ਸੰਗਰੂਰ (ਦਲਜੀਤ ਸਿੰਘ ਬੇਦੀ) : ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਦਾ ਸੇਕ ਅੱਜ ਸੰਗਰੂਰ ਵਿੱਖੇ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਦਿਖਾਈ ਦਿੱਤਾ ਜਦੋਂ ਜ਼ਿਲ੍ਹਾ ਪ੍ਰਧਾਨ ਭਾਜਪਾ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿਚ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਭਾਨੂੰ ਪ੍ਰਤਾਪ ਰਾਣਾ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨ ਆਗੂਆਂ ਨੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਕੇਜਰੀਵਾਲ ਦਾ ਪੁਤਲਾ ਫੂਕਿਆ। ਇਸ ਮੌਕੇ ’ਤੇ ਬੋਲਦਿਆਂ ਪੰਜਾਬ ਪ੍ਰਧਾਨ ਯੁਵਾ ਮੋਰਚਾ ਭਾਨੂੰ ਪ੍ਰਤਾਪ ਰਾਣਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਪੰਜਾਬ ਪੁਲਸ ਨੂੰ ਕੇਜਰੀਵਾਲ ਦੇ ਹੱਥਾਂ ਵਿਚ ਗਿਰਵੀ ਰੱਖ ਦਿੱਤਾ ਹੈ ਤੇ ਪੰਜਾਬ ਦੇ ਵੱਡੇ ਵੱਡੇ ਮਸਲੇ ਛੱਡ ਕੇ ਕੇਜਰੀਵਾਲ ਦੀ ਚਾਕਰੀ ਵਿਚ ਲੱਗੇ ਹੋਏ ਹਨ। ਉਨ੍ਹਾਂ ਬੱਗਾ ਦੀ ਗ੍ਰਿਫਤਾਰੀ ਨੂੰ ਸਰਾਸਰ ਗੈਰ ਕਾਨੂੰਨੀ ਦੱਸਦਿਆਂ ਕਿਹਾ ਭਗਵੰਤ ਮਾਨ ਨੂੰ ਬਾਵਾ ਸਾਹਿਬ ਭੀਮ ਰਾਓ ਅੰਬੇਡਕਰ ਵਲੋਂ ਬਣਾਏ ਸੰਵਿਧਾਨ ਨੂੰ ਦਰਕਿਨਾਰ ਕਰਕੇ ਕੇਜਰੀਵਾਲ ਨੂੰ ਪੰਜਾਬ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਤਰਨਤਾਰਨ ’ਚ ਮਿਲੀ ਆਰ.ਡੀ.ਐੱਕਸ ਦੀ ਖੇਪ ਅਤੇ ਹਥਿਆਰ
ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਮ੍ਰਿਤਪਾਲ ਚੱਠਾ, ਨਵਦੀਪ ਸਿੰਘ, ਦਿਪਾਨਸ਼ੂ ਘਈ, ਸ਼ੀਨੂੰ ਹੌਇਲ, ਜਗਦੀਪ ਸਿੰਘ ਤੂਰ, ਪਰਦੀਪ ਗਰਗ, ਮੀਨਾ ਖੌਖਰ, ਨੀਰੂ ਤੁਲੀ, ਲਕਸ਼ਮੀ ਦੇਵੀ, ਸਿਰੇਸ਼ ਬੇਦੀ, ਜਸਵਿੰਦਰ ਕਾਕਾ, ਡਾ. ਮੱਖਣ ਸਿੰਘ, ਡਾ. ਭਗਵਾਨ ਸਿੰਘ, ਇੰਦਰਜੀਤ ਸਿੰਘ, ਵਿਸ਼ਾਲ ਸੌਨੂੰ, ਸੰਜੀਵ ਜਿੰਦਲ ਵੀ ਮੌਜੂਦ ਸਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੰਤਰੀ ਜਿੰਪਾ ਦੀ ਪਟਵਾਰੀਆਂ ਨੂੰ ਅਪੀਲ, ਕਿਹਾ-ਹੜਤਾਲ ਛੱਡਣ ਤੇ ਸਰਕਾਰ ਨਾਲ ਕਰਨ ਗੱਲਬਾਤ
NEXT STORY