ਤਲਵੰਡੀ ਸਾਬੋ (ਮਨੀਸ਼) : ਪ੍ਰਮਾਤਮਾ ਹਰ ਇਨਸਾਨ ਵਿਚ ਅਜਿਹੇ ਗੁਣ ਪਾ ਕੇ ਭੇਜਦਾ ਹੈ ਜਿਸ ਨਾਲ ਉਹ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ। ਇਸੇ ਤਰ੍ਹਾਂ ਗੁਰਨਾਮ ਸਿੰਘ ਖਾਲਸਾ ਨੇ ਖਤਰਿਆਂ ਨਾਲ ਖੇਡ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ।

ਗੁਰਨਾਮ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸਟੰਟ ਕਰਨ ਦਾ ਸ਼ੌਂਕ ਸੀ ਅਤੇ ਇਹ ਸ਼ੌਂਕ ਹੁਣ ਜਨੂੰੰਨ ਵਿਚ ਬਦਲ ਗਿਆ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 26 ਸਾਲਾਂ ਤੋਂ ਸਟੰਟ ਕਰਦੇ ਆ ਰਹੇ ਹਨ। ਭਾਵੇਂ ਕਿ ਗੁਰਨਾਮ ਸਿੰਘ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਪਰ 2004 ਵਿਚ ਉਸ ਸਮੇਂ ਦੇ ਡੀ.ਸੀ. ਬਠਿੰਡਾ ਕੇ.ਪੀ. ਸਿਨ੍ਹਾ ਉਨ੍ਹਾਂ ਨੂੰ ਆਪਣੇ ਨਾਲ ਬਠਿੰਡਾ ਲੈ ਆਏ ਸਨ ਤੇ ਇੱਥੇ ਰੈੱਡ ਕਰਾਸ ਵਿਚ ਡਰਾਈਵਰ ਦੀ ਨੌਕਰੀ ਦੇ ਦਿੱਤੀ। ਗੁਰਨਾਮ ਸਿੰਘ ਦਾ ਕਹਿਣਾ ਹੈ ਉਹ ਪੁਲਸ ਵਿਚ ਭਰਤੀ ਹੋਣ ਦੀ ਇੱਛਾ ਵੀ ਰੱਖਦੇ ਸਨ ਪਰ ਉਨ੍ਹਾਂ ਦੀ ਸਰਕਾਰੀ ਦਰਬਾਰੇ ਕੋਈ ਫਰਿਆਦ ਨਹੀਂ ਸੁਣੀ ਗਈ।

ਗੁਰਨਾਮ ਸਿੰਘ ਦਿੱਲੀ ਵਿਖੇ ਰਾਸ਼ਟਰੀ ਪ੍ਰੇਡ ਵਿਚ ਆਪਣੀ ਕਲਾ ਦੇ ਜੋਹਰ ਦਿਖਾਉਣ ਦੀ ਇੱਛਾ ਰੱਖਦੇ ਹਨ। ਭਾਵੇਂ ਕਿ ਗੁਰਨਾਮ ਸਿੰਘ ਕੋਲ ਬਹੁਤ ਲੋਕ ਸਿਖਣ ਲਈ ਵੀ ਆਉਂਦੇ ਹਨ ਪਰ ਸੱਟ ਲੱਗਣ ਦੇ ਡਰ ਤੋਂ ਉਹ ਕਿਸੇ ਨੂੰ ਸਟੰਟ ਕਰਨਾ ਸਹੀ ਸਿਖਾਉਂਦੇ। ਗੁਰਨਾਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਦੀ ਵੀਡੀਓ ਦੇਖ ਕੇ ਸਟੰਟ ਨਾ ਕਰਨ ਕਿਉਂਕਿ ਬਿਨਾਂ ਅਭਿਆਸ ਤੋਂ ਇਹ ਸਟੰਟ ਨੁਕਸਾਨ ਕਰ ਸਕਦੇ ਹਨ।


ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ 8 ਏਕੜ ਜ਼ਮੀਨ 'ਤੇ ਤਿਆਰ ਕੀਤਾ ਜਾ ਰਿਹੈ ਲੰਗਰ (ਤਸਵੀਰਾਂ)
NEXT STORY