ਰੂਪਨਗਰ, (ਵਿਜੇ)- ਐੱਸ.ਏ.ਐੱਸ. ਅਕੈਡਮੀ ਨੇੜੇ ਬੀਤੀ ਰਾਤ ਟੈਂਕਰ ਅਤੇ ਟੈਂਪੂ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ 'ਚ ਟੈਂਪੂ ਚਾਲਕ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜ਼ਖਮੀ ਦੀ ਪਛਾਣ ਨੂਹੋ ਪੁੱਤਰ ਜੋਰਜਲ ਸ਼ੇਖ ਨਿਵਾਸੀ ਬਸੰਤ ਨਗਰ ਵਜੋਂ ਹੋਈ। ਘਟਨਾ ਸਬੰਧੀ ਟੈਂਕਰ ਚਾਲਕ ਹਰਮਿੰਦਰ ਸਿੰਘ ਨਿਵਾਸੀ ਖਾਨਪੁਰ ਨੇ ਦੱਸਿਆ ਕਿ ਉਹ ਨੰਗਲ ਤੋਂ ਬਰਨਾਲਾ ਵੱਲ ਜਾ ਰਿਹਾ ਸੀ, ਇਹ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਏ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਮੋਦੀ ਸਰਕਾਰ ਦਾ 'ਰਿਟਰਨ ਗਿਫਟ'
NEXT STORY