ਧਰਮਕੋਟ (ਅਕਾਲੀਆਂ ਵਾਲਾ)- ਧਰਮਕੋਟ 'ਚ ਇਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਿਤਾ ਦੇ ਸਾਹਮਣੇ ਹੀ ਉਸ ਦੀ ਡੇਢ ਸਾਲਾ ਮਾਸੂਮ ਬੱਚੀ ਨਾਲ ਅਣਹੋਣੀ ਵਾਪਰ ਗਈ। ਮਾਪਿਆਂ ਨੇ ਬੜੇ ਚਾਵਾਂ ਨਾਲ ਬੱਚੀ ਦਾ ਨਾਂ ਤਕਦੀਰ ਕੌਰ ਰੱਖਿਆ ਸੀ, ਪਰ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਵੀ ਨਹੀਂ ਸੀ ਕਿ ਉਨ੍ਹਾਂ ਦੀ ਤਕਦੀਰ ਇਸ ਉਸ ਦਾ ਸਾਥ ਜ਼ਿਆਦਾ ਸਮਾਂ ਨਹੀਂ ਲਿਖਿਆ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਦਰਅਸਲ, ਧਰਮਕੋਟ ਦੇ ਨੇੜਲੇ ਪਿੰਡ ਕਿਸ਼ਨਪੁਰਾ ਕਲਾਂ ’ਚ ਇਕ ਡੇਢ ਸਾਲਾ ਬੱਚੀ ਦੀ ਪਾਣੀ ਵਾਲੀ ਬਾਲਟੀ ਵਿਚ ਡੁੱਬ ਕੇ ਮੌਤ ਹੋ ਗਈ। ਬੱਚੀ ਤਕਦੀਰ ਕੌਰ ਦੇ ਪਿਤਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਬੱਚੀ ਨੂੰ ਨਹਾਉਣ ਲੱਗਿਆ ਸੀ। ਇਸ ਲਈ ਉਸ ਨੇ ਪਾਣੀ ਦੀ ਬਾਲਟੀ ਭਰੀ ਸੀ। ਇਸ ਮਗਰੋਂ ਉਹ ਕੱਪੜੇ ਲੈਣ ਲਈ ਅੰਦਰ ਚਲਿਆ ਗਿਆ, ਪਰ ਜਦੋਂ ਉਹ ਕੱਪੜੇ ਲੈ ਕੇ ਆਇਆ ਤਾਂ ਵੇਖਿਆ ਕਿ ਬੱਚੀ ਬਾਲਟੀ ’ਚ ਮੂਧੀ ਪਈ ਹੋਈ ਸੀ। ਇਹ ਵੇਖ ਕੇ ਉਸ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਉਸ ਨੇ ਤੇਜ਼ੀ ਨਾਲ ਜਾ ਕੇ ਬੱਚੀ ਨੂੰ ਚੁੱਕਿਆ, ਪਰ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਮਾਸੂਮ ਧੀ ਦੀ ਮੌਤ ਨਾਲ ਨਾ ਸਿਰਫ਼ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਸਗੋਂ ਇਲਾਕੇ ਵਿਚ ਵੀ ਸੋਗ ਦੀ ਲਹਿਰ ਦੌੜ ਗਈ। ਤਕਦੀਰ ਕੌਰ ਦੀ ਮੌਤ ਬਾਰੇ ਸੁਣ ਹਰ ਕੋਈ ਹੱਕਾ-ਬੱਕਾ ਰਹਿ ਗਿਆ ਤੇ ਕੋਈ ਇਸ ਗੱਲ 'ਤੇ ਯਕੀਨ ਹੀ ਨਹੀਂ ਕਰ ਪਾ ਰਹੇ ਕਿ ਤਕਦੀਰ ਕੌਰ ਇੰਨੀ ਨਿੱਕੀ ਉਮਰੇ ਹੀ ਉਨ੍ਹਾਂ ਸਾਰਿਆਂ ਨੂੰ ਹਮੇਸ਼ਾ ਲਈ ਛੱਡ ਕੇ ਤੁਰ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੀਆਂ ਬੀਬੀਆਂ ਦੇਣ ਧਿਆਨ, ਪੜ੍ਹ ਲੈਣ ਜ਼ਰੂਰੀ ਖ਼ਬਰ
NEXT STORY