ਬੰਗਾ, (ਚਮਨ ਲਾਲ/ਰਾਕੇਸ਼ ਅਰੋਡ਼ਾ)- ਅੱਜ ਸਥਾਨਕ ਬੰਗਾ–ਗਡ਼੍ਹਸ਼ੰਕਰ ਰੋਡ ’ਤੇ ਸਥਿਤ 132 ਕੇ. ਵੀ. ਪਾਵਰ ਕਾਲੋਨੀ ਦੇ ਬਾਹਰ ਇਕ ਟੈਂਕਰ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਟੈਂਕਰ ਨੰਬਰ ਐੱਚ ਪੀ 69-1412 ਜਿਸ ਨੂੰ ਚਮਨ ਲਾਲ ਪੁੱਤਰ ਸ਼੍ਰੀ ਬ੍ਰਹਮ ਦਾਸ ਵਾਸੀ ਹਮੀਰਪੁਰ (ਹਿਮਾਚਲ ਪ੍ਰਦੇਸ਼) ਚਲਾ ਰਿਹਾ ਸੀ, ਚੰਡੀਗਡ਼੍ਹ ਤੋਂ ਜਲੰਧਰ ਜਾ ਰਿਹਾ ਸੀ ਤਾਂ ਤੂਡ਼ੀ ਨਾਲ ਭਰੀ ਆ ਰਹੀ ਟਰਾਲੀ ਨੂੰ ਬਚਾਉਂਦੇ ਹੋਏ ਸਡ਼ਕ ਕਿਨਾਰੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ, ਜਿਸ ਕਾਰਨ ਟੈਂਕਰ ਦਾ ਮਾਮੂਲੀ ਨੁਕਸਾਨ ਹੋਇਆ, ਉਥੇ ਹੀ ਬਿਜਲੀ ਦੇ ਖੰਭੇ ਨਾਲ ਪਾਵਰ ਕਾਲੋਨੀ ਦੇ ਬਾਹਰ ਲੱਗਾ ਸਾਈਨ ਬੋਰਡ ਟੁੱਟ ਗਿਆ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਪਾਵਰਕਾਮ ਬੰਗਾ ਦੇ ਐੱਸ. ਡੀ. ਓ. ਜਸਵੰਤ ਰਾਏ, ਜੇ. ਈ. ਸ਼ਿਵ ਕੁਮਾਰ ਮੌਕੇ ’ਤੇ ਪਹੁੰਚ ਗਏ।
6 ਸਾਲ ਪਹਿਲਾਂ ਅਸੁਰੱਖਿਅਤ ਐਲਾਨੀ ਨਹਿਰੀ ਵਿਭਾਗ ਦੀ ਕਾਲੋਨੀ ’ਤੇ ਨਾਜਾਇਜ਼ ਕਬਜ਼ੇ
NEXT STORY