ਖਾਲੜਾ/ਭਿੱਖੀਵਿੰਡ (ਭਾਟੀਆ, ਅਮਨ, ਸੁਖਚੈਨ) - ਪਿਛਲੇ ਦਿਨੀਂ ਤਾਮਿਲਨਾਡੂ ਵਿਚ ਹੈਲੀਕਾਪਟਰ ਜਹਾਜ਼ ਹਾਦਸੇ ’ਚ ਭਾਰਤੀ ਫੌਜ ਦੇ ਜਵਾਨ ਤੇ ਸੀ.ਡੀ.ਐੱਸ. ਬਿਪਿਨ ਰਾਵਤ ਦੇ ਪੀ.ਐੱਸ.ਓ. ਨਾਇਕ ਗੁਰਸੇਵਕ ਸਿੰਘ ਸ਼ਹੀਦ ਹੋ ਗਏ। ਸ਼ਹੀਦ ਦੀ ਮ੍ਰਿਤਕ ਦੇਹ ਜਦੋਂ ਉਨ੍ਹਾਂ ਦੇ ਜੱਦੀ ਪਿੰਡ ਦੋਦੇ ਸੋਢੀਆਂ ਵਿਖੇ ਤਿਰੰਗੇ ’ਚ ਲਿਪਟੀ ਹੋਈ ਪਹੁੰਚੀ ਤਾਂ ਲੋਕਾਂ ਵਲੋਂ ਭਾਰਤ ਮਾਤਾ ਦੀ ਜੈ, ਬੋਲੇ ਸੋ ਨਿਹਾਲ ਅਤੇ ਨਾਇਕ ਗੁਰਸੇਵਕ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ। ਪਰਿਵਾਰ ਨੂੰ ਅੰਤਿਮ ਦਰਸ਼ਨ ਕਰਵਾਉਣ ਉਪਰੰਤ ਉਨ੍ਹਾਂ ਦੇ ਘਰ ਦੇ ਬਾਹਰ ਵਾਰ ਪੰਜਾਬ ਪੁਲਸ ਵਲੋਂ ਸਲਾਮੀ ਦਿੱਤੀ ਗਈ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਉਪਰੰਤ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਬਾਹਰ ਵਾਰ ਖੁੱਲ੍ਹੀ ਗਰਾਉਂਡ ’ਚ ਸਲਾਮੀ ਲਈ ਰੱਖਿਆ ਗਿਆ, ਜਿੱਥੇ ਭਾਰਤੀ ਫੌਜ ਦੇ ਜੀ. ਓ. ਸੀ. ਕਮਾਡਰ ਅੰਮ੍ਰਿਤਸਰ ਜਨਰਲ ਆਰ ਬੈਜਲ, ਕਰਨਲ ਵੀ. ਕੇ ਸਿੰਘ, ਕਰਨਲ ਹਰਪ੍ਰੀਤ ਸਿੰਘ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਹਲਕਾ ਵਿਧਾਇਕ ਪ੍ਰੋ.ਵਿਰਸਾ ਸਿੰਘ ਵਲਟੋਹਾ ਵਲੋਂ ਸ਼ਹੀਦ ਨੂੰ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਇਸ ਮੌਕੇ ਸ਼ਹੀਦ ਗੁਰਸੇਵਕ ਸਿੰਘ ਦੀ ਪਤਨੀ ਜਸਪ੍ਰੀਤ ਕੌਰ, ਕੁੜੀਆਂ ਸਿਮਰਤਦੀਪ ਕੌਰ, ਗੁਰਲੀਨ ਕੌਰ ਅਤੇ ਬੇਟਾ ਗੁਰਫਤਿਹ ਸਿੰਘ ਵਲੋਂ ਮ੍ਰਿਤਕ ਦੇਹ ਨੂੰ ਸ਼ਰਧਾਂਝਲੀ ਦਿੱਤੀ ਗਈ। ਉਪਰੰਤ ਜਨਰਲ ਬੈਜਲ ਵਲੋਂ ਸ਼ਹੀਦ ਦੇ ਪਿਤਾ ਕਾਬਲ ਸਿੰਘ, ਪਤਨੀ ਜਸਪ੍ਰੀਤ ਕੌਰ ਨੂੰ ਤਿਰੰਗਾ ਸੌਂਪਿਆ ਗਿਆ। ਸ਼ਹੀਦ ਦੀ ਚਿਖਾ ਨੂੰ ਮੁੱਖ ਅਗਨੀ ਸ਼ਹੀਦ ਦੇ ਪਿਤਾ ਕਾਬਲ ਸਿੰਘ ਵਲੋਂ ਦਿਖਾਈ ਗਈ, ਇਸਦੇ ਨਾਲ ਹੀ ਭਾਰਤੀ ਫੌਜ ਦੀ ਸਲਾਮੀ ਟੁੱਕੜੀ ਵਲੋਂ ਹਵਾਈ ਫਾਈਰਿੰਗ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ - ਲਵ ਮੈਰਿਜ ਕਰਵਾਉਣ ਮਗਰੋਂ ਵੇਚਣੇ ਪਏ ਸਨ ਗਹਿਣੇ ਤੇ ਫੋਨ, ਅੱਜ ਹੋਰਾਂ ਲਈ ਮਿਸਾਲ ਬਣਿਆ ਇਹ ਜੋੜਾ (ਵੀਡੀਓ)
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਕਿਹਾ ਕਿ ਜਦੋਂ ਵੀ ਭਾਰਤੀ ਫੌਜ ਵਲੋਂ ਸ਼ਹੀਦ ਸਬੰਧੀ ਐਲਾਨ ਦੀ ਚਿੱਠੀ ਪ੍ਰਾਪਤ ਹੁੰਦੀ ਹੈ ਤਾਂ ਉਸੇ ਵਕਤ ਪੰਜਾਬ ਸਰਕਾਰ ਵਲੋਂ ਸ਼ਹੀਦ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਵਿਧਾਇਕ ਪ੍ਰੋ.ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਕ ਬੇਹੱਦ ਸਰਹੱਦੀ ਇਲਾਕੇ ’ਚੋਂ ਏਨੇ ਉੱਚੇ ਮੁਕਾਮ ’ਤੇ ਪੁੱਜਣ ਵਾਲੇ ਗੁਰਸੇਵਕ ਸਿੰਘ ਦੀ ਮੌਤ ’ਤੇ ਸਾਨੂੰ ਦੁੱਖ ਵੀ ਅਤੇ ਮਾਣ ਵੀ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਨਵਜੋਤ ਸਿੱਧੂ ’ਤੇ ਭਗਵੰਤ ਮਾਨ ਦਾ ਵੱਡਾ ਬਿਆਨ, ਜਾਣੋ ਕੀ ਬੋਲੇ
NEXT STORY