ਜਲੰਧਰ, (ਸ਼ੋਰੀ)- ਗ੍ਰੀਨ ਐਵੇਨਿਊ ਕਾਲਾ ਸੰਘਿਆਂ ਰੋਡ 'ਤੇ ਨਾਬਾਲਿਗ ਲੜਕੀ ਨਾਲ ਫੇਸਬੁੱਕ 'ਤੇ ਦੋਸਤੀ ਕਰਨ ਤੋਂ ਬਾਅਦ ਉਸਨੂੰ ਵਰਗਲਾ ਕੇ ਲਿਜਾਣ ਵਾਲੇ ਨੌਜਵਾਨ ਨੂੰ ਥਾਣਾ 5 ਦੀ ਪੁਲਸ ਨੇ ਅਹਿਮਦਾਬਾਦ ਗੁਜਰਾਤ ਤੋਂ ਕਾਬੂ ਕੀਤਾ ਹੈ। ਪੂਰੇ ਮਾਮਲੇ ਵਿਚ ਪੁਲਸ ਕਮਿਸ਼ਨਰੇਟ ਦੇ ਟੈਕਨੀਕਲ ਸੈੱਲ ਦੀ ਮਦਦ ਨਾਲ ਪੁਲਸ ਨੇ ਮੁਲਜ਼ਮ ਦੀ ਲੋਕੇਸ਼ਨ ਸਮੇਂ-ਸਮੇਂ 'ਤੇ ਲਈ ਤੇ ਉਸਨੂੰ ਕਾਬੂ ਕਰ ਲਿਆ। ਏ. ਸੀ. ਪੀ. ਵੈਸਟ ਕੈਲਾਸ਼ ਚੰਦਰ ਨੇ ਦੱਸਿਆ ਕਿ 26-6-17 ਨੂੰ ਗ੍ਰੀਨ ਐਵੇਨਿਊ ਵਾਸੀ 15 ਸਾਲਾ ਨਾਬਾਲਿਗ ਲੜਕੀ ਨੂੰ ਆਟੋ ਚਲਾਉਣ ਵਾਲਾ 27 ਸਾਲਾ ਵਿਜੇ ਪੁੱਤਰ ਰਮੇਸ਼ ਵਰਗਲਾ ਕੇ ਕਿਤੇ ਲੈ ਗਿਆ। ਮੁਲਜ਼ਮ ਨੇ ਨਾਬਾਲਿਗਾ ਨਾਲ ਫੇਸਬੁੱਕ 'ਤੇ ਦੋਸਤੀ ਕੀਤੀ ਸੀ। ਨਾਬਾਲਿਗ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕਰ ਕੇ ਵਿਜੇ ਦੀ ਭਾਲ ਸ਼ੁਰੂ ਕੀਤੀ। ਪੁਲਸ ਨੂੰ ਸੂਚਨਾ ਮਿਲੀ ਕਿ ਵਿਜੇ ਜ਼ਿਲਾ ਅਹਿਮਦਾਬਾਦ ਵਿਚ ਨਾਬਾਲਿਗ ਲੜਕੀ ਦੇ ਨਾਲ ਇਕ ਘਰ ਵਿਚ ਮੌਜੂਦ ਹੈ।
ਥਾਣਾ 5 ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਦੀ ਅਗਵਾਈ ਵਿਚ ਪੁਲਸ ਨੇ ਉਥੇ ਛਾਪੇਮਾਰੀ ਕੀਤੀ ਤੇ ਮੁਲਜ਼ਮ ਵਿਜੇ ਨੂੰ ਕਾਬੂ ਕਰ ਲਿਆ। ਪੁਲਸ ਨਾਬਾਲਿਗ ਲੜਕੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਤੋਂ ਉਸਦੇ ਕੋਰਟ ਵਿਚ ਬਿਆਨ ਦਰਜ ਕਰਵਾਏ।
ਲੁਟੇਰਿਆਂ ਪੈਟਰੋਲ ਪੰਪ ਦੇ ਮੈਨੇਜਰ ਨੂੰ ਲੁੱਟਿਆ
NEXT STORY