ਚੰਡੀਗੜ੍ਹ, (ਸੰਦੀਪ)- ਸਵਿਮਿੰਗ ਪੂਲ ਵਿਚ 8 ਸਾਲਾ ਬੱਚੀ ਨੂੰ ਸਵਿਮਿੰਗ ਸਿਖਾਉਂਦੇ ਹੋਏ ਛੇੜਛਾੜ ਕਰਨ ਦੇ ਮਾਮਲੇ 'ਚ ਇੰਡਸਟਰੀਅਲ ਏਰੀਆ ਥਾਣਾ
ਪੁਲਸ ਨੇ ਮੁਲਜ਼ਮ ਟ੍ਰੇਨਰ ਪਿੰਕਲ ਸਰੋਜ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਸ ਨੇ ਸੋਮਵਾਰ ਨੂੰ ਪਿੰਕਲ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ ।
ਪੁਲਸ ਅਨੁਸਾਰ ਪੀੜਤ ਬੱਚੀ ਸੈਕਟਰ-29 ਸਥਿਤ ਇਕ ਸਕੂਲ 'ਚ ਬਣੇ ਸਵਿਮਿੰਗ ਪੂਲ ਵਿਚ ਸ਼ਾਮ ਨੂੰ ਸਵਿਮਿੰਗ ਦੀ ਟ੍ਰੇਨਿੰਗ ਲੈਣ ਆਉਂਦੀ ਸੀ । ਐਤਵਾਰ ਸ਼ਾਮ ਨੂੰ ਟ੍ਰੇਨਿੰਗ ਦੇਣ ਦੇ ਸਮੇਂ ਟ੍ਰੇਨਰ ਨੂੰ ਬੱਚੀ ਦੇ ਨਾਲ ਛੇੜਛਾੜ ਕਰਦੇ ਵੇਖ ਇਸ ਦੀ ਜਾਣਕਾਰੀ ਉਥੇ ਮੌਜੂਦ ਇਕ ਮਹਿਲਾ ਨੇ ਉਸ ਦੇ ਪਰਿਵਾਰ ਨੂੰ ਦਿੱਤੀ । ਇਸ ਤੋਂ ਬਾਅਦ ਪਰਿਵਾਰ ਨੇ ਇਸ ਬਾਰੇ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੂੰ ਸੂਚਿਤ ਕੀਤਾ ਸੀ।
ਬੀਬੀ ਭੱਠਲ ਦੀ ਲਾਟਰੀ ਲੱਗਣ ਦੇ ਚਰਚੇ!
NEXT STORY