ਨਾਭਾ (ਜੈਨ) : ਰੋਜ਼ਾਨਾ ਸਿਆਸੀ ਲੀਡਰ ਪਾਰਟੀਆਂ ਤਬਦੀਲ ਕਰ ਰਹੇ ਹਨ, ਜਿਸ ਕਰ ਕੇ ਉਮੀਦਵਾਰਾਂ ਨੂੰ ਸਰਦੀ ਦੇ ਬਾਵਜੂਦ ਪਸੀਨਾ ਆ ਰਿਹਾ ਹੈ। ਪਿੰਡ ਤੂੰਗਾ ਦੇ 50 ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ ਦੇਵਮਾਨ ਦੀ ਮੌਜੂਦਗੀ ’ਚ ਝਾੜੂ ਫੜ ਲਿਆ। ਟਕਸਾਲੀ ਕਾਂਗਰਸੀਆਂ ਜਸਪਾਲ ਸਿੰਘ, ਜੁਗਿੰਦਰ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਰਾਫੁਰ ਖਾਨ, ਹਰਮੀਤ ਸਿੰਘ, ਪਿਆਰਾ ਸਿੰਘ, ਸੋਨੀ ਥਿੰਦ, ਕ੍ਰਿਸ਼ਨ ਸਿੰਘ, ਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਅਸੀਂ ਪਰੇਸ਼ਾਨ ਹਾਂ ਕਿਉਂਕਿ ਸਾਡੀ ਪਾਰਟੀ ਦੀ ਸਰਕਾਰ ਦੌਰਾਨ ਪਿਛਲੇ 5 ਸਾਲਾਂ ’ਚ ਪਿੰਡ ਦਾ ਕੋਈ ਵਿਕਾਸ ਕੰਮ ਨਹੀਂ ਹੋਇਆ। ਹਲਕਾ ਵਿਧਾਇਕ ਨੇ ਕਦੇ ਵੀ ਸਾਡੇ ਕੰਮਾਂ ਵੱਲ ਧਿਆਨ ਨਹੀਂ ਦਿੱਤਾ। ਬਜ਼ੁਰਗਾਂ ਦੀਆਂ ਪੈਨਸ਼ਨਾਂ ਨਹੀਂ ਲੱਗੀਆਂ। ਕਿਸੇ ਦਾ ਕੋਈ ਕੰਮ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਸਮੱਸਿਆ ਦਾ ਹੱਲ ਹੋਇਆ।
ਦੇਵਮਾਨ ਨੇ ਸਾਰਿਆਂ ਦਾ ਸਨਮਾਨ ਕੀਤਾ ਅਤੇ ਯਕੀਨ ਦਵਾਇਆ ਕਿ ਵਿਕਾਸ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ। ਇੰਝ ਹੀ ਹੀਰਾ ਮਹਿਲ ਕਾਲੋਨੀ ਦੇ 8 ਟਕਸਾਲੀ ਪਰਿਵਾਰਾਂ ਨੇ ਦੇਵਮਾਨ ਦੇ ਸਮਰਥਨ ਦਾ ਐਲਾਨ ਕੀਤਾ। ਇਸ ਸਮੇਂ ਤਜਿੰਦਰ ਖਹਿਰਾ, ਰਾਣਾ ਨਾਭਾ, ਸੰਦੀਪ ਸ਼ਰਮਾ, ਹਰਮਨ ਖਹਿਰਾ, ਨਿਰਭੈ ਘੁੰਡਰ, ਸੁਖਦੇਵ ਸੰਧੂ, ਸਰੋਜ ਰਾਣੀ ਗਰਗ, ਡਾ. ਵਿੱਕੀ ਡੱਲਾ, ਅਸ਼ੋਕ ਅਰੋੜ, ਐਡਵੋਕੇਟ ਆਰ. ਐਸ. ਮੋਹਲ ਵੀ ਹਾਜ਼ਰ ਸਨ। ਦੇਵਮਾਨ ਇਸ ਸਮੇਂ ਸਾਈਕਲ ’ਤੇ ਸਵਾਰ ਹੋ ਕੇ ਘਰ-ਘਰ ਜਾ ਰਿਹਾ ਹੈ। ਖੁਦ ਹੀ ਅਰਵਿੰਦ ਕੇਜਰੀਵਾਲ ਦੀ ਗਾਰੰਟੀਆਂ ਦੇ ਪੋਸਟਰ ਵੰਡ ਰਿਹਾ ਹੈ, ਜਿਸ ਨਾਲ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ।
ਰਾਣਾ ਗੁਰਜੀਤ ਸਿੰਘ ਵੱਲੋਂ ਪੱਤਰ ਲਿਖਣ ਵਾਲੇ ਵਿਧਾਇਕਾਂ ਨੂੰ ਕਰਾਰਾ ਜਵਾਬ, ਦਿੱਤੀ ਵੱਡੀ ਚੁਣੌਤੀ
NEXT STORY