2019 ਵਿਚ 7ਵਾਂ ਅਤੇ ਸਵੱਛ ਸਰਵੇਖਣ-2020 ਵਿਚ 6ਵਾਂ ਸਥਾਨ ਹਾਸਲ ਕੀਤਾ ਹੈ। ਇਸ ਵਰ੍ਹੇ ਚਾਰ ਯੂ. ਐੱਲ. ਬੀਜ਼ , ਜਿਨ੍ਹਾਂ 'ਚ ਨਗਰ ਨਿਗਮ ਲੁਧਿਆਣਾ (ਮਿਲੀਅਨ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ) ਅਤੇ ਨਗਰ ਕੌਂਸਲ ਨਵਾਂ ਸ਼ਹਿਰ ਵੀ ਸ਼ਾਮਲ ਹਨ, ਨੂੰ ਸਨਮਾਨਤ ਕੀਤਾ ਗਿਆ ਹੈ। ਨਗਰ ਨਿਗਮ ਲੁਧਿਆਣਾ ਨੂੰ ਨਿਵੇਕਲੇ ਉਪਰਾਲੇ ਕਰਨ ਅਤੇ ਸੁਚੱਜੇ ਅਮਲ ਪ੍ਰਬੰਧ ਲਈ ਸਨਮਾਨਤ ਕੀਤਾ ਗਿਆ ਹੈ। ਨਵਾਂਸ਼ਹਿਰ ਨੇ ਹੈਟ੍ਰਿਕ ਬਣਾਉਂਦਿਆਂ ਆਬਾਦੀ ਦੀ ਸ਼੍ਰੇਣੀ 'ਚ ਉੱਤਰੀ ਜ਼ੋਨ 'ਚ ਸਾਫ਼-ਸਫ਼ਾਈ ਪੱਖੋਂ ਆਪਣਾ ਪਹਿਲਾ ਸਥਾਨ ਕਾਇਮ ਰੱਖਿਆ ਹੈ।
ਮਿਸ਼ਨ ਦੇ ਡਾਇਰੈਕਟਰ ਅਜੋਏ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਸਾਲਿਡ ਵੇਸਟ ਮੈਨੇਜਮੈਂਟ (ਠੋਸ ਕੂੜਾ ਪ੍ਰਬੰਧਨ) ਦੇ ਖੇਤਰ 'ਚ ਪੰਜਾਬ ਵੱਲੋਂ ਅਪਣਾਈ ਗਈ ਨਿਵੇਕਲੀ ਕਾਰਜ ਵਿਧੀ ਦਾ ਹੀ ਸਿੱਟਾ ਹੈ ਕਿ ਨਗਰ ਕੌਂਸਲ ਨਵਾਂਸ਼ਹਿਰ, ਮਾਨਸਾ ਅਤੇ ਫ਼ਿਰੋਜ਼ਪੁਰ ਘੱਟ ਕੀਮਤ ਦੇ ਵਿਕੇਂਦਰੀਕ੍ਰਿਤ ਮਾਡਲ ਪੱਖੋਂ ਮੋਹਰੀ ਬਣ ਕੇ ਉੱÎਭਰੇ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਨਵਾਂਸ਼ਹਿਰ, ਮੰਡੀ ਗੋਬਿੰਦਗੜ੍ਹ ਅਤੇ ਨਗਰ ਨਿਗਮ ਹੁਸ਼ਿਆਰਪੁਰ ਵੀ ਲੀਗੇਸੀ ਵੇਸਟ ਰੈਮੀਡੀਏਸ਼ਨ ਦੇ ਖੇਤਰ 'ਚ ਸਿਰ ਕੱਢਵੇਂ ਸਾਬਤ ਹੋਏ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਨੇ ਹਾਲ ਹੀ 'ਚ ਭਾਰਤ ਸਰਕਾਰ ਵੱਲੋਂ ਸਿਹਤ ਅਤੇ ਵੈੱਲਨੈਸ ਕੇਂਦਰਾਂ (ਐੱਚ. ਡਬਲਿਊ. ਸੀ.) ਦੇ ਸੰਚਾਲਨ ਸਬੰਧੀ ਜਾਰੀ ਕੀਤੀ ਤਾਜ਼ਾ ਦਰਜਾਬੰਦੀ 'ਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਹਰਿਆਣਾ ਨੂੰ 14ਵਾਂ ਹਿਮਾਚਲ ਪ੍ਰਦੇਸ਼ ਨੂੰ 9ਵਾਂ ਅਤੇ ਅਤੇ ਦਿੱਲੀ, ਜਿਸ ਦੇ ਸਿਹਤ ਸੰਭਾਲ ਸਬੰਧੀ ਪ੍ਰਬੰਧ ਨੂੰ ਬੜਾ ਪ੍ਰਚਾਰਿਤ ਕੀਤਾ ਗਿਆ ਸੀ, ਨੂੰ 29ਵਾਂ ਸਥਾਨ ਹਾਸਲ ਹੋਇਆ ਹੈ।
ਇਹ ਵੀ ਪੜ੍ਹੋ: ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
2017 ਦੀ ਤੁਲਨਾ 'ਚ ਪੰਜਾਬ ਦੇ ਇਕ ਲੱਖ ਤੋਂ ਵੱਧ ਆਬਾਦੀ ਵਾਲੇ 16 'ਚੋਂ 12 ਸ਼ਹਿਰਾਂ ਨੇ ਦਰਜਾਬੰਦੀ 'ਚ ਕੀਤਾ ਸੁਧਾਰ
ਸਾਲ-2017 ਦੇ ਸਰਵੇਖਣ ਦੀ ਤੁਲਨਾ 'ਚ ਪੰਜਾਬ ਦੇ ਇਕ ਲੱਖ ਤੋਂ ਵੱਧ ਆਬਾਦੀ ਵਾਲੇ 16 ਵਿਚੋਂ 12 ਸ਼ਹਿਰਾਂ ਨੇ ਦਰਜਾਬੰਦੀ 'ਚ ਕੀਤਾ ਸੁਧਾਰ ਕੀਤਾ ਹੈ ਅਤੇ ਔਸਤਨ ਭਾਰਤ ਦੇ ਇਕ ਲੱਖ ਤੋਂ ਵੱਧ ਆਬਾਦੀ ਵਾਲੇ 434 ਸ਼ਹਿਰਾਂ ਵਿਚੋਂ ਇਨ੍ਹਾਂ 16 ਵੱਡੇ ਸ਼ਹਿਰਾਂ ਦੀ ਦਰਜਾਬੰਦੀ ਵਿਚ 2017 ਤੋਂ ਲੈ ਕੇ 2020 ਤਕ 100 ਪਾਇਦਾਨ ਦਾ ਸੁਧਾਰ ਦੇਖਣ ਨੂੰ ਮਿਲਿਆ ਹੈ। ਇੰਨਾ ਹੀ ਨਹੀਂ ਸਗੋਂ ਛੋਟੇ ਸ਼ਹਿਰਾਂ ਦੀ ਜ਼ੋਨਲ ਪੱਧਰੀ ਦਰਜਾਬੰਦੀ ਵਿਚ ਪੰਜਾਬ ਦੇ 3 ਵੱਖੋ-ਵੱਖ ਸ਼੍ਰੇਣੀਆਂ ਵਾਲੇ 1009 ਯੂ. ਐੱਲ. ਬੀਜ਼ ਵਿਚੋਂ 59 ਨੇ ਆਪੋ-ਆਪਣੀਆਂ ਸ਼੍ਰੇਣੀਆਂ ਵਿਚ ਚੋਟੀ ਦੇ 100 ਵਿਚ ਜਗ੍ਹਾ ਬਣਾਈ ਹੈ।
ਪ੍ਰੇਮ ਵਿਆਹ ਕਰਾਉਣ ਵਾਲਾ ਪਤੀ ਬਣਿਆ 'ਜੱਲਾਦ', ਆਖ਼ਰੀ ਸਾਹ ਨਿਕਲਣ ਤੱਕ ਵੱਢਦਾ ਰਿਹਾ ਪਤਨੀ ਦੀ ਧੌਣ
NEXT STORY